ਮੰਮੀ-ਪਾਪਾ ਬਣਨ ਵਾਲੇ ਹਨ ਕੈਟਰੀਨਾ-ਵਿੱਕੀ! ਅੱਜ ਜਨਮਦਿਨ ''ਤੇ ਖੁਸ਼ਖ਼ਬਰੀ ਸਾਂਝੀ ਕਰੇਗੀ ''ਮਿਸੇਜ਼ ਕੌਸ਼ਲ''

Saturday, Jul 16, 2022 - 11:23 AM (IST)

ਮੰਮੀ-ਪਾਪਾ ਬਣਨ ਵਾਲੇ ਹਨ ਕੈਟਰੀਨਾ-ਵਿੱਕੀ! ਅੱਜ ਜਨਮਦਿਨ ''ਤੇ ਖੁਸ਼ਖ਼ਬਰੀ ਸਾਂਝੀ ਕਰੇਗੀ ''ਮਿਸੇਜ਼ ਕੌਸ਼ਲ''

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲੇ ਜੋੜਿਆਂ 'ਚੋਂ ਇਕ ਹਨ। ਪ੍ਰਸ਼ੰਸਕ ਇਸ ਜੋੜੇ ਨੂੰ VickKat ਨਾਂ ਨਾਲ ਬਲਾਉਂਦਾ ਹੈ। ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਚੋਰੀ ਛਿਪੇ ਡੇਟ ਕਰਨ ਤੋਂ ਬਾਅਦ ਜੋੜੇ ਨੇ ਬੀਤੇ ਸਾਲ ਵਿਆਹ ਕੀਤਾ। ਉਨ੍ਹਾਂ ਦਾ ਪਿਆਰ ਅਤੇ ਰੋਮਾਂਸ ਉਨ੍ਹਾਂ ਦੀਆਂ ਤਸਵੀਰਾਂ ਤੋਂ ਜ਼ਾਹਿਰ ਹੁੰਦਾ ਹੈ ਜੋ ਉਹ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

PunjabKesari
ਇਨ੍ਹੀਂ ਦਿਨੀਂ ਬੀ-ਟਾਊਨ ਦੇ ਗਲਿਆਰਿਆਂ 'ਚ ਕੈਟਰੀਨਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਾਫ਼ੀ ਖ਼ਬਰਾਂ ਆ ਰਹੀਆਂ ਹਨ। ਹਾਲਾਂਕਿ ਅਦਾਕਾਰਾ ਨੇ ਅਜੇ ਤੱਕ ਆਪਣੀ ਪ੍ਰੈਗਨੈਂਸੀ ਦੀ ਘੋਸ਼ਣਾ ਨਹੀਂ ਕੀਤੀ ਹੈ ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਆਏ ਦਿਨ ਇਸ 'ਤੇ ਚਰਚਾ ਹੋ ਰਹੀ ਹੈ।

PunjabKesari
ਅਦਾਕਾਰਾ ਦੇ ਇਕ ਕਰੀਬੀ ਸੂਤਰ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ 'ਚ ਕਿਹਾ-'ਇਹ ਪੁਸ਼ਟੀ ਹੋ ਗਈ ਹੈ ਕਿ ਕੈਟਰੀਨਾ ਕੈਫ ਗਰਭਵਤੀ ਹੈ। ਉਹ ਅਤੇ ਵਿੱਕੀ ਕੌਸ਼ਲ ਇਕੱਠੇ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। 

PunjabKesari
ਅੱਜ ਕਰ ਸਕਦੀ ਹੈ ਖੁਸ਼ਖ਼ਬਰੀ ਸਾਂਝੀ
ਜਦੋਂ ਸੂਤਰ ਤੋਂ ਪੁੱਛਿਆ ਗਿਆ ਕਿ ਉਹ ਕਦੋਂ ਐਲਾਨ ਕਰੇਗੀ ਤਾਂ ਉਨ੍ਹਾਂ ਨੇ ਕਿਹਾ-'ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਕੈਟਰੀਨਾ ਕੈਫ 16 ਜੁਲਾਈ ਨੂੰ ਆਪਣੇ 39ਵੇਂ ਜਨਮਦਿਨ 'ਤੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ਖ਼ਬਰੀ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰ ਸਕਦੀ ਹੈ। ਗੌਰਤਲੱਬ ਹੈ ਕਿ ਕੈਟਰੀਨਾ ਬੀਤੇ ਦਿਨ ਪਤੀ ਵਿੱਕੀ ਕੌਸ਼ਲ, ਦਿਓਰ ਸਨੀ ਕੌਸ਼ਲ ਅਤੇ ਦੋਸਤਾਂ ਦੇ ਨਾਲ ਮਾਲਦੀਵ ਰਵਾਨਾ ਹੋਈ ਹੈ'।

PunjabKesari
ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹੈ ਕੈਟਰੀਨਾ ਕੈਫ
ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦੇ ਨਾਲ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਉਨ੍ਹਾਂ ਨੂੰ ਆਖਰੀ ਵਾਰ ਕਰਨ ਜੌਹਰ ਦੀ ਬਰਥਡੇਅ ਪਾਰਟੀ 'ਚ ਦੇਖਿਆ ਗਿਆ ਸੀ। ਜਿਥੇ ਉਹ ਪਤੀ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਈ ਸੀ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਚਿੰਤਾ ਹੋ ਰਹੀ ਹੈ ਕਿ ਆਖਿਰ ਅਦਾਕਾਰਾ ਲਾਈਮਲਾਈਟ ਤੋਂ ਕਿਉਂ ਦੂਰ ਹੈ। ਉਧਰ ਨੈਟੀਜੇਨਸ ਉਨ੍ਹਾਂ ਦੀ ਪ੍ਰੈਗਨੈਂਸੀ ਦੇ ਅੰਦਾਜ਼ੇ ਲਗਾ ਰਹੇ ਹਨ।
ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਨਾਲ 9 ਦਸੰਬਰ 2021 ਨੂੰ ਰਾਜਸਥਾਨ 'ਚ ਸੱਤ ਫੇਰੇ ਲਈ ਸਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਦੋਵਾਂ ਦੇ ਵਿਆਹ 'ਚ ਉਨ੍ਹਾਂ ਦੇ ਖ਼ਾਸ ਦੋਸਤ ਅਤੇ ਪਰਿਵਾਰ ਦੇ ਕੁਝ ਲੋਕ ਸ਼ਾਮਲ ਹੋਏ ਸਨ। ਹੁਣ ਪ੍ਰਸ਼ੰਸਕਾਂ ਨੂੰ ਉਡੀਕ ਹੈ ਕਿ ਉਹ ਕਦੋਂ ਆਪਣੀ ਇਸ ਖੁਸ਼ਖ਼ਬਰੀ ਨੂੰ ਸਭ ਦੇ ਨਾਲ ਸ਼ੇਅਰ ਕਰੇਗੀ।


author

Aarti dhillon

Content Editor

Related News