ਮਾਧੁਰੀ ਦੀਕਸ਼ਿਤ ਦੇ ਡਾਂਸ ਸਟੈਪਸ ਨੂੰ ਕਾਪੀ ਕਰਦੀ ਸੀ ਰਸ਼ਮਿਕਾ, ਕਿਹਾ- ਉਨ੍ਹਾਂ ਦੀ ਬਦੌਲਤ ਬਣੀ ਅਦਾਕਾਰਾ

Friday, Sep 30, 2022 - 02:33 PM (IST)

ਮਾਧੁਰੀ ਦੀਕਸ਼ਿਤ ਦੇ ਡਾਂਸ ਸਟੈਪਸ ਨੂੰ ਕਾਪੀ ਕਰਦੀ ਸੀ ਰਸ਼ਮਿਕਾ, ਕਿਹਾ- ਉਨ੍ਹਾਂ ਦੀ ਬਦੌਲਤ ਬਣੀ ਅਦਾਕਾਰਾ

ਨਵੀਂ ਦਿੱਲੀ- ਸਾਊਥ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਹੁਣ ਬਾਲੀਵੁੱਡ ’ਚ ਵੀ ਧਮਾਲ ਮਚਾਉਣ ਲਈ ਤਿਆਰ ਹੈ। ਦੱਸ ਦੇਈਏ ਅਦਾਕਾਰਾ ਦੀ ਫ਼ਿਲਮ ‘ਗੁੱਡਬਾਏ’ 7 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਲਈ ਅਦਾਕਾਰਾ ਦਿਨ-ਰਾਤ ਪ੍ਰਮੋਸ਼ਨ ਕਰ ਰਹੀ ਹੈ। ਰਸ਼ਮੀਕਾ ਦੀ ਇਸ ਫ਼ਿਲਮ ’ਚ ਬਾਲੀਵੁੱਡ ਡੈਬਿਊ ਕਰੇਗੀ। 

ਇਹ ਵੀ ਪੜ੍ਹੋ : ਪਿੰਕ ਡਰੈੱਸ ’ਚ ਸ਼ਹਿਨਾਜ਼ ਗਿੱਲ ਲਗ ਰਹੀ ‘ਬਾਰਬੀ ਡੌਲ’, ਕਿਲਰ ਅੰਦਾਜ਼ ’ਚ ਦੇ ਰਹੀ ਪੋਜ਼

ਹਾਲ ਹੀ ’ਚ ਰਸ਼ਮੀਕਾ ‘ਝਲਕ ਦਿਖਲਾ ਜਾ 10’ ਦੇ ਸੈੱਟ ’ਤੇ ਪਹੁੰਚੀ ਸੀ। ਜਿਸ ਦੌਰਾਨ ‘ਗੁੱਡਬਾਏ’ ਨੂੰ ਪ੍ਰਮੋਟ ਕਰਨ ਪਹੁੰਚੀ ਰਸ਼ਮੀਕਾ ਨੇ ਬਾਲੀਵੁੱਡ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਨਾਲ ਸੁਪਰਹਿੱਟ ਗੀਤ ‘ਸਾਮੀ ਸਾਮੀ’ ’ਤੇ ਡਾਂਸ ਕੀਤਾ। ਇਹ ਵੀਡੀਓ ‘ਝਲਕ ਦਿਖਲਾ ਜਾ 10’ ਦੇ ਮੇਕਰਸ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਦੇਖ ਸਕਦੇ ਹੋ ਕਿ ਦੋਵੇਂ ਅਦਾਕਾਰਾਂ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਦੌਰਾਨ ਰਸ਼ਮੀਕਾ ਨੇ ਦੱਸਿਆ ਕਿ ਉਹ ਮਾਧੁਰੀ ਦੀਕਸ਼ਿਤ ਦੀ ਵਜ੍ਹਾ ਅਦਾਕਾਰਾ ਬਣੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਮਾਧੁਰੀ ਦੀ ਨਕਲ ਕਰਦੀ ਆ ਰਹੀ ਹੈ। ਅਦਾਕਾਰਾ ਮਾਧੁਰੀ ਦੇ ਡਾਂਸ ਸਟੈਪਸ ਨੂੰ ਕਾਪੀ ਕਰਦੀ ਸੀ। ਅੱਜ ਉਹ ਅਦਾਕਾਰਾ ਵੀ ਬਣ ਗਈ ਹੈ ਤਾਂ ਸਿਰਫ਼ ਉਨ੍ਹਾਂ ਦੀ ਬਦੌਲਤ। ਰਸ਼ਮੀਕਾ ਦੀ ਇਸ ਗੱਲ ਨੇ ਮਾਧੁਰੀ ਦਾ ਦਿਲ ਜਿੱਤ ਲਿਆ। ਪ੍ਰੋਮੋ ’ਚ ਦੋਵਾਂ ਨੂੰ ਜੱਫ਼ੀ ਪਾਉਂਦੇ ਵੀ ਦੇਖਿਆ ਜਾ ਸਕਦਾ ਹੈ।

PunjabKesari

ਰਸ਼ਮੀਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਸ਼ਮੀਕਾ ਸਾਊਥ ਅਦਾਕਾਰਾ ਹੈ। ਅਦਾਕਾਰਾ ਨੇ ਹਾਲ ਹੀ ’ਚ ਫ਼ਿਲਮ ‘ਗੁਡਬਾਏ’ ’ਚ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਦੇ ਨਾਲ ਦੱਸ ਦੇਈਏ ਅਦਾਕਾਰਾ ਨਾਲ ਇਸ ਫ਼ਿਲਮ ’ਚ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਹਰਭਜਨ ਮਾਨ ਆਸਟ੍ਰੇਲੀਆ ਦੇ ਪਰਥ ’ਚ ਸਥਿਤ ਗੁਰਦੁਆਰੇ ’ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ

ਇਸ ਤੋਂ ਇਲਾਵਾ ਰਸ਼ਮੀਕਾ ਅਮਿਤਾਭ ਬੱਚਨ ਦੀ ਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਫ਼ਿਲਮ 7 ਅਕਤੂਬਰ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।


author

Shivani Bassan

Content Editor

Related News