ਸਰਜਰੀ ਤੋਂ ਬਾਅਦ ਹਸਪਤਾਲ ''ਚੋਂ ਰੇਮੋ ਡਿਸੂਜ਼ਾ ਦੀ ਪਹਿਲੀ ਤਸਵੀਰ ਆਈ ਸਾਹਮਣੇ

Tuesday, Dec 15, 2020 - 12:50 PM (IST)

ਸਰਜਰੀ ਤੋਂ ਬਾਅਦ ਹਸਪਤਾਲ ''ਚੋਂ ਰੇਮੋ ਡਿਸੂਜ਼ਾ ਦੀ ਪਹਿਲੀ ਤਸਵੀਰ ਆਈ ਸਾਹਮਣੇ

ਮੁੰਬਈ (ਬਿਊਰੋ) — ਬਾਲੀਵੁੱਡ ਇੰਡਸਟਰੀ ਦੇ ਫੇਮਸ ਕੋਰੀਓਗ੍ਰਾਫ਼ਰ ਅਤੇ ਡਾਇਰੈਕਟਰ ਰੇਮੋ ਡਿਸੂਜ਼ਾ ਦੀ ਹਾਲ ਹੀ 'ਚ ਹਾਰਟ ਸਰਜਰੀ ਹੋਈ ਹੈ। ਰੇਮੋ ਡਿਸੂਜ਼ਾ ਇਸ ਸਮੇਂ ਹਸਪਤਾਲ 'ਚ ਹਨ ਅਤੇ ਹੌਲੀ-ਹੌਲੀ ਉਨ੍ਹਾਂ ਦੀ ਸਿਹਤ 'ਚ ਸੁਧਾਰ ਵੀ ਹੋ ਰਿਹਾ ਹੈ। ਉਨ੍ਹਾਂ ਦੀ ਪਤਨੀ ਲਿਜ਼ੇਲ ਲਗਾਤਾਰ ਉਨ੍ਹਾਂ ਦੀ ਦੇਖ਼ਭਾਲ ਕਰ ਰਹੀ ਹੈ। ਹਸਪਤਾਲ ਤੋਂ ਲਿਜ਼ੇਲ ਆਪਣੇ ਪਤੀ ਰੇਮੋ ਡਿਸੂਜ਼ਾ ਦੀ ਸਿਹਤ ਬਾਰੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦੇ ਰਹੀ ਹੈ। ਹਾਲ ਹੀ 'ਚ ਲਿਜ਼ੇਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਦੇ ਜਰੀਏ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਸ ਦੇ ਪਤੀ ਰੇਮੋ ਹੁਣ ਪਹਿਲਾ ਨਾਲੋਂ ਬਿਹਤਰ ਹਨ। ਹਸਪਤਾਲ ਤੋਂ ਜਾਰੀ ਕੀਤੇ ਇਸ ਵੀਡੀਓ 'ਚ ਰੇਮੋ ਡਿਸੂਜ਼ਾ ਆਪਣੇ ਪੈਰਾਂ ਨੂੰ ਮਿਊਜ਼ਿਕ ਦੀਆਂ ਧੁੰਨਾਂ 'ਤੇ ਥਿਰਕਦੇ ਨਜ਼ਰ ਆ ਰਹੇ ਹਨ। ਵੀਡੀਓ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ 'ਪੈਰਾਂ ਨਾਲ ਨੱਚਣਾ ਇਕ ਵੱਖਰੀ ਗੱਲ ਹੈ ਅਤੇ ਦਿਲ ਤੋਂ ਨੱਚਣਾ ਦੂਜੀ ਗੱਲ ਹੈ। ਰੇਮੋ ਡਿਸੂਜ਼ਾ...ਥੈਂਕ ਯੂ ਤੁਹਾਡੇ ਸਾਰਿਆਂ ਦਾ, ਤੁਹਾਡੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਲਈ।

 
 
 
 
 
 
 
 
 
 
 
 
 
 
 
 

A post shared by Liz (@lizelleremodsouza)

ਹਸਪਤਾਲ ਤੋਂ ਸਾਹਮਣੇ ਆਈ ਪਹਿਲੀ ਤਸਵੀਰ
ਅਦਾਕਾਰ ਆਮਿਰ ਅਲੀ ਰੇਮੋ ਦੇ ਹਸਪਤਾਲ ਦਾਖ਼ਲ ਹੋਣ ਤੋਂ ਨਾਲ ਹੀ ਨਜ਼ਰ ਆ ਰਹੇ ਹਨ। ਅਜਿਹੇ 'ਚ ਹੁਣ ਆਮਿਰ ਨੇ ਹਸਪਤਾਲ ਤੋਂ ਰੇਮੋ ਨਾਲ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਰੇਮੋ ਦਾ ਚਿਹਰਾ ਭਾਵੇਂ ਹੀ ਨਹੀਂ ਨਜ਼ਰ ਆ ਰਿਹਾ ਪਰ ਇਹ ਸਾਫ ਹੈ ਕਿ ਰੇਮੋ ਹੁਣ ਪੂਰੀ ਤਰ੍ਹਾਂ ਹਸਪਤਾਲ ਤੋਂ ਘਰ ਆਉਣ ਲਈ ਤਿਆਰ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਮਿਰ ਅਲੀ ਨੇ ਲਿਖਿਆ 'ਮੇਰਾ ਭਰਾ ਫ਼ਿਰ ਤੋਂ ਆ ਰਿਹਾ ਹੈ।'

PunjabKesari
ਰੇਮੋ ਡਿਸੂਜ਼ਾ ਨੂੰ ਬੀਤੇ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੀ ਐਂਜੀਓਪਲਾਸਟੀ ਸਰਜਰੀ ਕੀਤੀ ਹੈ। ਇਸ ਤੋਂ ਬਾਅਦ ਹੀ ਰੇਮੋ ਡਿਸੂਜ਼ਾ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ।

PunjabKesari

ਰੇਮੋ ਡਿਸੂਜ਼ਾ ਦੀ ਪਤਨੀ ਨੇ ਇਸ ਤੋਂ ਬਾਅਦ ਕੋਰੀਓਗ੍ਰਾਫ਼ਰ ਤੇ ਡਾਇਰੈਕਟਰ ਦੀ ਸਿਹਤ 'ਚ ਸੁਧਾਰ ਦੀ ਗੱਲ ਮੀਡੀਆ ਨੂੰ ਦੱਸੀ। ਹਾਲਾਂਕਿ ਉਨ੍ਹਾਂ ਨੂੰ ਹਸਪਤਾਲ ਤੋਂ ਕਦੋ ਛੁੱਟੀ ਮਿਲੇਗੀ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।

PunjabKesari

ਦੱਸਣਯੋਗ ਹੈ ਕਿ 2 ਅਪ੍ਰੈਲ 1972 ਨੂੰ ਬੈਂਗਲੁਰੂ 'ਚ ਪੈਦਾ ਹੋਏ ਰੇਮੋ ਆਪਣੇ ਸਕੂਲੀ ਦਿਨਾਂ 'ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂ ਕੀਤੇ ਸਨ। ਰੇਮੋ ਡਿਸੂਜਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ 'ਡਾਂਸ ਇੰਡੀਆ ਡਾਂਸ' ਦੇ ਜੱਜ ਵੀ ਰਹੇ ਸਨ। ਰੇਮੋ ਆਪਣੀ ਬਿਹਤਰੀਨ ਕੋਰੀਓਗ੍ਰਾਫੀ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਆਈਫ਼ਾ ਐਵਾਰਡਜ਼ ਅਤੇ ਜ਼ੀ ਸਿਨੇ ਐਵਾਰਡਜ਼ ਮੁੱਖ ਹਨ।

PunjabKesari
 

 

ਨੋਟ - ਰੇਮੋ ਡਿਸੂਜ਼ਾ ਦੀ ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News