ਅਕਸ਼ੇ ਕੁਮਾਰ ਨਾਲ ਅਫੇਅਰ ਬਾਰੇ ਰਵੀਨਾ ਨੂੰ ਪੁੱਛਿਆ ਸਵਾਲ, ਅਦਾਕਾਰਾ ਨੇ ਦਿੱਤਾ ਇਹ ਜਵਾਬ

10/01/2023 2:59:08 PM

ਮੁੰਬਈ (ਬਿਊਰੋ)– ਰਵੀਨਾ ਟੰਡਨ ਆਪਣੀ ਨਿੱਜੀ ਜ਼ਿੰਦਗੀ ਕਾਰਨ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੀ ਹੈ। 90 ਦੇ ਦਹਾਕੇ ’ਚ ਉਸ ਦੇ ਅਫੇਅਰਜ਼ ਚਰਚਾ ਦਾ ਵਿਸ਼ਾ ਬਣੇ ਰਹੇ। ਰਵੀਨਾ ਦਾ ਨਾਂ ਅਕਸ਼ੇ ਕੁਮਾਰ ਨਾਲ ਜੁੜਿਆ ਸੀ। ਦੋਵਾਂ ਨੇ ‘ਮੋਹਰਾ’, ‘ਖਿਲਾੜੀਓਂ ਕਾ ਖਿਲਾੜੀ’ ਸਮੇਤ ਕਈ ਹਿੱਟ ਫ਼ਿਲਮਾਂ ’ਚ ਇਕੱਠਿਆਂ ਕੰਮ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਨੇ ਗੁਪਤ ਤਰੀਕੇ ਨਾਲ ਮੰਗਣੀ ਕਰ ਲਈ ਸੀ ਪਰ ਫਿਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

ਉਨ੍ਹਾਂ ਦੇ ਬ੍ਰੇਕਅੱਪ ਨੇ ਵੀ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ। ਰਵੀਨਾ ਨੇ ਅਕਸ਼ੇ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਰਵੀਨਾ ਨੇ ਬ੍ਰੇਕਅੱਪ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਨਾਲ ਰਿਲੇਸ਼ਨਸ਼ਿਪ ’ਚ ਹੋਣ ਦੇ ਬਾਵਜੂਦ ਅਕਸ਼ੇ ਸ਼ਿਲਪਾ ਸ਼ੈੱਟੀ ਨੂੰ ਡੇਟ ਕਰ ਰਹੇ ਸਨ। ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਅਕਸ਼ੇ ਨਾਲੋਂ ਰਿਸ਼ਤੇ ਤੋੜ ਲਏ। ਹਾਲ ਹੀ ’ਚ ਇਕ ਇੰਟਰਵਿਊ ’ਚ ਰਵੀਨਾ ਤੋਂ ਅਕਸ਼ੇ ਨਾਲ ਉਨ੍ਹਾਂ ਦੇ ਬ੍ਰੇਕਅੱਪ ਬਾਰੇ ਪੁੱਛਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਛੋਟੀ ਡਰੈੱਸ ਦੇਖ ਭੜਕੇ ਲੋਕ, ਅਦਾਕਾਰਾ ਨੇ ਕਿਹਾ– ‘ਜੋ ਪਹਿਨਿਆ ਹੈ, ਉਹ ਵੀ ਉਤਾਰ ਦੇਵਾਂਗੀ’

ਰਵੀਨਾ ਨੇ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘‘ਮੈਂ ਇਸ ਸਭ ’ਤੇ ਚਰਚਾ ਨਹੀਂ ਕਰਨਾ ਚਾਹੁੰਦੀ।’’ ਇਸ ਤੋਂ ਬਾਅਦ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਰਿਸ਼ਤਿਆਂ ’ਚ ਵਿਸ਼ਵਾਸਘਾਤ ਤੋਂ ਅੱਜ ਵੀ ਪ੍ਰਭਾਵਿਤ ਹੋਵੇਗੀ, ਜਿਸ ’ਤੇ ਰਵੀਨਾ ਨੇ ਜਵਾਬ ਦਿੱਤਾ, ‘‘ਹਰ ਰਿਸ਼ਤਾ ਪਿਆਰ, ਵਿਸ਼ਵਾਸ, ਇਮਾਨਦਾਰੀ ਤੇ ਭਰੋਸੇ ’ਤੇ ਆਧਾਰਿਤ ਹੁੰਦਾ ਹੈ। ਇਹ ਹਰ ਕਿਸਮ ਦੇ ਰਿਸ਼ਤੇ ’ਤੇ ਲਾਗੂ ਹੁੰਦਾ ਹੈ।’’

ਜਦੋਂ ਰਵੀਨਾ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਪਤੀ ਅਨਿਲ ਥਡਾਨੀ ਨਾਲ ਆਪਣੇ ਪੁਰਾਣੇ ਰਿਸ਼ਤਿਆਂ ਬਾਰੇ ਗੱਲ ਕਰਦੀ ਹੈ ਤਾਂ ਉਸ ਨੇ ਕਿਹਾ ਕਿ ਉਹ ਅਤੀਤ ’ਚ ਰਹਿਣ ’ਤੇ ਵਿਸ਼ਵਾਸ ਨਹੀਂ ਕਰਦੀ। ਤੁਹਾਨੂੰ ਦੱਸ ਦੇਈਏ ਕਿ ਅਨਿਲ ਦਾ ਪਹਿਲਾ ਵਿਆਹ ਖ਼ਤਮ ਹੋ ਗਿਆ ਸੀ ਤੇ ਰਵੀਨਾ ਉਨ੍ਹਾਂ ਦੀ ਦੂਜੀ ਪਤਨੀ ਬਣ ਗਈ ਸੀ। ਇਸ ਤੋਂ ਬਾਅਦ ਰਵੀਨਾ ਦੋ ਬੱਚਿਆਂ ਦੀ ਮਾਂ ਬਣੀ। ਉਸ ਦੀ ਧੀ ਦਾ ਨਾਂ ਰਾਸ਼ਾ ਤੇ ਪੁੱਤਰ ਦਾ ਨਾਂ ਰਣਬੀਰ ਹੈ। ਰਾਸ਼ਾ ਜਲਦ ਹੀ ਬਾਲੀਵੁੱਡ ’ਚ ਡੈਬਿਊ ਕਰਦੀ ਨਜ਼ਰ ਆਵੇਗੀ। ਅਨਿਲ ਥਡਾਨੀ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News