ਵਿਆਹ ਤੋਂ ਪਹਿਲਾਂ ਰਵੀਨਾ ਟੰਡਨ ਨੇ ਗੋਦ ਲਈਆਂ ਸਨ ਦੋ ਧੀਆਂ, ਪਤੀ ਨੇ ਸੁਫ਼ਨੇ ਪੂਰੇ ਕਰਨ 'ਚ ਇੰਝ ਦਿੱਤਾ ਸਾਥ

Tuesday, May 18, 2021 - 09:55 AM (IST)

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਨੇ ਫ਼ਿਲਮੀ ਕਰੀਅਰ 'ਚ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਰਵੀਨਾ ਨੇ ਆਪਣੀ ਜ਼ਿੰਦਗੀ 'ਚ ਉਹ ਸਟਾਰਡਮ ਦੇਖਿਆ ਜੋ ਹਰ ਅਦਾਕਾਰਾ ਦਾ ਸੁਫ਼ਨਾ ਹੁੰਦਾ ਹੈ। ਅਦਾਕਾਰਾ ਰਵੀਨਾ ਟੰਡਨ ਨੇ ਵਿਆਹ ਤੋਂ ਪਹਿਲਾਂ 1995 ਵਿਚ ਪੂਜਾ ਅਤੇ ਛਾਇਆ ਨਾਮ ਦੀਆਂ ਦੋ ਧੀਆਂ ਨੂੰ ਗੋਦ ਲਿਆ ਸੀ। ਉਸ ਸਮੇਂ ਉਹ ਸਿਰਫ਼ 22 ਸਾਲ ਦੀ ਸੀ। ਰਵੀਨਾ ਕਾਨੂੰਨੀ ਤੌਰ 'ਤੇ ਸਿਰਫ਼ 22 ਸਾਲ ਵਿਚ ਮਾਂ ਬਣ ਗਈ। ਗੋਦ ਲੈਣ ਸਮੇਂ ਉਸ ਦੀ ਵੱਡੀ ਧੀ 11 ਸਾਲ ਦੀ ਸੀ। ਉਹ ਆਪਣੀ ਧੀ ਨਾਲੋਂ ਸਿਰਫ਼ 11 ਸਾਲ ਵੱਡੀ ਹੈ। ਅੱਜ ਰਵੀਨਾ ਦੀਆਂ ਦੋਵੇਂ ਧੀਆਂ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੀਆਂ ਹਨ। 46 ਸਾਲਾ ਰਵੀਨਾ ਵੀ ਨਾਨੀ ਬਣ ਗਈ ਹੈ।

PunjabKesari
ਰਵੀਨਾ ਦੀ ਬੇਟੀ ਛਾਇਆ ਦਾ ਇਕ ਬੇਟਾ ਹੈ। ਹਾਲ ਹੀ ਵਿਚ ਰਵੀਨਾ ਟੰਡਨ ਨੇ ਇਕ ਇੰਟਰਵਿਊ ਦੌਰਾਨ ਨਾਨੀ ਬਣਨ ਅਤੇ ਹੋਰ ਚੀਜ਼ਾਂ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਸਨੇ ਕਿਹਾ, 'ਜਦੋਂ ਵੀ ਨਾਨੀ ਸ਼ਬਦ ਆਉਂਦਾ ਹੈ ਤੁਹਾਡੇ ਮਨ ਵਿਚ ਉਹੀ ਚਿੱਤਰ ਉਭਰਦਾ ਹੈ ਕਿ ਤੁਸੀਂ 70-80 ਸਾਲ ਦੇ ਹੋ। ਜਦੋਂ ਮੈਂ ਆਪਣੀਆਂ ਕੁੜੀਆਂ ਨੂੰ ਲੈ ਕੇ ਆਈ ਤਾਂ ਮੈਂ 22 ਸਾਲ ਦੀ ਸੀ ਅਤੇ ਮੇਰੀ ਵੱਡੀ ਧੀ ਛਾਇਆ 11 ਸਾਲ ਦੀ। ਇਸ ਲਈ ਉਹ ਮੇਰੇ ਲਈ ਇਕ ਦੋਸਤ ਵਾਂਗ ਹੈ, ਰਿਸ਼ਤੇ ਵਿਚ ਮੈਂ ਉਸ ਦੀ ਮਾਂ ਅਤੇ ਉਸ ਦੇ ਬੱਚਿਆਂ ਦੀ ਨਾਨੀ ਹਾਂ।'

PunjabKesari
ਪੂਜਾ ਅਤੇ ਛਾਇਆ ਨੂੰ ਗੋਦ ਲੈਣ ਦਾ ਫ਼ੈਸਲਾ ਰਵੀਨਾ ਨੇ ਖ਼ੁਦ ਲਿਆ ਸੀ। ਉਸ ਨੇ 1994 ਵਿਚ ਹੀ ਇਸ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਉਸ ਦੀ ਫ਼ਿਲਮ 'ਮੋਹਰਾ' ਰਿਲੀਜ਼ ਨਹੀਂ ਹੋਈ ਸੀ। ਰਵੀਨਾ ਅਤੇ ਉਸ ਦੀ ਮਾਂ ਹਮੇਸ਼ਾ ਹਫ਼ਤੇ ਦੇ ਅੰਤ 'ਚ ਆਸ਼ਾ ਸਦਨ​ਜਾਂਦੇ ਸਨ। ਇਹ ਇਕ ਅਨਾਥ ਆਸ਼ਰਮ ਹੈ। ਇਥੇ ਉਸ ਨੇ ਵੇਖਿਆ ਕਿ ਬੱਚਿਆਂ ਦੇ ਸਰਪ੍ਰਸਤ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਕਰਦੇ ਸਨ। ਫਿਰ ਉਹ ਛਾਇਆ ਅਤੇ ਪੂਜਾ ਨੂੰ ਆਪਣੇ ਨਾਲ ਘਰ ਲੈ ਆਈ।

PunjabKesari
ਸ਼ੁਰੂ ਵਿਚ ਬਹੁਤ ਸਾਰੇ ਲੋਕ ਨਾ-ਪੱਖੀ ਬੋਲਦੇ ਸਨ। ਰਵੀਨਾ ਨੇ ਕਿਸੇ ਦੀ ਨਹੀਂ ਸੁਣੀ। ਉਸ ਦੇ ਪਤੀ ਅਤੇ ਸਹੁਰਿਆਂ ਨੇ ਪੂਜਾ ਅਤੇ ਛਾਇਆ ਨੂੰ ਬਹੁਤ ਪਿਆਰ ਕੀਤਾ। ਅੱਜ ਦੋਵੇਂ ਧੀਆਂ ਵਿਆਹੀਆਂ ਹਨ ਅਤੇ ਉਹ ਖ਼ੁਦ ਨਾਨੀ ਵੀ ਬਣ ਗਈ ਹੈ। ਰਵੀਨਾ ਨੇ ਪੂਜਾ ਨੂੰ ਵਧੀਆ ਪਾਲਣ ਪੋਸ਼ਣ ਅਤੇ ਵਿਦਿਆ ਦਿੱਤੀ, ਜਿਸ ਕਾਰਨ ਉਹ ਅੱਜ ਇਕ ਈਵੈਂਟ ਡਿਜ਼ਾਈਨਰ ਹੈ ਅਤੇ ਛਾਇਆ ਇਕ ਏਅਰ ਹੋਸਟੈਸ ਹੈ।

PunjabKesari
2004 ਵਿਚ ਰਵੀਨਾ ਨੇ ਬਿਜ਼ਨੈੱਸਮੈਨ ਅਤੇ ਡਿਸਟ੍ਰੀਬਿਊਟਰ ਅਨਿਲ ਥਡਾਨੀ ਨਾਲ ਵਿਆਹ ਕੀਤਾ। ਰਵੀਨਾ ਨੇ 2005 ਵਿਚ ਬੇਟੀ ਰਾਸ਼ਾ ਅਤੇ 2008 ਵਿਚ ਬੇਟੇ ਰਣਬੀਰਵਰਧਨ ਨੂੰ ਜਨਮ ਦਿੱਤਾ। ਰਵੀਨਾ ਨੇ ਸਾਲ 1991 ਵਿਚ ਸਲਮਾਨ ਖ਼ਾਨ ਦੇ ਨਾਲ ਫ਼ਿਲਮ 'ਪੱਥਰ ਕੇ ਫੂਲ' ਰਾਹੀਂ ਬਾਲੀਵੁਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 1994 ਵਿਚ 'ਮੋਹਰਾ', 'ਦਿਲਵਾਲੇ' ਅਤੇ 'ਲਾਡਲਾ' ਵਰਗੀਆਂ ਫ਼ਿਲਮਾਂ ਵਿਚ ਉਸ ਦੀ ਅਦਾਕਾਰੀ ਲਈ ਉਸ ਦੀ ਪ੍ਰਸ਼ੰਸਾ ਕੀਤੀ ਗਈ।

PunjabKesari


Aarti dhillon

Content Editor

Related News