ਸਿਧਾਰਥ ਜੇਨਾ ਨੇ ਸ਼ੋਅ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਦੇ ਪ੍ਰੋਮੋ ’ਚ ਰੇਖਾ ਨੂੰ ਨਿਰਦੇਸ਼ਿਤ ਕਰਨ ਦਾ ਅਨੁਭਵ ਕੀਤਾ ਸਾਂਝਾ

Saturday, Jun 24, 2023 - 11:18 AM (IST)

ਸਿਧਾਰਥ ਜੇਨਾ ਨੇ ਸ਼ੋਅ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਦੇ ਪ੍ਰੋਮੋ ’ਚ ਰੇਖਾ ਨੂੰ ਨਿਰਦੇਸ਼ਿਤ ਕਰਨ ਦਾ ਅਨੁਭਵ ਕੀਤਾ ਸਾਂਝਾ

ਮੁੰਬਈ (ਬਿਊਰੋ)– ਸਟਾਰ ਪਲੱਸ ਦਾ ਸੀਰੀਅਲ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਆਪਣੇ ਦਿਲਚਸਪ ਤੇ ਮਜ਼ੇਦਾਰ ਪਲਾਟ ਦੇ ਨਾਲ ਦਰਸ਼ਕਾਂ ਦਾ ਕਾਫੀ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸ਼ੋਅ ’ਚ ਦਿਖਾਏ ਟਵਿਸਟ ਐਂਡ ਟ੍ਰੈਂਡਜ਼ ਤੇ ਹਾਈ ਆਕਟੇਨ ਡਰਾਮੇ ਨੇ ਦਰਸ਼ਕਾਂ ਨੂੰ ਹਮੇਸ਼ਾ ਉਨ੍ਹਾਂ ਦੇ ਟੈਲੀਵਿਜ਼ਨ ਸਕ੍ਰੀਨਜ਼ ਨਾਲ ਬੰਨ੍ਹ ਕੇ ਰੱਖਿਆ ਹੈ।

ਹਾਲ ਹੀ ’ਚ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰੇਖਾ ਨੇ ਸ਼ੋਅ ਲਈ ਇਕ ਖ਼ਾਸ ਆਉਣ ਵਾਲਾ ਪ੍ਰੋਮੋ ਸ਼ੂਟ ਕੀਤਾ ਹੈ। ਰੇਖਾ ਜੀ ਸਟਾਰਰ ਪ੍ਰੋਮੋ ਨੂੰ ਨਿਰਦੇਸ਼ਕ ਸਿਧਾਰਥ ਜੇਨਾ ਨੇ ਡਾਇਰੈਕਟ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਰਮਜੀਤ ਅਨਮੋਲ ਨਾਲ ‘ਕੈਰੀ ਆਨ ਜੱਟਾ 3’ ਦੇ ਸੈੱਟ ’ਤੇ ਇਹ ਕੀ ਹੋ ਗਿਆ, ਵੀਡੀਓ ਕਰੇਗੀ ਤੁਹਾਨੂੰ ਵੀ ਹੈਰਾਨ

ਹਾਲ ਹੀ ’ਚ ਸਿਧਾਰਥ ਜੇਨਾ ਨੇ ਸ਼ੋਅ ਦੇ ਪ੍ਰੋਮੋ ਲਈ ਰੇਖਾ ਨੂੰ ਨਿਰਦੇਸ਼ਿਤ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ ਤੇ ਕਿਹਾ, ‘‘ਮੈਂ ਬਹੁਤ ਉਤਸ਼ਾਹਿਤ ਤੇ ਖ਼ੁਸ਼ ਸੀ, ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਰੇਖਾ ਜੀ ਨੂੰ ਡਾਇਰੈਕਟ ਕਰਨ ਜਾ ਰਿਹਾ ਹਾਂ। ਉਹ ਪਾਵਰਪੈਕ, ਭਾਵੁਕ ਤੇ 100 ਫ਼ੀਸਦੀ ਸਮਰਪਿਤ ਪ੍ਰਫੈਸ਼ਨਲ ਹੈ। ਬਾਲੀਵੁੱਡ ਦੀ ਸਦਾਬਹਾਰ ਕਵੀਨ ਨੂੰ ਨਿਰਦੇਸ਼ਨ ਕਰਨ ਕਾਰਨ ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਸਮਝਦਾ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News