ਪਤੀ ਵਿੱਕੀ ਨਾਲ ਹਨੀਮੂਨ ਮਨਾ ਕੇ ਵਾਪਸ ਪਰਤੀ ਕੈਟਰੀਨਾ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ

04/08/2022 10:02:40 AM

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਨਾਲ ਹਨੀਮੂਨ ਮਨਾ ਕੇ ਮੁੰਬਈ ਵਾਪਸ ਆਈ ਹੈ ਪਰ ਉਨ੍ਹਾਂ ਦਾ ਮਨ ਅਜੇ ਵੀ ਉਥੇ ਹੈ। ਵਿਦੇਸ਼ 'ਚ ਹਨੀਮੂਨ ਮਨਾ ਕੇ ਆਈ ਕੈਟਰੀਨਾ ਨੇ ਹਾਲ ਹੀ 'ਚ ਆਪਣੀਆਂ ਕੁਝ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦੀ ਬਹੁਤ ਬੋਲਡ ਲੁੱਕ ਦੇਖਣ ਨੂੰ ਮਿਲ ਰਹੀ ਹੈ। ਕੈਟਰੀਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ ਜਿਸ 'ਤੇ ਪ੍ਰਸ਼ੰਸਕ ਖ਼ੂਬ ਪਿਆਰ ਲੁਟਾ ਰਹੇ ਹਨ।

 PunjabKesari
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕੈਟਰੀਨਾ ਬੀਚ ਕਿਨਾਰੇ ਰੇਤ 'ਤੇ ਬੈਠੀ ਆਪਣੀ ਹੌਟ ਲੁੱਕ ਨਾਲ ਗਰਮੀ ਵਧਾ ਰਹੀ ਹੈ। ਇਸ ਦੌਰਾਨ ਉਹ ਬਲੈਕ ਮੋਨੋਕਨੀ 'ਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲਾਂ ਨਾਲ ਹੈਟ ਲਗਾਏ ਕੈਟਰੀਨਾ ਪਰਫੈਕਟ ਲੱਗ ਰਹੀ ਹੈ ਅਤੇ ਕੈਮਰੇ ਦੇ ਸਾਹਮਣੇ ਕਾਤਿਲਾਨਾ ਪੋਜ਼ ਦੇ ਰਹੀ ਹੈ। ਕੈਟਰੀਨਾ ਨੇ ਆਪਣੀਆਂ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਤਿੰਨਾਂ 'ਚ ਉਨ੍ਹਾਂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। 

PunjabKesari
ਪ੍ਰਸ਼ੰਸਕ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਫਿਲਮ 'ਟਾਈਗਰ 3' ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਦੇ ਚੱਲਦੇ ਅਦਾਕਾਰਾ ਨੂੰ ਕਈ ਵਾਰ ਭਾਈਜਾਨ ਦੇ ਨਾਲ ਸਟਾਪ ਵੀ ਕੀਤਾ ਗਿਆ ਹੈ।


Aarti dhillon

Content Editor

Related News