ਰਾਹਤ ਭਰੀ ਖ਼ਬਰ: ਦੀਪਿਕਾ ਪਾਦੁਕੋਣ ਦੇ ਪਿਤਾ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ

Thursday, May 13, 2021 - 02:35 PM (IST)

ਰਾਹਤ ਭਰੀ ਖ਼ਬਰ: ਦੀਪਿਕਾ ਪਾਦੁਕੋਣ ਦੇ ਪਿਤਾ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ

ਮੁੰਬਈ: ਦੇਸ਼ ’ਚ ਕੋਰੋਨਾ ਵਾਇਰਸ ਦਾ ਇੰਨਾ ਭਿਆਨਕ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਇਹ ਵਾਇਰਸ ਕਿਸੇ ਜਾਤੀ ਜਾਂ ਧਰਮ, ਅਮੀਰ ਜਾਂ ਗਰੀਬ ਨੂੰ ਨਹੀਂ ਦੇਖਦਾ ਸਗੋਂ ਸਭ ਨੂੰ ਆਪਣੀ ਚਪੇਟ ’ਚ ਲਏ ਜਾ ਰਿਹਾ ਹੈ। ਹੁਣ ਤੱਕ ਬਾਲੀਵੁੱਡ ਤੋਂ ਕਈ ਮਸ਼ਹੂਰ ਹਸਤੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਕੋਰੋਨਾ ਦੀ ਗਿ੍ਰਫ਼ਤਰ ’ਚ ਆ ਚੁੱਕੇ ਹਨ।

PunjabKesari
ਬੀਤੇ ਦਿਨੀਂ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਉਨ੍ਹਾਂ ਪਿਤਾ, ਮਾਂ ਅਤੇ ਭੈਣ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹਾਲਾਂਕਿ ਹੁਣ ਦੀਪਿਕਾ ਦੇ ਪਿਤਾ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਾਦੁਕੋਣ ਹੁਣ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ। ਰਿਪੋਰਟ ਮੁਤਾਬਕ ਇਸ ਗੱਲ ਦੀ ਜਾਣਕਾਰੀ ਦੀਪਿਕਾ ਪਾਦੁਕੋਣ ਦੇ ਪਰਿਵਾਰ ਦੇ ਕਰੀਬੀ ਦੋਸਤ ਵਿਮਲ ਕੁਮਾਰ ਨੇ ਦਿੱਤੀ ਹੈ। 

PunjabKesari
ਇਸ ਤੋਂ ਪਹਿਲਾਂ ਵੀ ਵਿਮਲ ਕੁਮਾਰ ਨੇ ਹੀ ਉਨ੍ਹਾਂ ਦੇ ਪਰਿਵਾਰ ਦੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਦੀਪਿਕਾ ਦੇ ਪਿਤਾ ਦੀ ਕੋਰੋਨਾ ਵਾਇਰਸ ਨਾਲ ਤਬੀਅਤ ਜ਼ਿਆਦਾ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਬੰਗਲੁਰੂ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਅਗਲੇ ਹਫ਼ਤੇ ਤੱਕ ਉਹ ਡਿਸਚਾਰਜ ਹੋ ਜਾਣਗੇ। ਉੱਧਰ ਉਨ੍ਹਾਂ ਦੀ ਮਾਂ ਅਤੇ ਭੈਣ ’ਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਸਨ। 


author

Aarti dhillon

Content Editor

Related News