Bigg Boss OTT 3 ਦੀ ਇਸ ਉਮੀਦਵਾਰ ਨੂੰ ਰਵੀ ਕਿਸ਼ਨ ਨੇ ਲਗਾਈ ਫਟਕਾਰ, ਕਿਹਾ...

Sunday, Jul 14, 2024 - 04:41 PM (IST)

Bigg Boss OTT 3 ਦੀ ਇਸ ਉਮੀਦਵਾਰ ਨੂੰ ਰਵੀ ਕਿਸ਼ਨ ਨੇ ਲਗਾਈ ਫਟਕਾਰ, ਕਿਹਾ...

ਮੁੰਬਈ- ਬਿੱਗ ਬੌਸ ਓਟੀਟੀ 3 ਲਗਾਤਾਰ ਸੁਰਖੀਆਂ 'ਚ ਹੈ। ਬਿੱਗ ਬੌਸ ਦੇ ਘਰ 'ਚ ਲਗਾਤਾਰ ਹੋ ਰਹੇ ਝਗੜਿਆਂ ਕਾਰਨ ਸ਼ੋਅ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ। ਹਾਲ ਹੀ 'ਚ ਸ਼ੋਅ 'ਚ ਐਕਟਰ-ਰਾਜਨੇਤਾ ਰਵੀ ਕਿਸ਼ਨ ਗੈਸਟ ਦੇ ਤੌਰ 'ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ਿਵਾਨੀ ਕੁਮਾਰੀ ਨੂੰ ਉਸ ਦੇ ਵਿਵਾਦਿਤ ਬਿਆਨਾਂ ਲਈ ਫਟਕਾਰ ਲਗਾਈ। ਹਾਲ ਹੀ 'ਚ ਇੱਕ ਪ੍ਰੋਮੋ 'ਚ ਰਵੀ ਨੇ ਅਨਿਲ ਕਪੂਰ ਦੀ ਮੌਜੂਦਗੀ 'ਚ ਸਟੇਜ ਲਿਆ ਅਤੇ ਘਰ ਵਾਲਿਆਂ ਦੀ ਕਲਾਸ ਲਗਾਈ। ਸ਼ੋਅ ਦਾ ਨਵਾਂ ਪ੍ਰੋਮੋ ਕਾਫੀ ਦਿਲਚਸਪ ਹੈ।

ਇਹ ਵੀ ਪੜ੍ਹੋ :ਮਾਂਗ 'ਚ ਸਿੰਦੂਰ ਅਤੇ ਲਾਲ ਅਨਾਰਕਲੀ ਸੂਟ 'ਚ ਅਰਸ਼ਾਂ ਤੋਂ ਉਤਰੀ ਪਰੀ ਲੱਗ ਰਹੀ ਸੀ ਸੋਨਾਕਸ਼ੀ ਸਿਨਹਾ

ਜਿਓ ਸਿਨੇਮਾ ਨੇ ਇੰਸਟਾਗ੍ਰਾਮ 'ਤੇ ਸ਼ੋਅ ਦਾ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ। ਪ੍ਰੋਮੋ 'ਚ ਅਨਿਲ ਕਪੂਰ ਨੇ ਸ਼ਿਵਾਨੀ ਕੁਮਾਰੀ ਨੂੰ ਪੁੱਛਿਆ, 'ਸ਼ਿਵਾਨੀ, ਕੀ ਤੁਸੀਂ ਆਪਣੇ ਵਾਤਾਵਰਨ ਨਾਲ ਪਿੰਡ ਦੇ ਸੱਭਿਆਚਾਰ ਨੂੰ ਅੱਗੇ ਵਧਾ ਰਹੇ ਹੋ?' ਇਸ 'ਤੇ ਸ਼ਿਵਾਨੀ ਨੇ ਕਿਹਾ, 'ਜੀ ਸਰ।' ਇਸ 'ਤੇ ਰਵੀ ਕਿਸ਼ਨ ਨੇ ਸ਼ਿਵਾਨੀ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ, 'ਤੁਸੀਂ ਭਾਸ਼ਾ ਦੀ ਸੀਮਾ 'ਚ ਕਿਸੇ ਦਾ ਅਪਮਾਨ ਨਹੀਂ ਕਰ ਸਕਦੇ। ਤੁਸੀਂ ਲੋਕਾਂ ਨੂੰ ਭੜਕਾਉਂਦੇ ਹੋ, ਇਹ ਗਲਤ ਹੈ।

 

 
 
 
 
 
 
 
 
 
 
 
 
 
 
 
 

A post shared by JioCinema (@officialjiocinema)

ਇਸ ਤੋਂ ਬਾਅਦ ਸ਼ਿਵਾਨੀ ਕੁਮਾਰੀ ਫੁੱਟ-ਫੁੱਟ ਕੇ ਰੋਣ ਲੱਗੀ। ਉਸ ਨੇ ਕਿਹਾ ਕਿ ਮਾਂ ਦੀ ਕਸਮ ਖਾ ਕੇ ਕਹਿੰਦੀ ਹਾਂ ਕਿ  ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ |' ਇਸ 'ਤੇ ਰਵੀ ਕਿਸ਼ਨ ਨੇ ਕਿਹਾ, 'ਮੈਂ ਸਭ ਕੁਝ ਜਾਣਦਾ ਅਤੇ ਸਮਝਦਾ ਹਾਂ, ਪਰ ਸ਼ਿਵਾਨੀ, ਭਾਰਤ ਦੀ ਕੋਈ ਵੀ ਭਾਸ਼ਾ ਜਾਂ ਸੱਭਿਆਚਾਰ ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਦੂਜਿਆਂ ਦਾ ਅਪਮਾਨ ਕਰਨਾ ਨਹੀਂ ਸਿਖਾਉਂਦਾ।' ਧਿਆਨ ਯੋਗ ਹੈ ਕਿ ਅਰਸ਼ਦ ਵਾਰਸੀ ਦੁਆਰਾ ਹੋਸਟ ਕੀਤੇ ਗਏ ਬਿੱਗ ਬੌਸ ਸੀਜ਼ਨ 1 'ਚ ਰਵੀ ਕਿਸ਼ਨ ਉਪ ਜੇਤੂ ਰਹੇ ਸਨ।


author

Priyanka

Content Editor

Related News