ਰਸ਼ਮੀ ਦੇਸਾਈ ਨੇ ਕੀਤੀ ਕੇਦਾਰਨਾਥ ਦੀ ਯਾਤਰਾ, ਪੋਸਟ ਸਾਂਝੀ ਕਰ ਲਿਖਿਆ- ‘ਹਰ ਹਰ ਮਹਾਦੇਵ’

Tuesday, Sep 27, 2022 - 01:05 PM (IST)

ਰਸ਼ਮੀ ਦੇਸਾਈ ਨੇ ਕੀਤੀ ਕੇਦਾਰਨਾਥ ਦੀ ਯਾਤਰਾ, ਪੋਸਟ ਸਾਂਝੀ ਕਰ ਲਿਖਿਆ- ‘ਹਰ ਹਰ ਮਹਾਦੇਵ’

ਮੁੰਬਈ- ਟੀ.ਵੀ. ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਇਸ ਸਮੇਂ ਬਾਬਾ ਦੇ ਧਾਮ ਕੇਦਾਰਨਾਥ ਗਈ ਹੋਈ ਹੈ। ਇਸ ਦੌਰਾਨ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਰਸ਼ਮੀ ਨੇ ਖੁਦ ਕੇਦਾਰਨਾਥ ਮੰਦਰ ਦੀ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ : ਮਾਲਦੀਵ ਪਹੁੰਚਦੇ ਹੀ ਜਲ ਪਰੀ ਬਣੀ ਹਿਨਾ ਖ਼ਾਨ, ਪਾਣੀ ਦੇ ਅੰਦਰ ਦਿਖਾਇਆ ਆਪਣਾ ਅੰਦਾਜ਼

PunjabKesari

ਸਾਂਝੀ ਕੀਤੀ ਤਸਵੀਰ ’ਚ ਰਸ਼ਮੀ ਕੇਦਾਰਨਾਥ ਮੰਦਰ ਦੇ ਸਾਹਮਣੇ ਹੱਥ ਜੋੜਦੀ ਨਜ਼ਰ ਆ ਰਹੀ ਹੈ।ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸਫ਼ੈਦ ਪਹਿਰਾਵਾ ਪਾਇਆ ਹੋਇਆ ਹੈ।  ਇਸ ਦੇ ਨਾਲ ਹੀ ਉਸਨੇ ਠੰਡ ਤੋਂ ਬਚਣ ਲਈ ਇਕ ਸ਼ਾਲ ਵੀ ਕੈਰੀ ਕੀਤਾ  ਹੋਇਆ ਹੈ। ਰਸ਼ਮੀ ਮੰਦਰ ਦੇ ਸਾਹਮਣੇ ਖੜ੍ਹੀ ਹੈ ਅਤੇ ਆਪਣੇ ਮੱਥੇ ’ਤੇ ਚੰਦਨ ਦਾ ਟੀਕਾ ਲਗਾਇਆ ਹੋਇਆ  ਹੈ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਇਕ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਹਰ ਹਰ ਮਹਾਦੇਵ।’ ਇਕ ਤਸਵੀਰ ’ਚ ਰਸ਼ਮੀ ਆਪਣੀ ਦੋਸਤ ਨਾਲ ਨਜ਼ਰ ਆ ਰਹੀ ਹੈ। ਰਸ਼ਮੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਮਾਲਦੀਵ ਤੋਂ ਸਾਂਝੀ ਕੀਤੀ ਹਿਨਾ ਨੇ ਕੂਲ ਲੁੱਕ, ਵਾਈਟ ਪ੍ਰਿੰਟਿਡ ਡਰੈੱਸ ’ਚ ਦਿੱਤੇ ਪੋਜ਼

PunjabKesari

ਇਸ ਤੋਂ ਪਹਿਲਾਂ ਰਸ਼ਮੀ ਦਵਾਰਕਾਮਈ ਬਿਰਧ ਆਸ਼ਰਮ ਪਹੁੰਚੀ ਸੀ। ਇਸ ਦੌਰਾਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਉਨ੍ਹਾਂ ਥਾਵਾਂ ’ਤੇ ਜਾਣ ਦੇ ਯੋਗ ਹੋਣਾ ਇਕ ਆਸ਼ੀਰਵਾਦ ਹੈ ਜਿੱਥੇ ਲੋਕ ਤੁਹਾਡੇ ਲਈ ਪ੍ਰਾਰਥਨਾ ਅਤੇ ਪਿਆਰ ਨਾਲ ਭਰੇ ਹੋਏ ਹਨ। ਮੈਂ ਸੱਚਮੁੱਚ ਭਾਵੁਕ ਸੀ ਅਤੇ ਇਕੋ ਸਮੇਂ ਖੁਸ਼, ਉਦਾਸ ਅਤੇ ਬਹੁਤ ਸਾਰੀਆਂ ਚੀਜ਼ਾਂ ਮਹਿਸੂਸ ਕਰ ਰਹੀ ਸੀ।’

PunjabKesari

ਰਸ਼ਮੀ ਨੇ ਅੱਗੇ ਲਿਖਿਆ ਕਿ ‘ਇੱਥੇ ਪਿਆਰੇ ਲੋਕਾਂ ਨਾਲ ਸਮਾਂ ਬਿਤਾਉਣਾ ਸੱਚਮੁੱਚ ਅਦਭੁਤ ਸੀ। ਉਨ੍ਹਾਂ ਦੀਆਂ ਕਹਾਣੀਆਂ ਸੁਣ ਕੇ ਅਤੇ ਉਨ੍ਹਾਂ ਨੂੰ ਹੱਸਦਿਆਂ ਦੇਖਣਾ, ਸੱਚਮੁੱਚ ਮੇਰਾ ਦਿਨ ਬਣ ਗਿਆ ਅਤੇ ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਇਹ ਵੀ ਮਹਿਸੂਸ ਕਰਵਾਇਆ ਕਿ ਮੈਂ ਧੰਨ ਹਾਂ। ਮੈਨੂੰ ਯਕੀਨ ਹੈ ਕਿ ਜਿਵੇਂ ਹੀ ਮੈਨੂੰ ਮੌਕਾ ਮਿਲੇਗਾ ਮੈਂ ਉੱਥੇ ਦੁਬਾਰਾ ਜਾਵਾਂਗੀ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਨੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ, ਗੁਰਬਾਜ਼ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਤੁਹਾਨੂੰ ਦੱਸ ਦੇਈਏ ਕਿ ਰਸ਼ਮੀ ਦੇਸਾਈ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਅਪਡੇਟ ਸਾਂਝੇ ਕਰਦੀ ਰਹਿੰਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਸ਼ਮੀ ਨੂੰ ਆਖ਼ਰੀ ਵਾਰ ‘ਬਿੱਗ ਬੌਸ 15’ ਫੇਮ ’ਚ ਦੇਖਿਆ ਗਿਆ ਸੀ।


author

Shivani Bassan

Content Editor

Related News