ਬੇਟੀ ਦੇ ਵਿਆਹ ''ਤੇ ਇਸ ਅੰਦਾਜ਼ ''ਚ ਨਜ਼ਰ ਆਈ ਰਵੀਨਾ ਟੰਡਨ (ਦੇਖੋ ਤਸਵੀਰਾਂ)
Tuesday, Feb 02, 2016 - 06:27 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੀ ਬੇਟੀ ਛਾਇਆ ਵਿਆਹ ਦੇ ਬੰਧਨ ''ਚ ਬੱਝ ਚੁੱਕੀ ਹੈ। ਵਿਆਹ ਗੋਆ ਦੇ ਇਕ ਆਲੀਸ਼ਾਨ ਹੋਟਲ ''ਚ ਹੋਇਆ ਸੀ। ਰਵੀਨਾ ਨੇ ਵਿਆਹ ਨਾਲ ਜੁੜੀਆਂ ਫੋਟੋਜ਼ ਸੋਸ਼ਲ ਸਾਈਟ ''ਤੇ ਸ਼ੇਅਰ ਕੀਤੀਆਂ।
ਲਾੜਾ ਗੋਆ ਦਾ ਹੀ ਰਹਿਣ ਵਾਲਾ ਹੈ ਅਤੇ ਕ੍ਰਿਸ਼ਚੀਅਨ ਹੈ। ਇਸ ਲਈ ਦੋਹਾਂ ਦਾ ਵਿਆਹ ਹਿੰਦੂ ਅਤੇ ਈਸਾਈ ਰਸਮਾਂ-ਰਿਵਾਜਾਂ ਅਨੁਸਾਰ ਹੋਇਆ। ਸਫੈਦ ਗਾਊਨ ਪਾ ਕੇ ਛਾਇਆ ਕਾਫੀ ਖੂਬਸੂਰਤ ਲੱਗ ਰਹੀ ਸੀ। ਛਾਇਆ ਦੀ ਮਾਂ ਰਵੀਨਾ ਨੇ ਬਲੂ ਰੰਗ ਦਾ ਗਾਊਨ ਪਹਿਣਿਆ ਸੀ। ਵਿਆਹ ਤੋਂ ਪਹਿਲੇ ਸੰਗੀਤ ਦੀ ਰਸਮ ਵੀ ਕੀਤੀ ਗਈ, ਜਿਸ ''ਚ ਪਰਿਵਾਰ ਅਤੇ ਕੁਝ ਖਾਸ ਦੋਸਤ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਰਵੀਨਾ ਨੇ 90 ਦੇ ਦਹਾਕੇ ''ਚ 2 ਬੱਚੀਆਂ ਨੂੰ ਗੋਦ ਲਿਆ ਸੀ, ਜਿਨ੍ਹਾਂ ''ਚੋਂ ਇਕ ਦਾ ਵਿਆਹ ਉਹ ਪਹਿਲਾਂ ਹੀ ਕਰ ਚੁੱਕੀ ਹੈ ਅਤੇ ਛੋਟੀ ਛਾਇਆ ਦਾ ਵਿਆਹ 25 ਜਨਵਰੀ ਨੂੰ ਗੋਆ ''ਚ ਹੋਇਆ ਹੈ।