ਹਾਲੇ ਵੀ ਆਈ. ਸੀ. ਯੂ. 'ਚ ਦਾਖ਼ਲ ਨੇ ਰੇਮੋ ਡਿਸੂਜਾ, ਨਮ ਅੱਖਾਂ ਨਾਲ ਪਤਨੀ ਲੀਜ਼ਲ ਨੇ ਦੱਸਿਆ ਪਤੀ ਦਾ ਹਾਲ

12/13/2020 9:59:26 AM

ਜਲੰਧਰ (ਬਿਊਰੋ) : ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਰੇਮੋ ਡਿਸੂਜਾ ਦਿਲ ਦੇ ਦੌਰੇ ਤੋਂ ਬਾਅਦ ਮੁੰਬਈ ਦੇ ਕੋਕੀਨਾਬੇਨ ਹਸਪਤਾਲ 'ਚ ਦਾਖਲ ਹਨ। ਉਸ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਰੇਮੋ ਡਿਸੂਜਾ ਦੀ ਪਤਨੀ ਲੀਜ਼ਲ ਨੇ ਪਤੀ ਦੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈ। ਲੀਜ਼ਲ ਨੇ ਕਿਹਾ ਕਿ ਰੇਮੋ ਡਿਸੂਜਾ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਹ ਠੀਕ ਹੋ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਗਾਇਕ ਗੁਰੂ ਰੰਧਾਵਾ ਤੇ ਨੇਹਾ ਕੱਕੜ ਨੇ ਕੀਤਾ ਇਹ ਕੰਮ

ਦੱਸ ਦਈਏ ਕਿ ਧਰਮੇਸ਼, ਆਮਿਰ ਅਲੀ ਅਤੇ ਨੋਰਾ ਫਤੇਹੀ ਹਸਪਤਾਲ 'ਚ ਰੇਮੋ ਡਿਸੂਜਾ ਨੂੰ ਦੇਖਣ ਪਹੁੰਚੇ ਸਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਮਿਰ ਅਲੀ ਨੇ ਦੱਸਿਆ ਕਿ ਰੇਮੋ ਡਿਸੂਜਾ ਅਜੇ ਵੀ ਆਈ. ਸੀ. ਯੂ. 'ਚ ਹੈ ਪਰ ਸੁਚੇਤ ਹੈ। ਉਸ ਨੇ ਮਹਿਸੂਸ ਕੀਤਾ ਕਿ ਉਹ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਬਿਹਤਰੀਨ ਕੋਰੀਓਗ੍ਰਾਫਰੀ ਲਈ ਮਸ਼ਹੂਰ ਰੇਮੋ ਡਿਸੂਜਾ ਨੂੰ 'ਫਾਲਤੂ' ਅਤੇ 'ਏ ਬੀ ਸੀ ਡੀ' ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਡਾਂਸ ਐਕਡਮੀ ਵੀ ਚਲਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਵਿਵਾਦਤ ਭਾਸ਼ਣ ਤੋਂ ਬਾਅਦ ਯੋਗਰਾਜ ਸਿੰਘ ਨੂੰ ਵੱਡਾ ਝਟਕਾ

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਦੱਸਣਯੋਗ ਹੈ ਕਿ 2 ਅਪ੍ਰੈਲ 1972 ਨੂੰ ਬੈਂਗਲੁਰੂ 'ਚ ਪੈਦਾ ਹੋਏ ਰੇਮੋ ਆਪਣੇ ਸਕੂਲੀ ਦਿਨਾਂ 'ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂ ਕੀਤੇ ਸਨ। ਰੇਮੋ ਡਿਸੂਜਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ 'ਡਾਂਸ ਇੰਡੀਆ ਡਾਂਸ' ਦੇ ਜੱਜ ਵੀ ਰਹੇ ਸਨ। ਰੇਮੋ ਆਪਣੀ ਬਿਹਤਰੀਨ ਕੋਰੀਓਗ੍ਰਾਫੀ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਆਈਫ਼ਾ ਐਵਾਰਡਜ਼ ਅਤੇ ਜ਼ੀ ਸਿਨੇ ਐਵਾਰਡਜ਼ ਮੁੱਖ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਕੌਰ ਬੀ ਦਾ ਦਾਅਵਾ, ਗੁਰਦਾਸ ਮਾਨ ਪਹਿਲਾਂ ਹੀ ਮੰਗ ਚੁੱਕੇ ਨੇ ਮੁਆਫ਼ੀ (ਵੀਡੀਓ)

 

ਨੋਟ- ਹਾਲੇ ਵੀ ਆਈ. ਸੀ. ਯੂ. 'ਚ ਦਾਖ਼ਲ ਨੇ ਰੇਮੋ ਡਿਸੂਜਾ ਨੂੰ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


sunita

Content Editor

Related News