ਪਿਤਾ ਰਿਸ਼ੀ ਨੂੰ ਯਾਦ ਕਰਦੇ ਹੋਏ ਧੀ ਰਿਧੀਮਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ

Saturday, Apr 30, 2022 - 06:06 PM (IST)

ਪਿਤਾ ਰਿਸ਼ੀ ਨੂੰ ਯਾਦ ਕਰਦੇ ਹੋਏ ਧੀ ਰਿਧੀਮਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ

ਮੁੰਬਈ- ਅਦਾਕਾਰ ਰਿਸ਼ੀ ਕਪੂਰ ਦਾ 30 ਅਪ੍ਰੈਲ 2020 ਨੂੰ ਦਿਹਾਂਤ ਹੋ ਗਿਆ ਸੀ। ਅਦਾਕਾਰਾ ਨੂੰ ਇਸ ਦੁਨੀਆ ਤੋਂ ਗਏ ਅੱਜ ਪੂਰੇ ਦੋ ਸਾਲ ਹੋ ਗਏ ਹਨ। ਅਦਾਕਾਰ ਅੱਜ ਵੀ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਦਿਲ 'ਚ ਜਿਉਂਦੇ ਹਨ। ਅਦਾਕਾਰ ਦੀ ਦੂਜੀ ਬਰਸੀ 'ਤੇ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਭਾਵੁਕ ਹੋ ਗਏ ਹਨ। ਧੀ ਰਿਧੀਮਾ ਕਪੂਰ ਨੇ ਪਿਤਾ ਨੂੰ ਯਾਦ ਕੀਤਾ ਹੈ।

PunjabKesari
ਰਿਧੀਮਾ ਨੇ ਪਾਪਾ ਰਿਸ਼ੀ ਦੇ ਨਾਲ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਦੋਵੇਂ ਵ੍ਹਾਈਟ ਆਊਟਫਿੱਟ 'ਚ ਨਜ਼ਰ ਆ ਰਹੇ ਹਨ। ਰਿਸ਼ੀ ਨੇ ਰਿਧੀਮਾ ਨੂੰ ਗੋਦ 'ਚ ਚੁੱਕਿਆ ਹੋਇਆ ਹੈ। ਦੋਵੇਂ ਪਿਓ-ਧੀ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਰਿਧੀਮਾ ਨੇ ਲਿਖਿਆ-ਪਾਪਾ'। ਪ੍ਰਸ਼ੰਸਕ ਇਸ ਤਸਵੀਰ ਨੂੰ ਬਹੁਤ ਪਿਆਰ ਕਰ ਰਹੇ ਹਨ ਅਤੇ ਅਦਾਕਾਰ ਨੂੰ ਯਾਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਰਿਸ਼ੀ ਦਾ ਦਿਹਾਂਤ 30 ਅਪ੍ਰੈਲ 2020 ਨੂੰ ਕੈਂਸਰ ਦੇ ਕਾਰਨ ਹੋ ਗਿਆ ਸੀ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਦਾਕਾਰ ਨੂੰ ਬਚਾਇਆ ਨਹੀਂ ਗਿਆ।ਅਦਾਕਾਰ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਬਹੁਤ ਧੱਕਾ ਲੱਗਾ ਸੀ। ਦਿਹਾਂਤ ਦੇ ਸਮੇਂ ਰਿਸ਼ੀ ਦੀ ਧੀ ਰਿਧੀਮਾ ਉਨ੍ਹਾਂ ਦੇ ਕੋਲ ਨਹੀਂ ਸੀ। ਉਹ ਉਸ ਸਮੇਂ ਦਿੱਲੀ 'ਚ ਸੀ। ਅਜਿਹੇ 'ਚ ਰਿਧੀਮਾ ਦੇ ਲਈ ਬਹੁਤ ਮੁਸ਼ਕਿਲ ਦੀ ਘੜੀ ਸੀ।


author

Aarti dhillon

Content Editor

Related News