ਸੁਸ਼ਾਂਤ ਕੇਸ ''ਚ ਡਰੱਗ ਐਂਗਲ! ਰਿਆ ਚੱਕਰਵਰਤੀ ਦੀ ਵਟਸਐਪ ਚੈਟ ਤੋਂ ਹੈਰਾਨਕੁਨ ਖ਼ੁਲਾਸੇ
Wednesday, Aug 26, 2020 - 02:56 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਿਸਟਰੀ ਨੂੰ ਸੁਲਝਾਉਣ ਲਈ ਜਿਵੇਂ-ਜਿਵੇਂ ਸੀ. ਬੀ. ਆਈ. ਦੀ ਜਾਂਚ ਅੱਗੇ ਵੱਧ ਜਾਂਦੀ ਹੈ,ਉਂਝ ਹੀ ਹਰ ਰੋਜ਼ ਨਵੀਆਂ-ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਖ਼ਬਰ ਹੈ ਕਿ ਮਨੀ ਲਾਂਡਰਿੰਗ ਐਂਗਲ ਤੋਂ ਬਾਅਦ ਹੁਣ ਇਸ ਕੇਸ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਜਾਂਚ ਕਰ ਸਕਦਾ ਹੈ ਕਿਉਂਕਿ ਰਿਆ ਚੱਕਰਵਰਤੀ ਦੀ ਵਟਸਐਪ ਚੈਟ ਇਸ ਕੇਸ ਵਿਚ ਡਰੱਗ ਐਂਗਲ ਵੀ ਸਾਹਮਣੇ ਆ ਸਕਦਾ ਹੈ। ਹਾਲ ਹੀ ਵਿਚ ਰਿਆ ਦੀ ਕੁੱਝ ਚੈਟ ਸਾਹਮਣੇ ਆਈ ਹੈ। ਰਿਆ ਚੱਕਰਵਰਤੀ ਦੀ ਵਟਸਐਪ ਚੈਟ ਦੇ ਕੁੱਝ ਅੰਸ਼ ਸਾਹਮਣੇ ਆਏ ਹਨ, ਜੋ ਹੈਰਾਨ ਕਰਨ ਵਾਲੇ ਹਨ।
ਟਾਇਮਜ਼ ਦੀ ਇੱਕ ਰਿਪੋਰਟ ਮੁਤਾਬਕ ਇਸ ਚੈਟ ਵਿਚ ਰਿਆ ਚੱਕਰਵਰਤੀ ਨੇ ਕਈ ਲੋਕਾਂ ਨਾਲ ਗੱਲ ਕੀਤੀ ਹੈ। ਹਾਲਾਂਕਿ ਰਿਆ ਦੇ ਵਕੀਲ ਨੇ ਇਸ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਪਹਿਲੀ ਚੈਟ
ਰਿਆ ਚੱਕਰਵਰਤੀ ਅਤੇ ਗੌਰਵ ਆਰਿਆ ਵਿਚ ਵੀ ਚੈਟ ਹੁੰਦੀ ਸੀ। ਗੌਰਵ ਉਹੀ ਸ਼ਖਸ ਹੈ, ਜਿਸ ਨੂੰ ਡਰੱਗ ਡੀਲਰ ਦੱਸਿਆ ਜਾ ਰਿਹਾ ਹੈ। ਇਸ ਚੈਟ ਵਿਚ ਲਿਖਿਆ ਹੈ ਕਿ ਜੇਕਰ ਅਸੀਂ ਹਾਰਡ ਡਰੱਗ ਦੀ ਗੱਲ ਕਰੀਏ ਤਾਂ ਮੈਂ ਜ਼ਿਆਦਾ ਡਰੱਗ ਦਾ ਇਸਤੇਮਾਲ ਨਹੀਂ ਕੀਤਾ ਹੈ। ਇਸ ਮੇਸੈਜ ਨੂੰ ਰਿਆ ਨੇ 8 ਮਾਰਚ 2017 ਨੂੰ ਗੌਰਵ ਨੂੰ ਭੇਜਿਆ ਸੀ।
ਦੂਜੀ ਚੈਟ
ਦੂਜੀ ਚੈਟ ਵਿਚ ਵੀ ਰਿਆ ਚੱਕਰਵਰਤੀ ਨੇ ਗੌਰਵ ਨਾਲ ਗੱਲ ਕੀਤੀ। ਇਸ ਵਿਚ ਰਿਆ ਨੇ ਗੌਰਵ ਤੋਂ ਪੁੱਛਿਆ ਹੈ, ਤੁਹਾਡੇ ਕੋਲ MD ਹੈ? ਇੱਥੇ MD ਦਾ ਮਤਲੱਬ ਡਰਗ MDMA ਤੋਂ ਹੈ, ਜਿਸ ਨੂੰ ਕਾਫ਼ੀ ਸਟੱਰਾਂਗ ਮੰਨਿਆ ਜਾਂਦਾ ਹੈ।
ਤੀਜੀ ਚੈਟ
ਤੀਜੀ ਚੈਟ ਰਿਆ ਅਤੇ ਜਿਆ ਸਾਹਿਆ ਦੇ ਵਿਚਕਾਰ ਹੋਈ ਹੈ। ਇਹ ਚੈਟ 25 ਨਵੰਬਰ 2019 ਕੀਤੀ ਹੈ। ਇਸ ਵਿਚ ਰਿਆ ਨੂੰ ਜਿਆ ਕਹਿੰਦੀ ਹੈ ਕਿ ਮੈਂ ਉਸ ਤੋਂ ਵੇਦ ਤੋਂ -ਆਰਡਿਨੇਟ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਜਿਆ ਕਹਿੰਦੀ ਹੈ, ਨੋ ਪ੍ਰਾਬਲਸਮ, ਉਂਮੀਦ ਹੈ ਕਿ ਇਹ ਮਦਦਗਾਰ ਸਾਬਤ ਹੋਵੇਗਾ।
#Exclusive on @thenewshour | WhatsApp chats expose drug 'conspiracy.'
— TIMES NOW (@TimesNow) August 25, 2020
'Use 4 drops in tea, let him sip it.' 'Give it 30-40 mins, it will kick in.'
8 WhatsApp chats accessed by TIMES NOW.
Vivek Narayan with details on @thenewshour with Navika Kumar. | #RheaDrugsChat pic.twitter.com/fh66U19qxO
ਚੌਥੀ ਚੈਟ
ਚੌਥੀ ਚੈਟ ਵਿਚ ਰਿਆ ਚੱਕਰਵਰਤੀ ਨੂੰ ਜਿਆ ਕਹਿੰਦੀ ਹੈ ਕਿ ਚਾਹ, ਕਾਫ਼ੀ ਜਾਂ ਪਾਣੀ ਵਿੱਚ 4 ਬੂੰਦਾਂ ਪਾ ਕੇ ਅਤੇ ਉਸ ਨੂੰ ਪੀਣ ਦਿਉ। ਅਸਰ ਦੇਖਣ ਲਈ 30 ਤੋਂ 40 ਮਿੰਟ ਰੁਕੋ। ਦੋਨਾਂ ਦੇ ਵਿਚਕਾਰ 25 ਨਵੰਬਰ , 2019 ਨੂੰ ਗੱਲ ਹੋਈ ਸੀ।
ਪੰਜਵੀਂ ਚੈਟ
ਇਸ ਤੋਂ ਬਾਅਦ ਮਿਰਾਂਡਾ ਅਤੇ ਰਿਆ ਦੇ ਵਿਚਕਾਰ ਫਿਰ ਗੱਲ ਹੋਈ ਹੈ। ਚੈਟ ਵਿਚ ਮਿਰਾਂਡਾ ਕਹਿੰਦਾ ਹੈ , ਹਾਏ ਰਿਆ , ਸਟਾਫ ਲੱਗਭਗ ਖ਼ਤਮ ਹੋ ਚੁੱਕਿਆ ਹੈ। ਇਹ ਚੈਟ ਅਪ੍ਰੈਲ 2020 ਕੀਤੀ ਹੈ।
ਛੇਵੀਂ ਚੈਟ
ਅਪ੍ਰੈਲ ਵਿਚ ਹੀ ਇੱਕ ਵਾਰ ਫਿਰ ਇੱਕ ਹੋਰ ਚੈਟ ਵਿਚ ਮਿਰਾਂਡਾ, ਰਿਆ ਤੋਂ ਪੁੱਛਦਾ ਹੈ ਕਜਾਂ ਅਸੀਂ ਇਹ ਸ਼ੌਵਿਕ ਦੇ ਦੋਸਤ ਤੋਂ ਲੈ ਸਕਦੇ ਹਨ? ਪਰ ਉਸ ਦੇ ਕੋਲ ਸਿਰਫ hash ਅਤੇ bud ਹੈ। ਇਨ੍ਹਾਂ ਨੂੰ ਲੋਅਰ ਲੈਵਲ ਦਾ ਡਰੱਗ ਮੰਨਿਆ ਜਾ ਰਿਹਾ ਹੈ। ਦਰਅਸਲ ਈਡੀ ਨੂੰ ਰਿਆ ਚੱਕਰਵਰਤੀ ਦੇ ਫੋਨ ਵਿਚ ਇੱਕ ਸ਼ੱਕੀ ਡਰੱਗ ਡੀਲਰ ਦਾ ਨੰਬਰ ਮਿਲਿਆ ਸੀ, ਜਿਸ ਤੋਂ ਬਾਅਦ ED ਨੇ ਰਿਆ ਦੇ ਫੋਨ ਡੇਟਾ ਨੂੰ ਰੀ-ਟਰਿਵ ਕੀਤਾ ਹੈ, ਜਿਸ ਵਿਚ ਇਹ ਪਾਇਆ ਗਿਆ ਰਿਆ ਨੇ ਇੱਕ ਡਰੱਗ ਡੀਲਰ ਨਾਲ ਚੈਟ ਕੀਤੀ ਅਤੇ ਫਿਰ ਉਸ ਨੂੰ ਡਿਲੀਟ ਕਰ ਦਿੱਤਾ ਸੀ।