ਰਸ਼ਿਮ ਦੇਸਾਈ ਨੇ ਖ਼ੂਬਸੂਰਤ ਤਸਵੀਰ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

Wednesday, May 26, 2021 - 04:14 PM (IST)

ਰਸ਼ਿਮ ਦੇਸਾਈ ਨੇ ਖ਼ੂਬਸੂਰਤ ਤਸਵੀਰ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

ਮੁੰਬਈ: ਅਦਾਕਾਰ ਰਸ਼ਿਮ ਦੇਸਾਈ ਨੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਉਤਸ਼ਾਹਿਤ ਕੀਤਾ ਕਿਉਂਕਿ ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ। ਅਦਾਕਾਰਾ ਨੇ ਪੱਤਿਆਂ ਨਾਲ ਘਿਰੀ ਹੋਈ ਖ਼ੁਦ ਦੀ ਤਸਵੀਰ ਸਾਂਝੀ ਕੀਤੀ ਹੈ। ਪੋਸਟ ’ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਮਝਾਇਆ ਕਿ ਕਿੰਝ ਹੋਰ ਵੀ ਬਹੁਤ ਕੁਝ ਹੈ, ਇਹ ਸਭ ਹਾਸਲ ਕਰਨ ’ਚ ਸਮਰੱਥ ਹੋਣ ਲਈ ਇਸ ਸਮੇਂ ਦੌਰਾਨ ਸੁਰੱਖਿਅਤ ਰਹਿਣਾ ਮਹੱਤਵਪੂਰਨ ਹੈ।


ਜੀਵਨ ਤੁਹਾਡੀ ਸੇਵਾ ਉਦੋਂ ਕਰੇਗਾ ਜਦੋਂ ਤੁਸੀਂ ਮੌਕੇ ਅਤੇ ਹੋਰ ਬਹੁਤ ਜ਼ਿਆਦਾ ਸੰਭਾਵਨਾਵਾਂ ਦੇਣ, ਸੁਰੱਖਿਅਤ ਰਹੋ, ਸਿਹਤਮੰਦ ਰਹੋ, ਆਪਣਾ ਧਿਆਨ ਰੱਖੋ ਅਤੇ ਇਕ ਵਾਰ ਪਿਆਰ ਕਰੋ। ਅਦਾਕਾਰਾ ‘ਦਿਲ ਤੋਂ ਦਿਲ ਤੱਕ’ ਅਤੇ ‘ਉਤਰਨ’ ਲਈ ਜਾਣੀ ਜਾਂਦੀ ਹੈ। 
ਬਿਗ ਬੌਸ ਦੀ ਐਕਸ ਮੁਕਾਬਲੇਬਾਜ਼ ਰਸ਼ਿਮ ਦੇਸਾਈ ਆਪਣੇ ਸੀਜ਼ਨ ਦੀ ਸਭ ਤੋਂ ਮਸ਼ਹੂਰ ਮੁਕਾਬਲੇਬਾਜ਼ ਰਹਿ ਚੁੱਕੀ ਹੈ। ਬਿਗ ਬੌਸ ਸੀਜ਼ਨ 13 ’ਚ ਰਮਿਸ਼ ਦੇਸਾਨੀ ਜ਼ਿਆਦਾਤਰ ਸਿਧਾਰਥ ਸ਼ੁਕਲਾ ਦੇ ਨਾਲ ਝਗੜਿਆਂ ਨੂੰ ਲੈ ਕੇ ਚਰਚਾ ’ਚ ਰਹੀ ਸੀ। ਮਸ਼ਹੂਰ ਟੀ.ਵੀ. ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। 


author

Aarti dhillon

Content Editor

Related News