ਨਿੱਜੀ ਜ਼ਿੰਦਗੀ ਨੂੰ ਲੈ ਕੇ ਸੰਨੀ ਨੇ ਕੀਤਾ ਖੁਲਾਸਾ-‘ਪਤੀ ਨੂੰ ਨਹੀਂ ਪਸੰਦ ਸੀ ਮੇਰਾ ਅਡਲਟ ਫ਼ਿਲਮਾਂ ’ਚ ਕੰਮ ਕਰਨਾ’

Tuesday, Mar 09, 2021 - 05:09 PM (IST)

ਨਿੱਜੀ ਜ਼ਿੰਦਗੀ ਨੂੰ ਲੈ ਕੇ ਸੰਨੀ ਨੇ ਕੀਤਾ ਖੁਲਾਸਾ-‘ਪਤੀ ਨੂੰ ਨਹੀਂ ਪਸੰਦ ਸੀ ਮੇਰਾ ਅਡਲਟ ਫ਼ਿਲਮਾਂ ’ਚ ਕੰਮ ਕਰਨਾ’

ਮੁੰਬਈ: ਅਦਾਕਾਰਾ ਸੰਨੀ ਲਿਓਨ ਨੇ ਆਪਣੇ ਦਮ ’ਤੇ ਬਾਲੀਵੁੱਡ ’ਚ ਇਕ ਖ਼ਾਸ ਜਗ੍ਹਾ ਬਣਾਈ ਹੈ। ਅੱਜ ਹਰ ਕੋਈ ਉਸ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਪਰ ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਸੰਨੀ ਅਡਲਟ ਫ਼ਿਲਮਾਂ ’ਚ ਕੰਮ ਕਰਦੀ ਸੀ। ਸੰਨੀ ਦੇ ਪਤੀ ਡੇਨੀਅਲ ਵੇਬਰ ਨੂੰ ਇਹ ਬਿਲਕੁੱਲ ਪਸੰਦ ਨਹੀਂ ਸੀ ਜਿਸ ਨੂੰ ਲੈ ਕੇ ਅਦਾਕਾਰਾ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਹੈ। 

PunjabKesari
ਸੰਨੀ ਨੇ ਇੰਟਰਵਿਊ ’ਚ ਕਿਹਾ ਕਿ ਪਤੀ ਡੇਨੀਅਲ ਨੇ ਉਸ ਨੂੰ ਕਾਫ਼ੀ ਸਪੋਰਟ ਕੀਤੀ ਹੈ। ਡੇਨੀਅਲ ਅਡਲਟ ਫ਼ਿਲਮਾਂ ’ਚ ਮੇਰਾ ਹੋਰ ਮਰਦਾਂ ਨਾਲ ਕੰਮ ਕਰਨ ਨੂੰ ਲੈ ਕੇ ਖ਼ੁਸ਼ ਨਹੀਂ ਸਨ। ਇਸ ਲਈ ਉਸ ਨੇ ਖ਼ੁਦ ਉਨ੍ਹਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਦੋਵਾਂ ਨੇ ਆਪਣੀ ਖ਼ੁਦ ਦੀ ਕੰਪਨੀ ਵੀ ਸ਼ੁਰੂ ਕੀਤੀ। ਸੰਨੀ ਨੇ ਅੱਗੇ ਕਿਹਾ ਕਿ-ਅਸੀਂ ਡੇਨੀਅਲ ਦੇ ਬੈਂਡ ਮੇਟ ਦੇ ਮਾਧਿਅਮ ਰਾਹੀਂ ਵੇਗਾਸ ਦੇ ਇਕ ਕਲੱਬ ’ਚ ਮਿਲੇ ਸੀ। ਪਹਿਲੀ ਨਜ਼ਰ ’ਚ ਹੀ ਡੇਨੀਅਲ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ ਪਰ ਉਸ ਵੱਲੋਂ ਅਜਿਹਾ ਕੁਝ ਨਹੀਂ ਸੀ। ਇਸ ਦੌਰਾਨ ਕਿਸੇ ਤਰ੍ਹਾਂ ਉਸ ਨੇ ਮੇਰਾ ਨੰਬਰ ਅਤੇ ਈ-ਮੇਲ ਆਈ.ਡੀ. ਲੈ ਲਈ। ਨੰਬਰ ਹੋਣ ਤੋਂ ਬਾਅਦ ਡੇਨੀਅਲ ਨੇ ਉਸ ਨੂੰ ਈਮੇਲ ਕੀਤੀ। ਇਸ ਤਰ੍ਹਾਂ ਉਨ੍ਹਾਂ ਦੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ। 

PunjabKesari
ਦੱਸ ਦੇਈਏ ਕਿ ਸੰਨੀ ਅਤੇ ਪਤੀ ਡੇਨੀਅਲ ਨੇ ਸਾਲ 2011 ’ਚ ਵਿਆਹ ਕੀਤਾ ਸੀ। ਦੋਵਾਂ ਦੇ ਤਿੰਨ ਬੇਹੱਦ ਪਿਆਰੇ ਬੱਚੇ ਹਨ। ਬੇਟੀ ਨਿਸ਼ਾ ਉਨ੍ਹਾਂ ਨੇ ਗੋਦ ਲਈ ਹੈ ਅਤੇ ਸੈਰੋਗੇਸੀ ਦੇ ਰਾਹੀਂ ਉਨ੍ਹਾਂ ਦੇ ਜੁੜਵਾਂ ਬੱਚੇ ਪੈਦਾ ਹੋਏ ਹਨ। ਸੰਨੀ ਹਮੇਸ਼ਾ ਬੱਚਿਆਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 


author

Aarti dhillon

Content Editor

Related News