ਜੈਨੀ ਜੌਹਲ ਨੂੰ 5911 ਰਿਕਾਰਡਸ ਦਾ ਠੋਕਵਾਂ ਜਵਾਬ, ਕਿਹਾ- ‘ਮੁੜ ਸਿੱਧੂ ਦੇ ਨਾਂ...’

Saturday, Jan 21, 2023 - 11:35 AM (IST)

ਜੈਨੀ ਜੌਹਲ ਨੂੰ 5911 ਰਿਕਾਰਡਸ ਦਾ ਠੋਕਵਾਂ ਜਵਾਬ, ਕਿਹਾ- ‘ਮੁੜ ਸਿੱਧੂ ਦੇ ਨਾਂ...’

ਚੰਡੀਗੜ੍ਹ (ਬਿਊਰੋ)– ਗਾਇਕਾ ਜੈਨੀ ਜੌਹਲ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹੈ। ਜੈਨੀ ਜੌਹਲ ਦੀ ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਉਹ ਸਿੱਧੂ ਮੂਸੇ ਵਾਲਾ ਨਾਲ ਅਰਜਨ ਢਿੱਲੋਂ ਨੂੰ ਕੰਪੇਅਰ ਕਰ ਰਹੀ ਹੈ।

ਜੈਨੀ ਨੇ ਆਪਣੀ ਇਸ ਵੀਡੀਓ ਦੌਰਾਨ ਅਰਜਨ ਦੇ 25-25 ਗੀਤ ਦਾ ਹਵਾਲਾ ਵੀ ਦਿੱਤਾ ਹੈ। ਹਾਲਾਂਕਿ ਹੁਣ ਇਸ ਵਿਵਾਦ ’ਤੇ 5911 ਰਿਕਾਰਡਸ ਦਾ ਜਵਾਬ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਕੱਟੜ ਫੈਨ ਦੀ ਧਮਕੀ, 'ਪਠਾਨ' ਨਾ ਦੇਖ ਸਕਿਆ ਤਾਂ ਕਰ ਲਵਾਂਗਾ ਖ਼ੁਦਕੁਸ਼ੀ

5911 ਰਿਕਾਰਡਸ ਨੇ ਲਿਖਿਆ, ‘‘ਇਸ ਮਹਿਲਾ ਗਾਇਕਾ ਨੂੰ ਇਥੇ ਹੀ ਰੁੱਕ ਜਾਣਾ ਚਾਹੀਦਾ ਹੈ, ਜੋ ਆਪਣੇ ਨਵੇਂ ਇੰਟਰਵਿਊ ’ਚ ਝੂਠੇ ਤੱਥ ਤੇ ਕਹਾਣੀਆਂ ਬਣਾ ਕੇ ਸੁਣਾ ਰਹੀ ਹੈ। ਇਹ ਬਹੁਤ ਜ਼ਿਆਦਾ ਹੋ ਗਿਆ ਹੈ। ਕਿਸੇ ਨੇ ਵੀ ਤੁਹਾਡੇ ਕਰੀਅਰ ਨੂੰ ਖ਼ਤਰੇ ’ਚ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।’’

PunjabKesari

ਪੋਸਟ ’ਚ ਅੱਗੇ ਲਿਖਿਆ ਹੈ, ‘‘ਬਾਕੀ ਕਲਾਕਾਰਾਂ ਖ਼ਿਲਾਫ਼ ਬੋਲੇ ਮਾੜੇ ਬੋਲ ਤੁਹਾਨੂੰ 2 ਮਿੰਟ ਦਾ ਫੇਮ ਦੇ ਸਕਦੇ ਹਨ ਪਰ ਕਿਰਪਾ ਕਰਕੇ ਆਪਣੇ ਨਿੱਜੀ ਏਜੰਡੇ ਲਈ ਸਿੱਧੂ ਦੀ ਮੌਤ ਨੂੰ ਨਾ ਵਰਤੋ। ਦੂਜੇ ਕਲਾਕਾਰਾਂ ਨੂੰ ਵੀ ਸਿੱਧੂ ਨਾਲ ਕੰਪੇਅਰ ਨਾ ਕਰੋ, ਇਹ ਲੋਕ ਬਿਹਤਰ ਜੱਜ ਕਰ ਲੈਣਗੇ।’’

ਅਖੀਰ ’ਚ 5911 ਰਿਕਾਰਡਸ ਨੇ ਲਿਖਿਆ, ‘‘ਤੁਸੀਂ ਮੁੜ ਸਿੱਧੂ ਦੇ ਨਾਂ ਦੀ ਵਰਤੋ ਨਾ ਕਰੋ ਪਰ ਜੇਕਰ ਤੁਸੀਂ ਉਸ ਦੇ ਨਾਂ ਦੀ ਵਰਤੋ ਕਰਦੇ ਹੋ ਤਾਂ ਕਿਰਪਾ ਕਰਕੇ ਥੋੜ੍ਹੀ ਇੱਜ਼ਤ ਰੱਖੋ।’’

ਨੋਟ– ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News