ਫ਼ਿਲਮਾਂ 'ਚ ਮਹਿੰਦਰ ਧੋਨੀ ਦੀ ਐਂਟਰੀ, ਪਾਕਿ ਅਦਾਕਾਰ ਨੇ ਪਤਨੀ ਦੀ ਕੀਤੀ ਕੁੱਟਮਾਰ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

Tuesday, Oct 25, 2022 - 06:20 PM (IST)

ਫ਼ਿਲਮਾਂ 'ਚ ਮਹਿੰਦਰ ਧੋਨੀ ਦੀ ਐਂਟਰੀ, ਪਾਕਿ ਅਦਾਕਾਰ ਨੇ ਪਤਨੀ ਦੀ ਕੀਤੀ ਕੁੱਟਮਾਰ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

ਬਾਲੀਵੁੱਡ ਡੈਸਕ- ਪਾਕਿਸਤਾਨੀ ਸਿਨੇਮਾ ਦੇ ਮੋਸਟ ਹੈਂਡਸਮ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਲੰਮੇ ਸਮੇਂ ਤੋਂ ਸੁਰਖ਼ੀਆਂ ’ਚ ਹਨ। ਫਿਰੋਜ਼ ਖ਼ਾਨ ਨੇ ਆਪਣੇ 4 ਸਾਲਾਂ ਤਕ ਚੱਲੇ ਵਿਆਹ ਤੋਂ ਬਾਅਦ ਪਤਨੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਵੱਡੀ ਖ਼ਬਰ ਇਹ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਮਦਾਰ ਬੱਲੇਬਾਜ਼ ਐੱਮ. ਐੱਸ. ਧੋਨੀ ਨੇ ਕ੍ਰਿਕਟ ਦੀ ਦੁਨੀਆ ’ਚ ਖ਼ਾਸ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਫ਼ਿਲਮੀ ਦੁਨੀਆ ’ਚ ਐਂਟਰੀ ਕਰ ਲਈ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ,ਜੋ ਇਸ ਪ੍ਰਕਾਰ ਹਨ-

ਮੁੰਬਈ ਦੇ ਮੌਲ ’ਚ ਬਣੀ 16 ਫੁੱਟ ਉੱਚੀ KBC ਦੀ ਹੌਟਸੀਟ, ਬਿੱਗ ਬੀ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਪ੍ਰਤੀਕਿਰਿਆ

'ਕੌਨ ਬਣੇਗਾ ਕਰੋੜਪਤੀ' ਰਿਐਲਿਟੀ ਸ਼ੋਅਜ਼ ’ਚੋਂ ਇਕ ਹੈ। ਜਿਸ ਨੂੰ ਲੋਕ ਨਾ ਸਿਰਫ਼ ਲਗਨ ਨਾਲ ਦੇਖਦੇ ਹਨ, ਸਗੋਂ ਉਨ੍ਹਾਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ। ਕੇ.ਬੀ.ਸੀ ਦਾ ਕ੍ਰੇਜ਼ ਹਰ ਪਾਸੇ ਹੈ। ਹਾਲ ਹੀ ’ਚ ਕੇ.ਬੀ.ਸੀ ਦਾ ਮੰਚ ਮੁੰਬਈ ਦੇ ਇਕ ਮੌਲ ’ਚ ਬਣਾਇਆ ਗਿਆ ਹੈ। ਇਸ ਪਲੇਟਫ਼ਾਰਮ ’ਤੇ ਇਕ ਵੱਡੀ ਹੌਟਸੀਟ ਬਣਾਈ ਗਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਮੌਲ ’ਚ ਬਣੀ ਕੁਰਸੀ ਦੀ ਉੱਚਾਈ16 ਫੁੱਟ ਹੈ। 

ਪਾਕਿਸਤਾਨੀ ਅਦਾਕਾਰ ਨੇ ਪਤਨੀ ਨੂੰ ਕੁੱਟ-ਕੁੱਟ ਕੀਤਾ ਜ਼ਖ਼ਮੀ, ਸੱਟਾਂ ਦੇਖ ਆ ਜਾਣਗੇ ਅੱਖਾਂ ’ਚ ਹੰਝੂ

ਪਾਕਿਸਤਾਨੀ ਸਿਨੇਮਾ ਦੇ ਮੋਸਟ ਹੈਂਡਸਮ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਲੰਮੇ ਸਮੇਂ ਤੋਂ ਸੁਰਖ਼ੀਆਂ ’ਚ ਹਨ। ਫਿਰੋਜ਼ ਖ਼ਾਨ ਨੇ ਆਪਣੇ 4 ਸਾਲਾਂ ਤਕ ਚੱਲੇ ਵਿਆਹ ਤੋਂ ਬਾਅਦ ਪਤਨੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਵੱਖ ਹੋਣ ਤੋਂ ਬਾਅਦ ਫਿਰੋਜ਼ ਖ਼ਾਨ ਦੀ ਪਤਨੀ ਲਗਾਤਾਰ ਅਦਾਕਾਰ ’ਤੇ ਗੰਭੀਰ ਦੋਸ਼ ਲਗਾ ਰਹੀ ਹੈ ਤੇ ਹੁਣ ਉਸ ਨੇ ਦੁਨੀਆ ਨੂੰ ਫਿਰੋਜ਼ ਖ਼ਾਨ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ।

ਹੁਣ ਸਾਊਥ ਫ਼ਿਲਮ ਇੰਡਸਟਰੀ 'ਚ ਮਹਿੰਦਰ ਸਿੰਘ ਧੋਨੀ ਦੀ ਐਂਟਰੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਮਦਾਰ ਬੱਲੇਬਾਜ਼ ਐੱਮ. ਐੱਸ. ਧੋਨੀ ਨੇ ਕ੍ਰਿਕਟ ਦੀ ਦੁਨੀਆ ’ਚ ਖ਼ਾਸ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਫ਼ਿਲਮੀ ਦੁਨੀਆ ’ਚ ਐਂਟਰੀ ਕਰ ਲਈ ਹੈ। ਖ਼ਬਰਾਂ ਮੁਤਾਬਕ, ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਪ੍ਰੋਡਕਸ਼ਨ ਹਾਊਸ ਧੋਨੀ ਇੰਟਰਟੇਨਮੈਂਟ ਇਕ ਤਾਮਿਲ ਫੀਚਰ ਫ਼ਿਲਮ ਬਣਾਉਣ ਜਾ ਰਿਹਾ ਹੈ ਅਤੇ ਇਹ ਫ਼ਿਲਮ ਜਲਦ ਹੀ ਫਲੋਰ ’ਤੇ ਆਉਣ ਵਾਲੀ ਹੈ। 

ਸਿਨੇਮਾਘਰਾਂ ’ਚ ਦਸਤਕ ਦੇ ਚੁੱਕੀ 'ਰਾਮ ਸੇਤੂ' ਅਤੇ 'ਥੈਂਕ ਗੌਡ', ਅਕਸ਼ੈ-ਅਜੇ ਦਾ ਰਹੇਗਾ ਜ਼ਬਰਦਸਤ ਮੁਕਾਬਲਾ

ਬਾਲੀਵੁੱਡ ਇੰਡਸਟਰੀ ਦੀ ਇਕ ਤੋਂ ਬਾਅਦ ਇਕ ਫ਼ਿਲਮ ਬਾਕਸ ਆਫ਼ਿਸ ’ਤੇ ਆਪਣਾ ਨਾਂ ਬਣਾ ਰਹੀ ਹੈ। ਇਸ ਦੇ ਨਾਲ ਹੀ ਅੱਜ ਬਾਲੀਵੁੱਡ ਦੀਆਂ ਸਿਨੇਮਾਂਘਰਾਂ ’ਚ ਦੋ ਵੱਡੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਜਿਸ ਇਕ ਤਾਂ ਅਕਸ਼ੈ ਕੁਮਾਰ ਅਤੇ ਜੈਕਲੀਨ ਫ਼ਰਨਾਂਡੀਜ਼ ਦੀ ਫ਼ਿਲਮ 'ਰਾਮ ਸੇਤੂ' ਹੈ ਅਤੇ ਦੂਜੀ ਹੈ ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਥੈਂਕ ਗੌਡ' ਹੈ। ਦੋਵਾਂ ਫ਼ਿਲਮਾਂ ਦੀ ਚਰਚਾ ਕਾਫ਼ੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਸੀ। ਪ੍ਰਸ਼ੰਸਕਾਂ ਇਨ੍ਹਾਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਦੌਰਾਨ ਦੋਵੇਂ ਫ਼ਿਲਮਾਂ ਵਿਚਾਲੇ ਵੱਡਾ ਮੁਕਾਬਲਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਫ਼ਿਲਮ ਬਾਕਸ ਆਫ਼ਿਸ ’ਤੇ ਜ਼ਿਆਦਾ ਕਮਾਈ ਕਰੇਗੀ। 

ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਬੀਤੇ ਦਿਨੀਂ ਪੂਰੇ ਦੇਸ਼ ਨੇ ਦੀਵਾਲੀ ਦਾ ਜਸ਼ਨ ਮਨਾਇਆ, ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ 'ਚ 'ਕਾਲੀ ਦੀਵਾਲੀ' ਮਨਾਈ ਗਈ। ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਇਨਸਾਫ਼ ਨਾ ਮਿਲਣ ਕਾਰਨ ਪਰਿਵਾਰ ਤੇ ਪਿੰਡ ਵਾਸੀ ਰੋਹ 'ਚ ਹਨ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਪਿੰਡ ਮੂਸੇ 'ਚ ਦੀਵਾਲੀ ਨਹੀਂ ਮਨਾਈ ਜਾਵੇਗੀ। ਇਹੀ ਕਾਰਨ ਹੈ ਕਿ ਪਿੰਡ ਦਾ ਕੋਈ ਵੀ ਦੁਕਾਨਦਾਰ ਪਟਾਕੇ ਜਾਂ ਮਿਠਾਈ ਨਹੀਂ ਲੈ ਕੇ ਆਇਆ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਪੰਜਾਬੀਆਂ ਅਤੇ ਪੂਰੇ ਪਿੰਡ ਦਾ ਮਾਣ ਸੀ। ਉਸ ਦੇ ਕਤਲ ਤੋਂ ਬਾਅਦ ਪਿੰਡ ਦੇ ਚੁੱਲ੍ਹੇ ਠੰਡੇ ਪੈ ਗਏ ਹਨ।

ਦੀਵਾਲੀ ਮੌਕੇ ਪਾਪਾਰਾਜ਼ੀ ’ਤੇ ਭੜਕੀ ਜਯਾ ਬੱਚਨ, ਵੀਡੀਓ ਹੋ ਰਹੀ ਵਾਇਰਲ

ਦੇਸ਼ ਭਰ ’ਚ ਧੂਮਧਾਮ ਨਾਲ ਦੀਵਾਲੀ ਦਾ ਜਸ਼ਨ ਮਨਾਇਆ ਗਿਆ। ਬਾਲੀਵੁੱਡ ਸਿਤਾਰੇ ਵੀ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਦੀਵਾਲੀ ਦੇ ਜਸ਼ਨ ’ਚ ਡੁੱਬੇ ਦਿਖੇ। ਹਰ ਪਾਸੇ ਸਿਰਫ ਖ਼ੁਸ਼ੀਆਂ ਦਾ ਮਾਹੌਲ ਰਿਹਾ ਪਰ ਦੀਵਾਲੀ ਦੇ ਖ਼ਾਸ ਦਿਨ ਜਯਾ ਬੱਚਨ ਕਾਫੀ ਗੁੱਸੇ ’ਚ ਦਿਖੀ। ਪਾਪਾਰਾਜ਼ੀ ’ਤੇ ਭੜਕਦਿਆਂ ਦੀ ਜਯਾ ਬੱਚਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਯਾ ਬੱਚਨ ਨੂੰ ਉਂਝ ਵੀ ਪਾਪਾਰਾਜ਼ੀ ’ਤੇ ਗੁੱਸਾ ਹੁੰਦੇ ਦੇਖਿਆ ਜਾਂਦਾ ਹੈ। 


author

Shivani Bassan

Content Editor

Related News