''ਬਿੱਗ ਬੌਸ ਓਟੀਟੀ'' ''ਚ ਰੇਖਾ ਦੀ ਐਂਟਰੀ, ਮੇਕਰਸ ਨੇ ਦਿੱਤੀ ਇਹ ਵੱਡੀ ਜ਼ਿੰਮੇਵਾਰੀ

Wednesday, Aug 18, 2021 - 10:08 AM (IST)

''ਬਿੱਗ ਬੌਸ ਓਟੀਟੀ'' ''ਚ ਰੇਖਾ ਦੀ ਐਂਟਰੀ, ਮੇਕਰਸ ਨੇ ਦਿੱਤੀ ਇਹ ਵੱਡੀ ਜ਼ਿੰਮੇਵਾਰੀ

ਮੁੰਬਈ : ਇਕ ਵਾਰ ਫਿਰ ਵਿਵਾਦਿਤ ਸ਼ੋਅ 'ਬਿੱਗ ਬੌਸ ਓਟੀਟੀ' ਨੂੰ ਲੈ ਕੇ ਦਰਸ਼ਕਾਂ ਵਿਚ ਕਾਫੀ ਕ੍ਰੇਜ਼ ਹੈ। ਇਸ ਵਾਰ ਇਸ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨਹੀਂ ਬਲਕਿ ਫਿਲਮਕਾਰ ਕਰਨ ਜੌਹਰ ਕਰ ਰਹੇ ਹਨ। ਸ਼ੋਅ ਬਾਰੇ ਲਗਾਤਾਰ ਨਵੀਆਂ ਖ਼ਬਰਾਂ ਆ ਰਹੀਆਂ ਹਨ। ਪਰ ਤੁਹਾਡੇ ਲਈ ਇਸ ਵਾਰ ਦੀ ਜੋ ਖ਼ਬਰ ਹੈ ਉਹ ਸੁਣ ਕੇ ਤੁਸੀਂ ਜ਼ਿਆਦਾ ਖੁਸ਼ ਹੋਵੋਗੇ। ਇਸ ਵਾਰ ਬਾਲੀਵੁੱਡ ਦੀ ਦਿੱਗਜ ਰੇਖਾ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕਰਨ ਜਾ ਰਹੀ ਹੈ। ਸ਼ੋਅ 'ਚ ਉਨ੍ਹਾਂ ਦੀ ਐਂਟਰੀ ਇਕ ਖ਼ਾਸ ਕਾਰਨ ਕਰਕੇ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਖੁਸ਼ ਹੋਵੋਗੇ।

जब रेखा ने पति की आत्महत्या के बाद कहा था, 'मुझे हनीमून पर ही समझ आ गई थी  रिश्ते की सच्चाई' - Entertainment News: Amar Ujala
ਰੇਖਾ ਨੂੰ ਦਿੱਤੀ ਜਾਵੇਗੀ ਵੱਡੀ ਜ਼ਿੰਮੇਵਾਰੀ
ਪੀਪਿੰਗਮੂਨ ਦੀ ਖ਼ਬਰ ਮੁਤਾਬਕ 'ਬਿੱਗ ਬੌਸ' ਦੇ ਨਿਰਮਾਤਾਵਾਂ ਨੇ ਅਦਾਕਾਰਾ ਰੇਖਾ ਨੂੰ ਵੱਡੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਹੈ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਰੇਖਾ 'ਟ੍ਰੀ ਆਫ ਫਾਰਚਿਊਨ' ਨਾਂ ਦੇ ਸ਼ੋਅ ਵਿਚ ਇਕ ਨਵੇਂ ਫੀਚਰ ਲਈ ਵੌਇਸਓਵਰ ਕਰ ਰਹੇ ਹਨ। ਰੇਖਾ ਦੀ ਆਵਾਜ਼ ਸੁਣਨਾ 'ਬਿੱਗ ਬੌਸ' ਦੇ ਪ੍ਰਸ਼ੰਸਕਾਂ ਲਈ ਕਾਫੀ ਖਾਸ ਬਣਨ ਜਾ ਰਿਹਾ ਹੈ। ਹੁਣ 'ਬਿੱਗ ਬੌਸ ਓਟੀਟੀ' ਦੇ ਸਿਰਫ਼ 5 ਹਫ਼ਤੇ ਬਾਕੀ ਹਨ। ਇਸ ਤੋਂ ਬਾਅਦ ਸਲਮਾਨ ਖਾਨ ਇਕ ਵਾਰ ਫਿਰ 'ਬਿੱਗ ਬੌਸ 15' ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ। 'ਬਿੱਗ ਬੌਸ 15' ਦੇ ਪਹਿਲੇ ਦਿਨ ਰੇਖਾ ਇਕ ਖਾਸ ਜ਼ਿੰਮੇਵਾਰੀ ਨਿਭਾਉਂਦੀ ਨਜ਼ਰ ਆਵੇਗੀ।

Bigg Boss OTT gets a release date, Salman Khan teases details about show |  Entertainment News,The Indian Express
ਸਲਮਾਨ ਨਾਲ ਮੁਕਾਬਲੇਬਾਜ਼ਾਂ ਦੀ ਇੰਟਰੋ ਕਰਵਾਉਂਦੀ ਨਜ਼ਰ ਆਵੇਗੀ ਰੇਖਾ
ਰਿਪੋਰਟ ਦੇ ਅਨੁਸਾਰ, 'ਟ੍ਰੀ ਆਫ ਫਾਰਚਿਊਨ' ਫਾਰਮੈਟ ਦੇ ਜ਼ਰੀਏ ਰੇਖਾ ਸ਼ੋਅ ਦੇ ਸਾਰੇ ਕੰਟੈਸਟੈਂਟਸ ਨੂੰ ਸਲਮਾਨ ਖਾਨ ਨਾਲ ਰੂਬਰੂ ਕਰਵਾਉਣਗੇ। ਇਸ ਦੇ ਨਾਲ ਹੀ, ਰੇਖਾ ਸ਼ੋਅ ਦੇ ਟਾਪ ਕੰਟੈਸਟੈਂਟ ਦੇ ਨਾਲ ਪਲੱਸ ਅਤੇ ਮਾਈਨਸ ਪੁਆਇੰਟਸ ਨੂੰ ਹਾਈਲਾਈਟ ਕਰਦੇ-ਕਰਦੇ ਉਨ੍ਹਾਂ ਦੇ ਗੁਣ ਦੱਸਣਗੇ। ਇਸਦੇ ਨਾਲ, ਇਹ ਵੀ ਦੱਸਣਗੇ ਕਿ ਟਾਪ ਕੰਟੈਸਟੈਂਟਸ ਇਸ ਬਿੱਗ ਬੌਸ 15 ਦਾ ਹਿੱਸਾ ਕਿਉਂ ਬਣ ਸਕਦੇ ਹਨ। ਸ਼ੋਅ ਦੇ ਦੌਰਾਨ ਰੇਖਾ ਇਹ ਵੀ ਦੱਸਣਗੇ ਕਿ ਕਿਵੇਂ ਉਹ ਰਿਐਲਿਟੀ ਸ਼ੋਅ ਦੇ 15ਵੇਂ ਸੀਜ਼ਨ ਵਿਚ ਪ੍ਰਵੇਸ਼ ਕਰਨ ਦੀ ਮਜ਼ਬੂਤ ਦਾਅਵੇਦਾਰ ਹਨ। ਇਹ ਵੀ ਸੁਣਨ ਵਿਚ ਆਇਆ ਹੈ ਕਿ ਰੇਖਾ ਪਹਿਲਾਂ ਹੀ ਜੁਹੂ ਸਟੂਡੀਓ ਵਿਚ ਇਸਦੇ ਲਈ ਡਬਿੰਗ ਕਰ ਚੁੱਕੀ ਹੈ।


author

Aarti dhillon

Content Editor

Related News