ਸੋਸ਼ਲ ਮੀਡੀਆ ''ਤੇ ਸਰਗਰਮ ਹੋਈ ਰਿਆ ਚੱਕਰਵਰਤੀ, ''ਪਿਆਰ'' ਬਾਰੇ ਆਖੀ ਇਹ ਗੱਲ

Tuesday, Mar 30, 2021 - 11:19 AM (IST)

ਸੋਸ਼ਲ ਮੀਡੀਆ ''ਤੇ ਸਰਗਰਮ ਹੋਈ ਰਿਆ ਚੱਕਰਵਰਤੀ, ''ਪਿਆਰ'' ਬਾਰੇ ਆਖੀ ਇਹ ਗੱਲ

ਨਵੀਂ ਦਿੱਲੀ : ਫ਼ਿਲਮ ਅਦਾਕਾਰਾ ਰੀਆ ਚੱਕਰਵਰਤੀ ਨੇ ਇਸ ਮਹੀਨੇ ਇੰਸਟਾਗ੍ਰਾਮ 'ਤੇ ਦੂਸਰੀ ਵਾਰ ਪੋਸਟ ਸਾਂਝੀ ਕੀਤੀ ਹੈ। ਹਾਲ ਹੀ 'ਚ ਰਿਆ ਚੱਕਰਵਰਤੀ ਨੇ 'ਸਾਂਡ ਕੀ ਆਂਖ' ਦੀ ਨਿਰਮਾਤਾ ਨਿਧੀ ਪਰਮਾਰ ਹੀਰਾਨੰਦਾਨੀ ਨਾਲ ਤਸਵੀਰ ਸ਼ੇਅਰ ਕੀਤੀ ਹੈ ਤੇ ਪਿਆਰ ਬਾਰੇ ਗੱਲ ਕੀਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਅਦਾਕਾਰਾ ਰਿਆ ਚੱਕਰਵਰਤੀ ਸੋਸ਼ਲ ਮੀਡੀਆ 'ਤੇ ਬਹੁਤੀ ਸਰਗਰਮ ਨਹੀਂ ਰਹਿੰਦੀ। ਉਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਰੱਖੀ ਹੋਈ ਹੈ। ਇਨ੍ਹਾਂ ਸਾਰਿਆਂ ਵਿਚਕਾਰ ਹੁਣ ਉਸ ਨੇ ਇੰਸਟਾਗ੍ਰਾਮ 'ਤੇ ਇਕ ਨਵੀਂ ਪੋਸਟ ਸਾਂਝੀ ਕੀਤੀ ਹੈ। ਰਿਆ ਚੱਕਰਵਰਤੀ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੋਸਤ ਨਾਲ ਨਜ਼ਰ ਆ ਰਹੀ ਹੈ। ਇਹ ਉਸ ਦੀ ਇਸ ਮਹੀਨੇ ਦੀ ਦੂਜੀ ਪੋਸਟ ਹੈ। ਇਸ ਤੋਂ ਪਹਿਲਾਂ ਇੰਟਰਨੈਸ਼ਨਲ ਵੂਮੈਨ ਡੇ 'ਤੇ ਉਸ ਨੇ ਆਪਣੀ ਮਾਂ ਬਾਰੇ ਇਕ ਪੋਸਟ ਸਾਂਝੀ ਕੀਤੀ ਸੀ। ਉਸ ਨੇ ਇਸ ਤਸਵੀਰ ਸ਼ੇਅਰ ਕਰਕੇ ਪਿਆਰ ਬਾਰੇ ਗੱਲ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Rhea Chakraborty (@rhea_chakraborty)

ਉਸ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ, 'ਲਵ ਇਜ ਪਾਵਰ, ਲਵ ਇਕ ਅਜਿਹਾ ਫੈਬਰਿਕ ਹੈ, ਜੋ ਕਦੇ ਕਮਜ਼ੋਰ ਨਹੀਂ ਪੈਂਦਾ, ਭਾਵੇਂ ਤੁਸੀਂ ਉਸ ਨੂੰ ਕਿੰਨਾ ਵੀ ਧੋਵੋ।' ਰਿਆ ਚੱਕਰਵਰਤੀ ਨੇ ਇਕ ਲੇਖਲ ਦੀ ਗੱਲ ਨੂੰ ਕੋਟ ਕੀਤਾ ਹੈ, ਜੋ ਕਿ ਪਿਆਰ ਬਾਰੇ ਹੈ। ਤਸਵੀਰ ਦੀ ਗੱਲ ਕਰੀਏ ਤਾਂ ਰਿਆ ਚੱਕਰਵਰਤੀ ਤੇ ਨਿਧੀ ਬੈੱਡ 'ਤੇ ਲੇਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਉਨ੍ਹਾਂ ਦੇ ਵਾਲ ਖੁੱਲ੍ਹੇ ਹੋਏ ਹਨ। ਇਸ ਤੋਂ ਇਲਾਵਾ ਦੋਵੇਂ ਆਪਣੇ ਹੱਥ ਨਾਲ ਦਿਲ ਬਣਾ ਰਹੀਆਂ ਹਨ। 

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਧੀ ਨੇ ਸਾਲ 2020 'ਚ ਇਹੀ ਤਸਵੀਰ ਸ਼ੇਅਰ ਕੀਤੀ ਸੀ। ਰਿਆ ਚੱਕਰਵਰਤੀ ਜਲਦ ਫ਼ਿਲਮ 'ਚਿਹਰੇ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਸ ਤੋਂ ਇਲਾਵਾ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੀ ਅਹਿਮ ਭੂਮਿਕਾ ਹੋਵੇਗੀ। ਰਿਆ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਕਾਫ਼ੀ ਵਿਵਾਦਾਂ 'ਚ ਸੀ। ਇੰਨਾ ਹੀ ਨਹੀਂ ਉਹ ਡਰਗੱਜ਼ ਮਾਮਲੇ 'ਚ ਜੇਲ੍ਹ ਵੀ ਜਾ ਚੁੱਕੀ ਹੈ। ਉਸ 'ਤੇ ਸੁਸ਼ਾਂਤ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲੱਗਾ ਸੀ। ਸੁਸ਼ਾਂਤ ਦੇ ਪਿਤਾ ਨੇ ਰਿਆ ਤੇ ਉਸ ਦੇ ਪੂਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।


author

sunita

Content Editor

Related News