ਇਕ ਰਾਤ ਬਿਤਾਉਣ ਲਈ ਮਿਲ ਰਿਹੈ 50 ਲੱਖ ਰੁਪਏ ਦਾ Dirty Offer, ਮਸ਼ਹੂਰ 'ਵੜਾ ਪਾਵ ਗਰਲ' ਦਾ ਵੱਡਾ ਖੁਲਾਸਾ

Thursday, Apr 09, 2026 - 10:16 AM (IST)

ਇਕ ਰਾਤ ਬਿਤਾਉਣ ਲਈ ਮਿਲ ਰਿਹੈ 50 ਲੱਖ ਰੁਪਏ ਦਾ Dirty Offer, ਮਸ਼ਹੂਰ 'ਵੜਾ ਪਾਵ ਗਰਲ' ਦਾ ਵੱਡਾ ਖੁਲਾਸਾ

ਮੁੰਬਈ : 'ਬਿੱਗ ਬੌਸ ਓਟੀਟੀ 3' ਤੋਂ ਚਰਚਾ ਵਿੱਚ ਆਈ ਅਤੇ 'ਵੜਾ ਪਾਓ ਗਰਲ' ਦੇ ਨਾਂ ਨਾਲ ਮਸ਼ਹੂਰ ਹੋਈ ਚੰਦ੍ਰਿਕਾ ਦੀਕਸ਼ਿਤ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹੈ। ਹਾਲਾਂਕਿ, ਇਸ ਵਾਰ ਉਹ ਆਪਣੀ ਕਿਸੇ ਰੈਸਿਪੀ ਕਰਕੇ ਨਹੀਂ, ਸਗੋਂ ਆਪਣੀ ਨਿੱਜੀ ਜ਼ਿੰਦਗੀ ਅਤੇ ਇੰਡਸਟਰੀ ਦੇ ਕਾਲੇ ਸੱਚ ਨੂੰ ਲੈ ਕੇ ਕੀਤੇ ਗਏ ਹੈਰਾਨੀਜਨਕ ਖੁਲਾਸਿਆਂ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚੰਦ੍ਰਿਕਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਕ ਰਾਤ ਲਈ ਲੱਖਾਂ ਰੁਪਏ ਅਤੇ ਰਿਜ਼ੌਰਟ ਤੱਕ ਦੇ ਆਫਰ ਦਿੱਤੇ ਗਏ ਸਨ।

ਇਹ ਵੀ ਪੜ੍ਹੋ: 18 ਦੀ ਉਮਰ 'ਚ ਵਿਆਹ ਤੇ 20 'ਚ ਬਣੀ ਮਾਂ ! ਤਲਾਕ ਤੋਂ ਬਾਅਦ ਇੰਝ ਬਦਲੀ ਇਸ ਬਾਲੀਵੁੱਡ ਹਸੀਨਾ ਦੀ ਕਿਸਮਤ

50 ਲੱਖ ਰੁਪਏ ਤੇ ਰਿਜ਼ੌਰਟ ਦਾ ਆਫਰ

ਇਕ ਇੰਟਰਵਿਊ ਵਿੱਚ ਚੰਦ੍ਰਿਕਾ ਨੇ ਦੱਸਿਆ ਕਿ ਇਕ ਵੱਡੇ ਬਿਜ਼ਨੈੱਸਮੈਨ ਨੇ ਉਸ ਨੂੰ ਈਮੇਲ ਰਾਹੀਂ ਸੰਪਰਕ ਕੀਤਾ ਸੀ। ਚੰਦ੍ਰਿਕਾ ਮੁਤਾਬਕ, "ਉਸ ਨੇ ਮੈਨੂੰ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਰਿਜ਼ੌਰਟ ਮੇਰਾ ਹੋਵੇਗਾ, ਪਰ ਸ਼ਰਤਾਂ ਅਤੇ ਸਥਿਤੀ ਤੁਹਾਡੀ ਹੋਵੇਗੀ। ਮੇਰੇ ਕੋਲ ਅਜੇ ਵੀ ਉਸ ਈਮੇਲ ਦਾ ਸਕ੍ਰੀਨਸ਼ਾਟ ਮੌਜੂਦ ਹੈ।"

ਇਹ ਵੀ ਪੜ੍ਹੋ: ਇੰਡਸਟਰੀ 'ਚ ਪਸਰਿਆ ਮਾਤਮ, ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦਾ ਹੋਇਆ ਦਿਹਾਂਤ

PunjabKesari

ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ 'ਤੇ ਵੀ ਲਾਏ ਗੰਭੀਰ ਦੋਸ਼

ਸਿਰਫ਼ ਬਿਜ਼ਨੈੱਸਮੈਨ ਹੀ ਨਹੀਂ, ਚੰਦ੍ਰਿਕਾ ਨੇ ਮਨੋਰੰਜਨ ਜਗਤ ਦੇ ਕੁਝ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ 'ਤੇ ਵੀ ਉਂਗਲ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਕਈ ਵਾਰ 'ਕੰਪਰੋਮਾਈਜ਼' ਕਰਨ ਲਈ ਕਿਹਾ ਗਿਆ। ਉਸ ਨੂੰ ਸਲਾਹ ਦਿੱਤੀ ਗਈ ਕਿ ਜੇਕਰ ਕਰੀਅਰ ਵਿੱਚ ਅੱਗੇ ਵਧਣਾ ਹੈ ਤਾਂ ਇਹ ਸਭ ਕਰਨਾ ਹੀ ਪਵੇਗਾ, ਨਹੀਂ ਤਾਂ ਰਸਤਾ ਰੁਕ ਜਾਵੇਗਾ। ਚੰਦ੍ਰਿਕਾ ਦੇ ਸਾਥੀ ਸੈਫੀ ਨੇ ਵੀ ਪੁਸ਼ਟੀ ਕੀਤੀ ਕਿ ਉਸ ਨੂੰ ਦੁਬਈ ਬੁਲਾਉਣ ਦੇ ਆਫਰ ਵੀ ਆ ਚੁੱਕੇ ਹਨ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

ਪਤੀ 'ਤੇ ਲਾਏ ਬੇਵਫਾਈ ਦੇ ਦੋਸ਼, ਰੋ ਪਈ ਚੰਦ੍ਰਿਕਾ

ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਚੰਦ੍ਰਿਕਾ ਕਾਫੀ ਭਾਵੁਕ ਹੋ ਗਈ। ਉਸ ਨੇ ਆਪਣੇ ਪਤੀ ਯੁਗਮ ਗੇਰਾ 'ਤੇ ਬੇਵਫਾਈ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪਤੀ ਦੇ ਦੋ ਔਰਤਾਂ ਨਾਲ ਸਬੰਧ ਹਨ। ਚੰਦ੍ਰਿਕਾ ਨੇ ਰੋਂਦਿਆਂ ਕਿਹਾ, "ਉਹ ਮੇਰਾ ਪਿਆਰ ਹੈ, ਮੈਂ ਇਹ ਨਹੀਂ ਕਹਾਂਗੀ ਕਿ ਉਹ ਪਿਆਰ 'ਸੀ'। ਮੈਂ ਉਸ ਦੀ ਜ਼ਿੰਦਗੀ ਦੀ ਪਹਿਲੀ ਕੁੜੀ ਸੀ, ਜੋ ਉਸ ਦੀ ਬਾਈਕ 'ਤੇ ਬੈਠਦੀ ਸੀ ਅਤੇ ਜਿਸ ਨਾਲ ਉਹ ਹਰ ਗੱਲ ਸਾਂਝੀ ਕਰਦਾ ਸੀ। ਹੁਣ ਉਹ ਆਪਣੀਆਂ ਗੱਲਾਂ ਕਿਸੇ ਹੋਰ ਨਾਲ ਸਾਂਝੀਆਂ ਕਰ ਰਿਹਾ ਹੈ, ਜੋ ਬਹੁਤ ਦੁਖਦਾਈ ਹੈ।"

ਇਹ ਵੀ ਪੜ੍ਹੋ: ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ ਹੁਣ ਖੁਦ ਕੀਤਾ ਖੁਲਾਸਾ

"ਗੰਦਗੀ ਮਚੀ ਹੋਈ ਹੈ"

ਇੰਡਸਟਰੀ ਦੇ ਹਾਲਾਤਾਂ 'ਤੇ ਵਰ੍ਹਦਿਆਂ ਚੰਦ੍ਰਿਕਾ ਨੇ ਕਿਹਾ ਕਿ ਅੱਜ-ਕੱਲ੍ਹ ਬ੍ਰਾਂਡ ਸ਼ੂਟ ਦੇ ਨਾਂ 'ਤੇ ਵੀ ਅਜਿਹੀਆਂ ਮੰਗਾਂ ਰੱਖੀਆਂ ਜਾਂਦੀਆਂ ਹਨ। ਉਸ ਨੇ ਕਿਹਾ, "ਦੁਨੀਆ ਵਿੱਚ ਇੰਨੀ ਗੰਦਗੀ ਹੈ ਕਿ ਲੋਕ ਢਾਈ-ਤਿੰਨ ਸਾਲ ਦੀਆਂ ਬੱਚੀਆਂ ਨੂੰ ਨਹੀਂ ਛੱਡ ਰਹੇ, ਫਿਰ ਉਹ ਮੇਰੇ 'ਤੇ ਉਂਗਲ ਕਿਉਂ ਚੁੱਕ ਰਹੇ ਹਨ?" ਦੱਸ ਦੇਈਏ ਕਿ ਚੰਦ੍ਰਿਕਾ ਅਤੇ ਉਸ ਦੇ ਪਤੀ ਵਿਚਾਲੇ ਚੱਲ ਰਹੀ ਖਿੱਚੋਤਾਣ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਦੋਵੇਂ ਇਕ-ਦੂਜੇ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹਨ।

ਇਹ ਵੀ ਪੜ੍ਹੋ: ਅੱਲੂ ਅਰਜੁਨ ਦੇ ਜਨਮਦਿਨ ਮੌਕੇ ਬੇਕਾਬੂ ਹੋਏ ਫੈਨਜ਼, ਪੁਲਸ ਨੇ ਚਲਾ'ਤੀਆਂ ਡਾਂਗਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News