ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਸਾਂਝੀ ਕੀਤੀ ਪਹਿਲੀ ਪੋਸਟ, ਲਿਖਿਆ, ‘ਮੈਂ ਮਰ ਤੇ ਟੁੱਟ ਚੁੱਕੀ ਹਾਂ...’

Thursday, Feb 17, 2022 - 12:26 PM (IST)

ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਸਾਂਝੀ ਕੀਤੀ ਪਹਿਲੀ ਪੋਸਟ, ਲਿਖਿਆ, ‘ਮੈਂ ਮਰ ਤੇ ਟੁੱਟ ਚੁੱਕੀ ਹਾਂ...’

ਮੁੰਬਈ (ਬਿਊਰੋ)– 15 ਫਰਵਰੀ ਨੂੰ ਦੀਪ ਸਿੱਧੂ ਦੀ ਜ਼ਬਰਦਸਤ ਸੜਕ ਹਾਦਸੇ ’ਚ ਮੌਤ ਹੋ ਗਈ। ਦੀਪ ਸਿੱਧੂ ਆਪਣੀ ਗਰਲਫਰੈਂਡ ਰੀਨਾ ਰਾਏ ਨਾਲ ਕੁੰਡਲੀ ਮਾਨੇਸਰ ਹਾਈਵੇ ਤੋਂ ਪੰਜਾਬ ਪਰਤ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਟੱਕਰ ਟਰੱਕ ਨਾਲ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਬੱਪੀ ਲਹਿਰੀ ਦੀ ਅੰਤਿਮ ਯਾਤਰਾ ਸ਼ੁਰੂ, ਲਾਸ ਏਂਜਲਸ ਤੋਂ ਪਰਿਵਾਰ ਸਣੇ ਮੁੰਬਈ ਪਹੁੰਚਿਆ ਪੁੱਤਰ

ਇਸ ਘਟਨਾ ’ਚ ਦੀਪ ਸਿੱਧੂ ਨੂੰ ਗੰਭੀਰ ਸੱਟਾ ਲੱਗੀਆਂ ਤੇ ਉਨ੍ਹਾਂ ਦੀ ਮੌਤ ਹੋ ਗਈ, ਉਥੇ ਉਨ੍ਹਾਂ ਨਾਲ ਗੱਡੀ ’ਚ ਸਵਾਰ ਰੀਨਾ ਰਾਏ ਵਾਲ-ਵਾਲ ਬੱਚ ਗਈ। ਰੀਨਾ ਰਾਏ ਨੇ ਦੀਪ ਸਿੱਧੂ ਦੇ ਦਿਹਾਂਤ ਤੋਂ ਬਾਅਦ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

ਇਸ ਪੋਸਟ ’ਚ ਰੀਨਾ ਰਾਏ ਲਿਖਦੀ ਹੈ, ‘ਮੈਂ ਅੰਦਰੋਂ ਪੂਰੀ ਤਰ੍ਹਾਂ ਮਰ ਤੇ ਟੁੱਟ ਚੁੱਕੀ ਹਾਂ, ਕਿਰਪਾ ਕਰਕੇ ਆਪਣੇ ਰੂਹਾਂ ਦੇ ਹਾਣੀ ਕੋਲ ਵਾਪਸ ਆ ਜਾਓ, ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਕਦੇ ਵੀ ਨਹੀਂ ਛੱਡੋਗੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੇਰੀ ਜਾਨ, ਤੁਸੀਂ ਮੇਰੀ ਦਿਲ ਦੀ ਧੜਕਨ ਹੋ।’

PunjabKesari

ਰੀਨਾ ਨੇ ਅੱਗੇ ਲਿਖਿਆ, ‘ਮੈਂ ਹਸਪਤਾਲ ਦੇ ਬੈੱਡ ’ਤੇ ਸੀ ਤੇ ਮੈਂ ਤੁਹਾਡੀ ਆਵਾਜ਼ ਸੁਣੀ, ਤੁਸੀਂ ਕਿਹਾ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਤੇ ਮੈਂ ਜਾਣਦੀ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ। ਅਸੀਂ ਆਪਣੇ ਭਵਿੱਖ ਦੀ ਪਲਾਨਿੰਗ ਕਰ ਰਹੇ ਸੀ ਤੇ ਹੁਣ ਤੁਸੀਂ ਚਲੇ ਗਏ। ਰੂਹ ਦੇ ਹਾਣੀ ਇਕ-ਦੂਜੇ ਨੂੰ ਕਦੇ ਨਹੀਂ ਛੱਡਦੇ ਤੇ ਮੈਂ ਤੁਹਾਨੂੰ ਕਿਸੇ ਹੋਰ ਥਾਂ ’ਤੇ ਮਿਲਾਂਗੀ।’

ਦੱਸ ਦੇਈਏ ਇਸ ਪੋਸਟ ਨਾਲ ਰੀਨਾ ਰਾਏ ਨੇ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਦੀਪ ਸਿੱਧੂ ਨਾਲ ਨਜ਼ਰ ਆ ਰਹੀ ਹੈ।

ਨੋਟ– ਰੀਨਾ ਰਾਏ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News