‘ਬਿੱਗ ਬੌਸ’ ਦੇ ਘਰ ’ਚ ਰਸ਼ਮੀ ਦੇਸਾਈ ਨੇ ਦੇਵੋਲੀਨਾ ਦੇ ਮਾਰਿਆ ਥੱਪੜ, ਵੀਡੀਓ ਆਈ ਸਾਹਮਣੇ

Friday, Jan 21, 2022 - 01:52 PM (IST)

‘ਬਿੱਗ ਬੌਸ’ ਦੇ ਘਰ ’ਚ ਰਸ਼ਮੀ ਦੇਸਾਈ ਨੇ ਦੇਵੋਲੀਨਾ ਦੇ ਮਾਰਿਆ ਥੱਪੜ, ਵੀਡੀਓ ਆਈ ਸਾਹਮਣੇ

ਮੁੰਬਈ (ਬਿਊਰੋ)– ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਆਪਣੇ ਫਿਨਾਲੇ ਦੇ ਨਜ਼ਦੀਕ ਆ ਗਿਆ ਹੈ। ਸ਼ੋਅ ਆਪਣੇ ਆਖਰੀ ਪੜਾਅ ’ਤੇ ਹੈ ਤਾਂ ਦਰਸ਼ਕਾਂ ਨੂੰ ਇਸ ਗੱਲ ਦਾ ਉਤਸ਼ਾਹ ਹੈ ਕਿ ਫਿਨਾਲੇ ’ਚ ਕੌਣ ਆਪਣੀ ਜਗ੍ਹਾ ਬਣਾਉਣ ਵਾਲਾ ਹੈ। ਸ਼ੋਅ ’ਚ ਇਸ ਸਮੇਂ ਟਿਕਟ ਟੂ ਫਿਨਾਲੇ ਟਾਸਕ ਚੱਲ ਰਿਹਾ ਹੈ। ਇਸ ਟਾਸਕ ਨੂੰ ਹਰ ਕੋਈ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ।

ਹੁਣ ਟਿਕਟ ਟੂ ਫਿਨਾਲੇ ਦੀ ਦੌੜ ’ਚ ਤੇਜਸਵੀ ਪ੍ਰਕਾਸ਼, ਦੇਵੋਲੀਨਾ ਭੱਟਾਚਾਰਜੀ, ਰਸ਼ਮੀ ਦੇਸਾਈ ਤੇ ਅਭਿਜੀਤ ਬਿਚੁਕਲੇ ਬਚੇ ਹਨ। ਹੁਣ ਇਸ ਟਾਸਕ ਲਈ ਦੇਵੋਲੀਨਾ ਤੇ ਰਸ਼ਮੀ ਵਿਚਾਲੇ ਝਗੜਾ ਹੋਣ ਵਾਲਾ ਹੈ। ਰਾਖੀ ਸਾਵੰਤ ਨੂੰ ਦੋਵਾਂ ’ਚੋਂ ਕਿਸੇ ਇਕ ਨੂੰ ਚੁਣਨਾ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਸ਼ੋਅ ਦਾ ਨਵਾਂ ਪ੍ਰੋਮੋ ਚੈਨਲ ਨੇ ਸਾਂਝਾ ਕੀਤਾ ਹੈ, ਜਿਸ ’ਚ ਦੇਵੋਲੀਨਾ ਤੇ ਰਸ਼ਮੀ ਵਿਚਾਲੇ ਟਾਸਕ ਕਾਰਨ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਦੇਵੋਲੀਨਾ ਰਾਖੀ ਸਾਵੰਤ ਨੂੰ ਕਹਿੰਦੀ ਹੈ ਕਿ ਇਹ ਆਖਰੀ ਮੌਕਾ ਹੈ ਵੀ. ਆਈ. ਪੀ. ਦਾ। ਉਸ ਤੋਂ ਬਾਅਦ ਰਾਖੀ ਰਸ਼ਮੀ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਟਿਕਟ ਦੇਵਾਂਗੀ।

ਉਸ ਤੋਂ ਬਾਅਦ ਰਾਖੀ ਦੇਵੋਲੀਨਾ ਨੂੰ ਜਾ ਕੇ ਕਹਿੰਦੀ ਹੈ ਕਿ ਮੈਂ ਗੇਮ ਖੇਡਦੀ ਹਾਂ, ਮੈਂ ਨਹੀਂ ਦੇਣ ਵਾਲੀ ਰਸ਼ਮੀ ਨੂੰ ਟਿਕਟ। ਵੀਡੀਓ ’ਚ ਸਾਫ ਨਜ਼ਰ ਆ ਰਿਹਾ ਹੈ ਕਿ ਰਾਖੀ ਸਾਵੰਤ ਦੇਵੋਲੀਨਾ ਤੇ ਰਸ਼ਮੀ ਨੂੰ ਇਕ-ਦੂਜੇ ਖ਼ਿਲਾਫ਼ ਭੜਕਾਉਂਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਦੋਵਾਂ ਵਿਚਾਲੇ ਲੜਾਈ ਹੋ ਰਹੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਰਸ਼ਮੀ ਰਾਖੀ ਨੂੰ ਕਹਿੰਦੀ ਹੈ ਕਿ ਜੇਕਰ ਤੂੰ ਇਸ ਦੀ ਸੁਣਨ ਵਾਲੀ ਹੈ ਤਾਂ ਇਸ ਤੋਂ ਵੱਡੀ ਝੂਠੀ ਕੋਈ ਨਹੀਂ ਹੈ। ਉਹ ਦੇਵੋਲੀਨਾ ਨੂੰ ਕਹਿੰਦੀ ਹੈ ਕਿ ਤੁਸੀਂ ਲੋਕਾਂ ਨੂੰ ਇਸਤੇਮਾਲ ਕਰਦੇ ਹੋ। ਇਸ ਤੋਂ ਬਾਅਦ ਦੋਵਾਂ ਵਿਚਾਲੇ ਹੱਥੋਪਾਈ ਹੋਣ ਲੱਗਦੀ ਹੈ ਤੇ ਰਸ਼ਮੀ ਦੇਵੋਲੀਨਾ ਨੂੰ ਥੱਪੜ ਮਾਰ ਦਿੰਦੀ ਹੈ।

ਇਸ ਤੋਂ ਬਾਅਦ ਘਰਵਾਲੇ ਵਿਚਾਲੇ ਆ ਕੇ ਦੋਵਾਂ ਦੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਰਸ਼ਮੀ ਦੇਸਾਈ ਦਾ ਸ਼ੋਅ ’ਚ ਹੱਥ ਉਠਾਉਣ ਦਾ ਕਾਰਨ ਕੀ ਉਸ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਜਾਵੇਗਾ? ਇਸ ਦਾ ਫ਼ੈਸਲਾ ਤਾਂ ਬਿੱਗ ਬੌਸ ਹੀ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News