‘ਐਨੀਮਲ’ ਦੀ ਸਕਸੈੱਸ ’ਚ ਡੁੱਬੀ ਰਸ਼ਮਿਕਾ ਮੰਦਾਨਾ 13 ਤੋਂ ਹੈਦਰਾਬਾਦ ’ਚ ‘ਪੁਸ਼ਪਾ : ਦਿ ਰੂਲ’ ਦੀ ਸ਼ੂਟਿੰਗ ਕਰੇਗੀ ਸ਼ੁਰੂ

Sunday, Dec 10, 2023 - 11:38 AM (IST)

‘ਐਨੀਮਲ’ ਦੀ ਸਕਸੈੱਸ ’ਚ ਡੁੱਬੀ ਰਸ਼ਮਿਕਾ ਮੰਦਾਨਾ 13 ਤੋਂ ਹੈਦਰਾਬਾਦ ’ਚ ‘ਪੁਸ਼ਪਾ : ਦਿ ਰੂਲ’ ਦੀ ਸ਼ੂਟਿੰਗ ਕਰੇਗੀ ਸ਼ੁਰੂ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਰਸ਼ਮਿਕਾ ਮੰਦਾਨਾ ਰਣਬੀਰ ਕਪੂਰ ਨਾਲ ਫ਼ਿਲਮ ‘ਐਨੀਮਲ’ ਦੀ ਬਾਕਸ ਆਫਿਸ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਰਸ਼ਮਿਕਾ 13 ਦਸੰਬਰ ਤੋਂ ਅੱਲੂ ਅਰਜੁਨ ਸਟਾਰਰ ਫ਼ਿਲਮ ‘ਪੁਸ਼ਪਾ : ਦਿ ਰੂਲ’ ਨਾਲ ਬਲਾਕਬਸਟਰ ਫਰੈਂਚਾਇਜ਼ੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।

ਇੰਡਸਟਰੀ ਦੇ ਸੂਤਰ ਨੇ ਕਿਹਾ, ‘‘ਰਸ਼ਮਿਕਾ ਫ਼ਿਲਮ ‘ਐਨੀਮਲ’ ਲਈ ਮਿਲ ਰਹੇ ਪਿਆਰ ਤੇ ਤਾਰੀਫ਼ ਤੋਂ ਬਹੁਤ ਖ਼ੁਸ਼ ਹੈ। ਹੁਣ ਉਹ ਹੈਦਰਾਬਾਦ ’ਚ 13 ਦਸੰਬਰ ਤੋਂ ਬੇਹੱਦ ਉਤਸ਼ਾਹੀ ਤੇ ਬਲਾਕਬਸਟਰ ਫਰੈਂਚਾਇਜ਼ੀ ‘ਪੁਸ਼ਪਾ : ਦਿ ਰੂਲ’ ਦੀ ਸ਼ੂਟਿੰਗ ਸ਼ੁਰੂ ਕਰੇਗੀ। ਉਹ ਅੱਲੂ ਅਰਜੁਨ ਦੇ ਨਾਲ ਸ਼੍ਰੀਵੱਲੀ ਦੀ ਆਈਕਾਨਿਕ ਭੂਮਿਕਾ ਨੂੰ ਦੁਹਰਾਏਗੀ।’’

ਇਹ ਖ਼ਬਰ ਵੀ ਪੜ੍ਹੋ : ਗੁਟਖਾ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ

‘ਪੁਸ਼ਪਾ’ ਫਰੈਂਚਾਇਜ਼ੀ ’ਚ ਰਸ਼ਮਿਕਾ ਮੰਦਾਨਾ ਨੂੰ ਮੁੜ ਸ਼੍ਰੀਵੱਲੀ ਦਾ ਕਿਰਦਾਰ ਨਿਭਾਉਂਦੇ ਦੇਖਣਾ ਯਕੀਨੀ ਤੌਰ ’ਤੇ ਬਹੁਤ ਵਧੀਆ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਰਸ਼ਮਿਕਾ ਨੇ ‘ਐਨੀਮਲ’ ’ਚ ਗੀਤਾਂਜਲੀ ਦੇ ਰੂਪ ’ਚ ਆਪਣੀ ਲੇਅਰਡ ਪ੍ਰਫਾਰਮੈਂਸ ਨਾਲ ਪ੍ਰਸ਼ੰਸਕਾਂ ਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

‘ਪੁਸ਼ਪਾ : ਦਿ ਰੂਲ’ ਤੋਂ ਇਲਾਵਾ ਰਸ਼ਮਿਕਾ ਮੰਦਾਨਾ ਵੀ ਮਹਿਲਾ-ਮੁਖੀ ਫ਼ਿਲਮ ‘ਦਿ ਗਰਲਫ੍ਰੈਂਡ’ ’ਚ ਨਜ਼ਰ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News