ਮਹਿਲਾ ਕਮਿਸ਼ਨ ਦੇ ਨੋਟਿਸ ਮਗਰੋਂ ਫਿਲਮ ''ਨੀ ਮੈਂ ਸੱਸ ਕੁੱਟਣੀ'' ਦੀ ਟੀਮ ਵਲੋਂ ਪ੍ਰੈੱਸ ਕਾਨਫਰੰਸ, ਦਿੱਤੀ ਇਹ ਪ੍ਰਤੀਕਿਰਿਆ

04/19/2022 4:27:42 PM

ਜਲੰਧਰ (ਬਿਊਰੋ)- ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਫ਼ਿਲਮ 'ਨੀ ਮੈਂ ਸੱਸ ਕੁੱਟਣੀ' ਦੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ 22 ਅਪ੍ਰੈਲ ਦੇ ਦਿਨ ਪੇਸ਼ ਹੋਣ ਦਾ ਨੋਟਿਸ ਜਾਰੀ ਗਿਆ ਸੀ। ਇਸੇ ਨੂੰ ਲੈ ਕੇ ਫਿਲਮ ਦੀ ਟੀਮ ਨੇ ਪ੍ਰੈੱਸ ਕਾਨਫਰੰਸ ਕੀਤੀ। ਟੀਮ ਨਾਲ ਆਈ ਮੈਂਬਰ ਵਲੋਂ ਪ੍ਰਤੀਕਿਰਿਆ ਦਿੰਦੇ ਹੋਏ ਇਹ ਕਿਹਾ ਗਿਆ ਕਿ ਇਹ ਇਤਰਾਜ਼ ਕਿਉਂ ਉਠਿਆ। ਇਸ ਬਾਰੇ ਸਾਨੂੰ ਥੋੜ੍ਹੀ ਸਮਝਣ ਦੀ ਲੋੜ ਹੈ। ਇਹ ਸਾਡਾ ਸਭ ਤੋਂ ਪੁਰਾਣਾ ਫੋਕ ਹੈ। ਉਨ੍ਹਾਂ ਕਿਹਾ ਕਿ ਮੈਂ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਇਹ ਜੋ ਇਤਰਾਜ਼ ਉਠਿਆ ਹੈ, ਕਿਤੇ ਇਹ ਕਲਾਕਾਰਾਂ ਦੇ ਵਿਰੁੱਧ ਤਾਂ ਨਹੀਂ ਦਰਸਾਇਆ ਜਾ ਰਿਹਾ, ਕਿਸੇ ਵਿਰੋਧੀ ਧਿਰ ਜਾਂ ਕਿਤੇ ਕਲਾਕਾਰਾਂ 'ਚ ਪਾੜ ਪਾਉਣ ਦਾ ਤਰੀਕਾ ਤਾਂ ਨਹੀਂ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਮੀਡੀਆ ਵਾਲਿਆਂ ਨੂੰ ਧਿਆਨ 'ਚ ਰੱਖਣਾ ਪੈਣਾ ਹੈ ਕਿ ਕਿਤੇ ਇਸਦੇ ਪਿੱਛੇ ਕੋਈ ਮਨਸ਼ਾ ਤਾਂ ਨਹੀਂ। ਉਨ੍ਹਾਂ ਕਿਹਾ ਕਿ ਮੈਂ ਫਿਲਮ ਦੇ ਟ੍ਰੇਲਰ 'ਨੀਂ ਮੈਂ ਸੱਸ ਕੁੱਟਣੀ 'ਤੇ ਬੋਲਣਾ ਚਾਹੁੰਦੀ ਹਾਂ ਕਿ ਸਾਡੇ ਫੋਕ ਦਾ ਹਿੱਸਾ ਹੈ। ਸਾਡੇ ਕਲਚਰ 'ਚ ਇਹੋ ਜਿਹਾ ਬਹੁਤ ਕੁਝ ਹੈ। ਇਸ ਨੂੰ ਅਸੀਂ ਇਸ ਤਰ੍ਹਾਂ ਨਹੀਂ ਮੰਨ ਸਕਦੇ ਕਿ ਇਹ ਕਿਸੇ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲਾ ਹੈ।
ਇਸ ਦੌਰਾਨ ਕਾਮੇਡੀ ਕਲਾਕਾਰ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਗੱਲ ਕਰਦਿਆਂ ਕਿਹਾ ਕਿ ਮਨੀਸ਼ਾ ਜੀ ਨੇ ਜਿਸ ਤਰ੍ਹਾਂ ਨਾਲ ਇਸ ਦਾ ਨੋਟਿਸ ਲਿਆ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਸਮਾਜ ਲਈ ਚੇਤੰਨ ਹਨ, ਕੋਈ ਸਮਾਜ ਦਾ ਬੰਦਾ ਉਨ੍ਹਾਂ ਤੱਕ ਗੱਲ ਲੈ ਕੇ ਜਾਵੇ ਤਾਂ ਉਹ ਗੱਲ ਸੁਣਦੇ ਹਨ। ਇਹ ਦੋਵੇਂ ਪਾਸੇ ਢੁੱਕਦੀ ਹੈ ਕਿ ਪਹਿਲਾਂ ਜੇ ਉਨ੍ਹਾਂ ਨੂੰ ਕਿਸੇ ਨੇ ਕੁਝ ਕਿਹਾ ਤੇ ਉਨ੍ਹਾਂ ਨੇ ਉਹ ਵੀ ਧਿਆਨ 'ਚ ਲਿਆਂਦਾ ਅਤੇ ਜਦੋਂ ਸਾਡੇ ਪ੍ਰਡਿਊਸਰ ਅਤੇ ਡਾਇਰੈਕਟਰ ਨੇ ਕਲੈਰਿਟੀ ਉਨ੍ਹਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਉਸ ਨੂੰ ਵੀ ਧਿਆਨ 'ਚ ਰੱਖਿਆ ਤਾਂ ਉਨ੍ਹਾਂ ਨੂੰ ਕਿਹਾ ਹੈ ਕਿ ਹਾਂ ਇਸ 'ਚ ਕੁਝ ਇਤਰਾਜ਼ਯੋਗ ਨਹੀਂ ਹੈ।

ਕਾਮੇਡੀਅਨ ਨੇ ਕਿਹਾ ਕਿ ਜਿਸ ਨੇ ਵੀ ਇਸ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ, ਪਹਿਲਾਂ ਤਾਂ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ, ਮਨੀਸ਼ਾ ਜੀ ਕੋਲ ਔਰਤਾਂ ਨੂੰ ਲੈ ਕੇ ਹੋਰ ਵੀ ਬਹੁਤ ਕੰਮ ਹਨ। ਉਨ੍ਹਾਂ ਨੂੰ ਸਮਾਜ ਲਈ ਬਹੁਤ ਜ਼ਰੂਰੀ ਕੰਮ ਕਰਨ ਦਿੱਤੇ ਜਾਣ ਬਿਨਾਂ ਵਜ੍ਹਾ ਉਲਝਾਉਣਾ ਚੰਗੀ ਗੱਲ ਨਹੀਂ ਹੈ। ਓਨੀ ਦੇਰ 'ਚ ਉਹ ਕਿਸੇ ਦੀ ਜ਼ਿੰਦਗੀ-ਮੌਤ ਦਾ ਮਸਲਾ ਵੀ ਸੁਲਝਾ ਸਕਦੇ ਸੀ, ਜਿੰਨੀ ਦੇਰ ਉਨ੍ਹਾਂ ਨੂੰ ਇਸ ਮਸਲੇ 'ਚ ਉਲਝਾ ਦਿੱਤਾ ਗਿਆ। ਇਨ੍ਹਾਂ ਛੋਟੀਆਂ-ਛੋਟੀਆਂ ਗੱਲ 'ਤੇ ਧਿਆਨ ਨਾ ਦਿੱਤਾ ਜਾਵੇ ਅਤੇ ਜਿਸ ਨੇ ਵੀ ਇਹ ਸ਼ਿਕਾਇਤ ਦਿੱਤੀ ਹੈ, ਉਸ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਭਾਰਤ ਦੇ ਸੈਂਸਰ ਬੋਰਡ 'ਤੇ ਯਕੀਨ ਹੋਣਾ ਚਾਹੀਦਾ ਹੈ। ਸੈਂਸਰ ਬੋਰਡ ਇਕ ਨੈਸ਼ਨਲ ਬਾਡੀ ਹੈ, ਸਰਕਾਰੀ ਬਾਡੀ ਹੈ। 
ਗੁਰਪ੍ਰੀਤ ਘੁੱਗੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹੋ ਜਿਹੀ ਚੀਜ਼ ਨੂੰ ਸੈਂਸਰ ਸਰਟੀਫਿਕੇਟ ਹੀ ਨਹੀਂ ਦਿੰਦੇ ਜਿਸ ਸਮਾਜ ਦੇ ਜਾਂ ਕਿਸੇ ਇਕਤੱਕ ਦੇ ਖਿਲਾਫ ਕੋਈ ਗੱਲ ਹੋ ਰਹੀ ਹੋਵੇ। ਇਸ ਕਰਕੇ ਮਹਿਲਾ ਕਮਿਸ਼ਨ ਨੂੰ ਸ਼ਾਮਲ ਕਰਨਾ ਜਾਂ ਆਪਣੇ ਆਪ 'ਚ ਕਿਸੇ ਛੋਟੀ ਸੋਚ ਦਾ ਨਤੀਜ਼ਾ ਸੀ। ਜੇਕਰ ਗੱਲ ਫਿਲਮ 'ਸੱਸ ਕੁੱਟਣੀ ਦੀ ਕਰੀਏ' ਅੱਜ ਤੋਂ 30 ਸਾਲ ਪਹਿਲਾਂ ਜਦੋਂ ਇਕ ਨਵੇਂ ਸਾਲ ਦਾ ਪ੍ਰੋਗਰਾਮ ਆਇਆ ਸੀ ਉਸ 'ਚ ਨੂਰੀ ਜੀ ਦਾ ਸਭ ਤੋਂ ਹਿੱਟ ਗਾਣਾ 'ਨਛਤਰਾ ਨਿੰਮ ਦਾ ਘੋਟਣਾ ਲਿਆਂਦੀ ਨੀ ਮੈਂ ਸੱਸ ਕੁੱਟਣੀ' ਤਾਂ ਮੈਨੂੰ ਲੱਗਦਾ ਹੈ ਕਿ ਅੱਜ ਤੋਂ 30 ਸਾਲ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਜਾਣਾ ਚਾਹੀਦਾ ਸੀ। 
  


Aarti dhillon

Content Editor

Related News