ਕ੍ਰਿਕਟ ਖੇਡਦੇ ਨਜ਼ਰ ਆਏ ਆਮਿਰ ਖ਼ਾਨ, ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਨੇ ਦਿੱਤੀ ਇਹ ਸਲਾਹ

05/20/2022 12:23:53 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਪ੍ਰਚਾਰ ’ਚ ਕੋਈ ਕਮੀ ਨਹੀਂ ਛੱਡ ਰਹੇ ਹਨ। ਉਨ੍ਹਾਂ ਨੇ ਲੋਕਾਂ ’ਚ ਬੇਸਬਰੀ ਨੂੰ ਹੋਰ ਵਧਾਉਣ ਲਈ ਫ਼ਿਲਮ ਦੇ ਪ੍ਰਮੋਸ਼ਨ ਲਈ ਵੱਖ-ਵੱਖ ਐਕਟੀਵਿਟੀਜ਼ ਪਲਾਨ ਕੀਤੀਆਂ ਹਨ।

ਇਸ ’ਚ ਪਾਡਕਾਸਟ #LaalSinghChaddhaKiKahaniyaan ਸ਼ੁਰੂ ਕਰਨ ਤੋਂ ਲੈ ਕੇ ਦਰਸ਼ਕਾਂ ’ਚ ਫ਼ਿਲਮ ਦੀ ਮਿਊਜ਼ਿਕ ਐਲਬਮ ਨੂੰ ਲੈ ਕੇ ਬੇਸਬਰੀ ਪੈਦਾ ਕਰ ਦਿੱਤੀ ਹੈ। ਅਜਿਹੇ ’ਚ ਹਾਲ ਹੀ ’ਚ ਆਮਿਰ ਖ਼ਾਨ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਸੁਪਰਸਟਾਰ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਨੇ ‘ਕਹਾਣੀ’ ਗਾਣੇ ਦੀ ਰਿਲੀਜ਼ ਨੂੰ ਲੈ ਕੇ ਆਪਣੇ ਪ੍ਰਸ਼ੰਸਕਾਂ ’ਚ ਸਸਪੈਂਸ ਕ੍ਰਿਏਟ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਇਸ ਵੀਡੀਓ ’ਚ ਆਮਿਰ ਖ਼ਾਨ ਨੂੰ ਇਹ ਪੁੱਛਦੇ ਸੁਣਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਆਈ. ਪੀ. ਐੱਲ. ਦੀ ਕਿਸੇ ਇਕ ਟੀਮ ਲਈ ਖੇਡਣ ਦਾ ਮੌਕਾ ਮਿਲਿਆ ਹੈ। ਸਟਾਰ ਸਪੋਰਟਸ ਚੈਨਲ ਦੇ ਇਕ ਨਿਊਜ਼ ਐਂਕਰ ਨੇ ਰਵੀ ਸ਼ਾਸਤਰੀ ਨੂੰ ਪੁੱਛਿਆ ਕਿ ਕੀ ਆਮਿਰ ਦੇ ਕੋਲ ਆਉਣ ਵਾਲੇ ਆਈ. ਪੀ. ਐੱਲ. ਲੀਗ ’ਚ ਮੌਕਾ ਹੈ।

ਇਸ ’ਤੇ ਸਾਬਕਾ ਭਾਰਤੀ ਕ੍ਰਿਕਟ ਕੋਚ ਨੇ ਜਵਾਬ ਦਿੱਤਾ, ‘‘ਉਹ ਨੈੱਟ ’ਚ ਚੰਗੇ ਦਿਸਦੇ ਹਨ। ਹਾਲਾਂਕਿ, ਉਨ੍ਹਾਂ ਦੇ ਫੁੱਟਵਰਕ ’ਤੇ ਸਮਾਂ ਗੁਜ਼ਾਰਨ ਦੀ ਜ਼ਰੂਰਤ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News