‘ਬੜੇ ਅੱਛੇ ਲਗਤੇ ਹੈਂ’ ਦੇ ਨਵੇਂ ਸੀਜ਼ਨ ਲਈ ਐਕਸਾਈਟਿਡ ਦਿਸੇ ਰਵੀ ਦੂਬੇ ਤੇ ਸਰਗੁਨ ਮਹਿਤਾ
Monday, Jun 16, 2025 - 02:34 PM (IST)

ਮੁੰਬਈ- ਸੋਨੀ ਦੇ ਫੈਨ-ਫੇਵਰੇਟ ਸ਼ੋਅ ‘ਬੜੇ ਅੱਛੇ ਲਗਤੇ ਹੈਂ’ ਦੇ ਨਵੇਂ ਸੀਜ਼ਨ ਦਾ ਪ੍ਰੋਮੋ ਸਾਹਮਣੇ ਆ ਚੁੱਕਿਆ ਹੈ। ਪ੍ਰੋਮੋ ਵਿਚ ਦਰਸ਼ਕਾਂ ਨੂੰ ਨਵੀਂ ਆਨਸਕਰੀਨ ਜੋੜੀ, ਰਿਸ਼ਭ ਤੇ ਭਾਗਿਆਸ਼੍ਰੀ ਨਾਲ ਮਿਲਵਾਇਆ ਗਿਆ ਹੈ। ਇਹ ਜੋੜੀ ਪਹਿਲਾਂ ਹੀ ਲੋਕਾਂ ਦੇ ਦਿਲ ਜਿੱਤ ਰਹੀ ਹੈ। ਸ਼ੋਅ ਵਿਚ ਸ਼ਿਵਾਂਗੀ ਜੋਸ਼ੀ ਭਾਗਿਆਸ਼੍ਰੀ ਅਤੇ ਹਰਸ਼ਦ ਚੋਪੜਾ ਰਿਸ਼ਭ ਦੇ ਰੋਲ ਵਿਚ ਨਜ਼ਰ ਆਉਣਗੇ।
ਇਸੇ ਦੌਰਾਨ ਟੈਲੀਵਿਜ਼ਨ ਦੇ ਪਾਵਰ ਕਪਲ ਰਵੀ ਦੂਬੇ ਅਤੇ ਸਰਗੁਨ ਮਹਿਤਾ, ਜੋ ਆਨਸਕਰੀਨ ਅਤੇ ਆਫਸਕਰੀਨ ਆਪਣੀ ਕੈਮਿਸਟਰੀ ਲਈ ਜਾਣੇ ਜਾਂਦੇ ਹਨ। ‘ਬੜੇ ਅੱਛੇ ਲਗਤੇ ਹੈਂ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਆਪਣੇ ਦਿਲ ਛੂਹ ਲੈਣ ਵਾਲੇ ਰਿਐਕਸ਼ਨ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਹਨ।
ਰਵੀ ਦੂਬੇ ਅਤੇ ਸਰਗੁਨ ਮਹਿਤਾ ਨੇ ਹੁਣੇ ਜਿਹੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸ਼ੋਅ ਤੇ ਇਸ ਦੀ ਨਵੀਂ ਰੋਮਾਂਟਿਕ ਜੋੜੀ ਨੂੰ ਲੈ ਕੇ ਆਪਣਾ ਐਕਸਾਈਟਮੈਂਟ ਸ਼ੇਅਰ ਕੀਤਾ। ਉਨ੍ਹਾਂ ਦਾ ਇਹ ਪੋਸਟ ਓਨਾ ਹੀ ਪਿਆਰਾ ਹੈ, ਜਿੰਨਾ ਇਨ੍ਹਾਂ ਦੀ ਰਿਅਲ ਲਾਈਫ ਲਵ ਸਟੋਰੀ। ਰਵੀ ਅਤੇ ਸਰਗੁਨ ਦੀ ਇਹ ਦਿਲੋਂ ਕੀਤੀ ਗਈ ਗੱਲਬਾਤ ਫੈਨਜ਼ ਨੂੰ ਖੂਬ ਪਸੰਦ ਆਈ ਅਤੇ ‘ਬੜੇ ਅੱਛੇ ਲਗਤੇ ਹੈਂ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਲੋਕਾਂ ਵਿਚ ਐਕਸਾਈਟਮੈਂਟ ਹੋਰ ਵੱਧ ਗਈ। ‘ਬੜੇ ਅੱਛੇ ਲਗਤੇ ਹੈਂ’ ਦਾ ਨਵਾਂ ਸੀਜ਼ਨ 16 ਜੂਨ ਯਾਨੀ ਅੱਜ ਤੋਂ ਰਾਤ 8:30 ਵਜੇ ਸਿਰਫ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ’ਤੇ ਆਵੇਗਾ।