ਸਟੰਟ ਮੇਰੇ ਲਈ ਮੁਸ਼ਕਿਲ ਨਹੀਂ ਸਗੋਂ ਜਨੂੰਨ ਹਨ: ਅਦਾਕਾਰਾ ਮੇਘਾ ਰੇਅ

Wednesday, Apr 01, 2026 - 05:16 PM (IST)

ਸਟੰਟ ਮੇਰੇ ਲਈ ਮੁਸ਼ਕਿਲ ਨਹੀਂ ਸਗੋਂ ਜਨੂੰਨ ਹਨ: ਅਦਾਕਾਰਾ ਮੇਘਾ ਰੇਅ

ਮੁੰਬਈ (ਏਜੰਸੀ) : ਟੈਲੀਵਿਜ਼ਨ ਜਗਤ ਦੀ ਉਭਰਦੀ ਅਦਾਕਾਰਾ ਮੇਘਾ ਰੇਅ ਇਨੀਂ ਦਿਨੀਂ ਆਪਣੇ ਐਕਸ਼ਨ ਅਵਤਾਰ ਕਾਰਨ ਸੁਰਖੀਆਂ ਵਿੱਚ ਹੈ। 'ਸਨ ਨਿਓ' ਦੇ ਪ੍ਰਸਿੱਧ ਸ਼ੋਅ ‘ਦਿਵਿਆ ਪ੍ਰੇਮ: ਪਿਆਰ ਅਤੇ ਰਹੱਸ ਦੀ ਕਹਾਣੀ’ ਵਿੱਚ ‘ਦਿਵਿਆ’ ਦਾ ਕਿਰਦਾਰ ਨਿਭਾ ਰਹੀ ਮੇਘਾ ਲਗਾਤਾਰ ਹਾਈ-ਐਨਰਜੀ ਸਟੰਟ ਅਤੇ ਖ਼ਤਰਨਾਕ ਐਕਸ਼ਨ ਸੀਨ ਕਰਕੇ ਸਭ ਨੂੰ ਹੈਰਾਨ ਕਰ ਰਹੀ ਹੈ। ਮੇਘਾ ਦਾ ਕਹਿਣਾ ਹੈ ਕਿ ਇਹ ਸਟੰਟ ਉਸ ਲਈ ਚੁਣੌਤੀ ਨਹੀਂ, ਸਗੋਂ ਇਕ ਰੋਮਾਂਚਕ ਸਫ਼ਰ ਹਨ।

ਬਚਪਨ ਦੇ ਸੁਪਨੇ ਨੂੰ ਜੀਅ ਰਹੀ ਹੈ ਮੇਘਾ

ਆਪਣੇ ਅਨੁਭਵ ਸਾਂਝੇ ਕਰਦਿਆਂ ਮੇਘਾ ਨੇ ਦੱਸਿਆ, "ਜਦੋਂ ਤੋਂ ਮੈਂ ਸ਼ੋਅ ਵਿੱਚ ‘ਸੁਪਰ ਆਂਟੀ’ ਬਣੀ ਹਾਂ, ਮੈਂ ਹਰ ਹਫ਼ਤੇ ਨਵੇਂ ਸਟੰਟ ਕਰ ਰਹੀ ਹਾਂ। ਬਚਪਨ ਵਿੱਚ ਮੈਂ ਕ੍ਰਿਸਟੋਫਰ ਨੋਲਨ ਦੀ ਫਿਲਮ ‘ਦਿ ਡਾਰਕ ਨਾਈਟ ਟ੍ਰਾਈਲੋਜੀ’ (ਬੈਟਮੈਨ) ਤੋਂ ਬਹੁਤ ਪ੍ਰਭਾਵਿਤ ਸੀ। ਉਸ ਸੁਪਰਹੀਰੋ ਨੇ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਅਤੇ ਅੱਜ ਮੈਨੂੰ ਲੱਗਦਾ ਹੈ ਕਿ ਮੈਂ ਸਟੇਜ 'ਤੇ ਆਪਣੇ ਉਸੇ ਸੁਪਨੇ ਨੂੰ ਜੀਅ ਰਹੀ ਹਾਂ।"

ਡਾਂਸ ਬੈਕਗ੍ਰਾਊਂਡ ਨੇ ਬਣਾਈ ਐਕਸ਼ਨ ਦੀ ਰਾਹ ਸੌਖੀ

ਮੇਘਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਐਕਸ਼ਨ ਸੀਨ ਕਰਨ ਵਿੱਚ ਜ਼ਿਆਦਾ ਮੁਸ਼ਕਿਲ ਕਿਉਂ ਨਹੀਂ ਆਉਂਦੀ। ਉਸ ਨੇ ਕਿਹਾ, "ਮੇਰਾ ਡਾਂਸ ਬੈਕਗ੍ਰਾਊਂਡ ਹੋਣ ਕਰਕੇ ਮੇਰੇ ਸਰੀਰ ਦੀ ਲਚਕਤਾ ਅਤੇ ਤਾਕਤ ਬਣੀ ਹੋਈ ਹੈ। ਇਸ ਨਾਲ ਬਾਡੀ ਪੋਸਚਰ ਅਤੇ ਤੇਜ਼ ਮੂਵਮੈਂਟਸ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ।" ਖ਼ਾਸ ਗੱਲ ਇਹ ਹੈ ਕਿ ਸ਼ੋਅ ਵਿੱਚ ਦਿਖਾਏ ਜਾਣ ਵਾਲੇ ਸਾਰੇ ਐਕਸ਼ਨ ਸੀਨ ਮੇਘਾ ਖੁਦ ਕਰਦੀ ਹੈ।

ਫਿਟਨੈਸ ਅਤੇ ਅਨੁਸ਼ਾਸਨ ਦਾ ਰੱਖਦੀ ਹੈ ਖ਼ਾਸ ਖ਼ਿਆਲ

ਆਪਣੀ ਫਿਟਨੈਸ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, "ਅਜਿਹੇ ਕਿਰਦਾਰ ਲਈ ਸਰੀਰਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਆਪਣੀ ਡਾਈਟ ਅਤੇ ਰੁਟੀਨ ਵਿੱਚ ਸਖ਼ਤ ਅਨੁਸ਼ਾਸਨ ਰੱਖਦੀ ਹਾਂ।" 
 


author

cherry

Content Editor

Related News