ਰੇਸ਼ਮ ਸਿੰਘ ਅਨਮੋਲ ਦੀ ਭੈਣ ਨੇ ਬੰਨ੍ਹੀ ਸੜਕ ''ਤੇ ਖੜ੍ਹੇ ਹੋ ਕੇ ਰੱਖੜੀ, ਜਾਣੋ ਪੂਰਾ ਮਾਮਲਾ

Sunday, Aug 22, 2021 - 01:22 PM (IST)

ਰੇਸ਼ਮ ਸਿੰਘ ਅਨਮੋਲ ਦੀ ਭੈਣ ਨੇ ਬੰਨ੍ਹੀ ਸੜਕ ''ਤੇ ਖੜ੍ਹੇ ਹੋ ਕੇ ਰੱਖੜੀ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ- 22 ਅਗਸਤ ਯਾਨੀ ਕਿ ਅੱਜ ਪੂਰਾ ਦੇਸ਼ ਬਹੁਤ ਹੀ ਉਤਸ਼ਾਹ ਨਾਲ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਰੱਖੜੀ ਦੇ ਮੌਕੇ ‘ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਸ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਹਨ। ਪੰਜਾਬੀ ਕਲਾਕਾਰ ਵੀ ਇਸ ਤਿਉਹਾਰ ਨੂੰ ਭੈਣ-ਭਰਾ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ।


ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾ ਕੇ ਇਸ ਤਿਉਹਾਰ ਦੀ ਵਧਾਈ ਦਿੱਤੀ ਹੈ। ਦੱਸ ਦਈਏ ਰੇਸ਼ਮ ਸਿੰਘ ਅਨਮੋਲ ਵਾਂਗ ਉਨ੍ਹਾਂ ਦੀਆਂ ਭੈਣਾਂ ਵੀ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ। ਰੇਸ਼ਮ ਸਿੰਘ ਅਨਮੋਲ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਆਪਣੀ ਭੈਣ ਨੂੰ ਪੁੱਛਿਆ ਰੱਖੜੀ ਤੇ ਕੀ ਚਾਹੀਦਾ, ਕਹਿੰਦੀ ਵੀਰੇ ਦਿੱਲੀ ਬਾਰਡਰ 'ਤੇ ਹਾਜ਼ਿਰੀ ਲਾ ਕੇ ਆ ਰਹੀ ਹਾਂ ਮੈਂ ਰਸਤੇ 'ਚ ਆ ਕੇ ਰੋਡ 'ਤੇ ਹੀ ਰੱਖੜੀ ਬੰਨ ਦਿੰਦੀ ਆ। ਦੂਜੀ ਭੈਣ ਕਹਿੰਦੀ ਰੱਖੜੀ ਬਾਅਦ ‘ਚ ਬੰਨ ਲਵਾਂਗੇ। ਰੇਸ਼ਮ ਸਿੰਘ ਅਨਮੋਲ ਦੀ ਭੈਣ ਦੀ ਇਹ ਗੱਲ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ।

PunjabKesari
ਵੀਡੀਓ ‘ਚ ਦੇਖ ਸਕਦੇ ਹੋ ਰੇਸ਼ਮ ਸਿੰਘ ਅਨਮੋਲ ਸੜਕ 'ਤੇ ਹੀ ਆਪਣੀ ਭੈਣ ਤੋਂ ਰੱਖੜੀ ਬੰਨਵਾ ਰਹੇ ਹਨ। ਉਨ੍ਹਾਂ ਨੇ ਆਪਣੀ ਭੈਣ ਦੇ ਜਜ਼ਬੇ ਨੂੰ ਵੀ ਸਲਾਮ ਕੀਤਾ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਅਰਦਾਸ ਵੀ ਕੀਤੀ। ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਹਨ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੇ ਗੀਤ ਜ਼ਿਆਦਾਤਰ ਕਿਸਾਨੀ ਅਤੇ ਪਿੰਡਾਂ ਨਾਲ ਹੀ ਜੁੜੇ ਹੋਏ ਹਨ।

 
 


author

Aarti dhillon

Content Editor

Related News