ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਘਰ ਛਾਇਆ ਮਾਤਮ, ਕਰੀਬੀ ਦੇ ਦਿਹਾਂਤ ਨਾਲ ਟੁੱਟਿਆ ਪਰਿਵਾਰ

Wednesday, Jul 17, 2024 - 03:58 PM (IST)

ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਘਰ ਛਾਇਆ ਮਾਤਮ, ਕਰੀਬੀ ਦੇ ਦਿਹਾਂਤ ਨਾਲ ਟੁੱਟਿਆ ਪਰਿਵਾਰ

ਮੁੰਬਈ (ਬਿਊਰੋ) : ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਡੂੰਘੇ ਸਦਮੇ 'ਚੋਂ ਗੁਜ਼ਰ ਰਹੀ ਹੈ। ਦਰਅਸਲ, ਅਦਾਕਾਰਾ ਦੇ ਕਰੀਬੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਰਸ਼ਮਿਕਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਆਪਣੇ ਖ਼ਾਸ ਨੂੰ ਗੁਆਉਣ ਦਾ ਦਰਦ ਜ਼ਾਹਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -  ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ

ਦੱਸ ਦੇਈਏ ਕਿ ਰਸ਼ਮਿਕਾ ਮੰਡਾਨਾ ਆਪਣੇ ਪਿਆਰੇ ਪਾਲਤੂ ਕੁੱਤੇ ਮੈਕਸੀ ਦੇ ਦਿਹਾਂਤ ਤੋਂ ਬਹੁਤ ਦੁਖੀ ਹੈ। ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉਸ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਇਕ ਭਾਵੁਕ ਨੋਟ ਵੀ ਲਿਖਿਆ। ਇਸ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਲਿਖਿਆ, "ਰੇਸਟ ਇਨ ਪੀਸ, ਮੇਰੇ ਸਭ ਤੋਂ ਚੰਗੇ ਬੁਆਏ ਮੈਕਸੀ... ਅਸੀਂ ਤੁਹਾਨੂੰ ਯਾਦ ਕਰਾਂਗੇ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਇੱਕ ਦੂਜੇ ਨੂੰ ਜਾਣ ਲਵਾਂਗੇ।" 

PunjabKesari

ਰਸ਼ਮਿਕਾ ਮੰਡਾਨਾ ਆਖ਼ਰੀ ਵਾਰ ਰਣਬੀਰ ਕਪੂਰ ਨਾਲ 'ਐਨੀਮਲ' 'ਚ ਨਜ਼ਰ ਆਈ ਸੀ। ਸੰਦੀਪ ਵਾਂਗਾ ਦੁਆਰਾ ਨਿਰਦੇਸ਼ਤ ਫ਼ਿਲਮ 'ਚ ਅਭਿਨੇਤਰੀ ਦੀ ਅਦਾਕਾਰੀ ਲਈ ਬਹੁਤ ਸ਼ਲਾਘਾ ਕੀਤੀ ਗਈ ਸੀ। ਹੁਣ ਅਭਿਨੇਤਰੀ ਜਲਦ ਹੀ ਰਾਹੁਲ ਰਵਿੰਦਰਨ ਦੁਆਰਾ ਨਿਰਦੇਸ਼ਿਤ 'ਦਿ ਗਰਲਫ੍ਰੈਂਡ' 'ਚ ਨਜ਼ਰ ਆਵੇਗੀ। ਉਹ ਗਰਲਫ੍ਰੈਂਡ 'ਚ ਦਿਕਸ਼ਿਤ ਸ਼ੈੱਟੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ, 28 ਸਾਲਾ ਅਭਿਨੇਤਰੀ ਅੱਲੂ ਅਰਜੁਨ ਦੇ ਨਾਲ ਮੋਸਟ ਵੇਟਿਡ ਪੈਨ ਇੰਡੀਆ ਫ਼ਿਲਮ ਪੁਸ਼ਪਾ 2: ਦ ਰੂਲ ਵਿੱਚ ਨਜ਼ਰ ਆਵੇਗੀ। ਇਹ ਸੀਕਵਲ, ਜੋ ਪਹਿਲਾਂ 15 ਅਗਸਤ ਨੂੰ ਰਿਲੀਜ਼ ਹੋਣਾ ਸੀ, ਹੁਣ 6 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News