ਨਵਜੋਤ ਸਿੱਧੂ ਪਹੁੰਚੇ ਅੰਮ੍ਰਿਤਸਰ: ਗਿਆਨੀ ਟੀ ਸਟਾਲ 'ਤੇ ਪੀਤੀ ਚਾਹ ਤੇ ਕਚੌਰੀਆਂ
Friday, Apr 03, 2026 - 06:19 PM (IST)
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹ ਸ਼ਹਿਰ ਦੇ ਮਸ਼ਹੂਰ 'ਗਿਆਨੀ ਟੀ ਸਟਾਲ' 'ਤੇ ਗਏ, ਜਿੱਥੇ ਉਨ੍ਹਾਂ ਨੇ ਆਮ ਲੋਕਾਂ ਵਾਂਗ ਬੈਠ ਕੇ ਚਾਹ ਪੀਤੀ ਅਤੇ ਉੱਥੋਂ ਦੀਆਂ ਮਸ਼ਹੂਰ ਕਚੌਰੀਆਂ ਦਾ ਸਵਾਦ ਵੀ ਚੱਖਿਆ।
ਇਹ ਵੀ ਪੜ੍ਹੋ- ਇਕ ਲੱਖ ਦੇ ਲਾਲਚ ਪਿੱਛੇ 2 ਨੌਜਵਾਨਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਪੁਲਸ ਹਿਰਾਸਤ 'ਚ ਹੋ ਸਕਦੇ ਵੱਡੇ ਖੁਲਾਸੇ
ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਜਦੋਂ ਵੀ ਉਹ ਅੰਮ੍ਰਿਤਸਰ ਆਉਂਦੇ ਹਨ ਅਤੇ ਉਨ੍ਹਾਂ ਕੋਲ ਥੋੜ੍ਹਾ ਸਮਾਂ ਹੁੰਦਾ ਹੈ, ਤਾਂ ਉਹ ਇਸ ਸਥਾਨ 'ਤੇ ਜ਼ਰੂਰ ਆਉਂਦੇ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਸ ਥਾਂ ਨਾਲ ਉਨ੍ਹਾਂ ਦਾ ਖਾਸ ਯਾਦ ਹੈ ਅਤੇ ਇੱਥੋਂ ਦੀ ਚਾਹ ਦਾ ਸਵਾਦ ਉਨ੍ਹਾਂ ਨੂੰ ਹਮੇਸ਼ਾ ਆਪਣੇ ਵੱਲ ਖਿੱਚਦਾ ਹੈ । ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ ਅਤੇ ਕਈ ਨੌਜਵਾਨਾਂ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਲਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਪੈਣ ਲੱਗੇ ਗੜ੍ਹੇ, ਅਚਾਨਕ ਬਦਲਿਆ ਮੌਸਮ ਦਾ ਮਿਜਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
