ਰਸ਼ਮਿਕਾ ਮੰਦਾਨਾ ਬਣੀ ‘ਮੈਸਾ’, ਪੋਸਟਰ ’ਚ ਦਿਸਿਆ ਵੱਖਰਾ ਅੰਦਾਜ਼!

Saturday, Jun 28, 2025 - 04:05 PM (IST)

ਰਸ਼ਮਿਕਾ ਮੰਦਾਨਾ ਬਣੀ ‘ਮੈਸਾ’, ਪੋਸਟਰ ’ਚ ਦਿਸਿਆ ਵੱਖਰਾ ਅੰਦਾਜ਼!

ਮੁੰਬਈ- ‘ਪੁਸ਼ਪਾ 2: ਦਿ ਰੂਲ’ ਤੋਂ ਬਾਅਦ ਰਸ਼ਮਿਕਾ ਇਕ ਹੋਰ ਪੈਨ ਇੰਡੀਆ ਫਿਲਮ ‘ਮੈਸਾ’ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦਾ ਪੋਸਟਰ ਸ਼ੁੱਕਰਵਾਰ ਸਵੇਰੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰਿਲੀਜ਼ ਕੀਤਾ। ਉਥੇ ਹੀ ਪ੍ਰੋਡਕਸ਼ਨ ਹਾਊਸ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘‘ਹਿੰਮਤ ਨਾਲ ਉੱਠੀ। ਇਰਾਦਿਆਂ ’ਚ ਦ੍ਰਿੜ੍ਹ। ਉਹ ਦਹਾੜਦੀ ਹੈ। ਸੁਣਨ ਲਈ ਨਹੀਂ, ਸਗੋਂ ਡਰਾਉਣ ਲਈ। ਪੇਸ਼ ਹੈ @ ਰਸ਼ਮਿਕਾ ਮੰਦਾਨਾ ਆਪਣੇ ਸਭ ਤੋਂ ਤੇਜ਼ ਅਵਤਾਰ ’ਚ...#ਮੈਸਾ।’’

PunjabKesari

ਉਥੇ ਹੀ ਰਸ਼ਮਿਕਾ ਮੰਦਾਨਾ ਨੇ ਫਿਲਮ ਦਾ ਟਾਈਟਲ ਅਤੇ ਲੁਕ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਇਕ ਖਾਸ ਕੈਪਸ਼ਨ ਲਿਖਿਆ : ‘‘ਮੈਂ ਹਮੇਸ਼ਾ ਤੁਹਾਨੂੰ ਕੁਝ ਨਵਾਂ... ਕੁਝ ਵੱਖਰਾ... ਕੁਝ ਦਿਲਚਸਪ ਦੇਣ ਦੀ ਕੋਸ਼ਿਸ਼ ਕਰਦੀ ਹਾਂ...ਅਤੇ ਇਹ...ਅਜਿਹਾ ਹੀ ਇਕ ਪ੍ਰੋਜੈਕਟ ਹੈ...। ਇਕ ਅਜਿਹਾ ਕਿਰਦਾਰ, ਜੋ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ... ਇਕ ਅਜਿਹੀ ਦੁਨੀਆ ਜਿੱਥੇ ਪਹਿਲਾਂ ਮੈਂ ਕਦੇ ਨਹੀਂ ਗਈ... ਅਤੇ ਮੇਰਾ ਅਜਿਹਾ ਰੂਪ ਜਿਸ ਨੂੰ ਮੈਂ ਵੀ ਪਹਿਲਾਂ ਕਦੇ ਨਹੀਂ ਦੇਖਿਆ... ਇਹ ਗੁੱਸੇ ਨਾਲ ਭਰਿਆ ਹੋਇਆ ਹੈ... ਬਹੁਤ ਦਮਦਾਰ ਹੈ... ਅਤੇ ਬਿਲਕੁਲ ਅਸਲੀ ਹੈ। ਮੈਂ ਥੋੜ੍ਹੀ ਘਬਰਾਈ ਹੋਈ ਹਾਂ ਪਰ ਬਹੁਤ ਖੁਸ਼ ਵੀ ਹਾਂ। ਮੈਂ ਸੱਚਮੁੱਚ ਇੰਤਜ਼ਾਰ ਨਹੀਂ ਕਰ ਸਕਦੀ... ਅਤੇ ਇਹ ਤਾਂ ਬਸ ਸ਼ੁਰੂਆਤ ਹੈ...।


author

cherry

Content Editor

Related News