ਰਾਕੇਸ਼ ਬਾਪਟ ਤੇ ਸ਼ਮਿਤਾ ਸ਼ੈੱਟੀ ਦਾ ਹੋਇਆ ਬ੍ਰੇਕਅੱਪ, 1 ਸਾਲ ਵੀ ਨਹੀਂ ਟਿਕਿਆ ਰਿਸ਼ਤਾ

Wednesday, Jul 27, 2022 - 11:14 AM (IST)

ਰਾਕੇਸ਼ ਬਾਪਟ ਤੇ ਸ਼ਮਿਤਾ ਸ਼ੈੱਟੀ ਦਾ ਹੋਇਆ ਬ੍ਰੇਕਅੱਪ, 1 ਸਾਲ ਵੀ ਨਹੀਂ ਟਿਕਿਆ ਰਿਸ਼ਤਾ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ’ਚ ਜਿਸ ਕੱਪਲ ਦੀ ਸਭ ਤੋਂ ਵੱਧ ਚਰਚਾ ਸੀ, ਉਹ ਸੀ ਰਾਕੇਸ਼ ਬਾਪਟ ਤੇ ਸ਼ਿਲਫਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ। ਦੋਵਾਂ ਦੀਆਂ ਨਜ਼ਦੀਕੀਆਂ ਕਾਫੀ ਪਸੰਦ ਕੀਤੀਆਂ ਗਈਆਂ। ਇਸ ਜੋੜੀ ਨੂੰ ਸ਼ੋਅ ’ਚ ਕਿੱਸ ਕਰਦੇ ਵੀ ਦੇਖਿਆ ਗਿਆ। ਹਾਲਾਂਕਿ ਦੋਵਾਂ ’ਚੋਂ ਕਿਸੇ ਨੇ ਵੀ ਸ਼ੋਅ ਨਹੀਂ ਜਿੱਤਿਆ ਪਰ ਲਵ ਐਂਗਲ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਰਹੇ।

ਹੁਣ ਰਾਕੇਸ਼ ਤੇ ਸ਼ਮਿਤਾ ਨੇ ਅਧਿਕਾਰਕ ਤੌਰ ’ਤੇ ਐਲਾਨ ਕੀਤਾ ਹੈ ਕਿ ਉਹ ਹੁਣ ਇਕੱਠੇ ਨਹੀਂ ਹਨ। ਹਾਲਾਂਕਿ ਇਸ ਦੀ ਕਿਆਸ ਪਿਛਲੇ ਕਾਫੀ ਦਿਨਾਂ ਤੋਂ ਲਗਾਈ ਜਾ ਰਹੀ ਸੀ, ਜਿਸ ’ਚ ਅਦਾਕਾਰ ਨੇ ਲੰਮੀ ਪੋਸਟ ਲਿਖ ਕੇ ਆਪਣੇ ਚਾਹੁਣ ਵਾਲਿਆਂ ਨੂੰ ਸੱਚਾਈ ਦੱਸੀ ਹੈ।

ਇਹ ਖ਼ਬਰ ਵੀ ਪੜ੍ਹੋ : ਮਹਿੰਗਾਈ ਵਧਣ ਦੀ ਲੋਕਾਂ ਨੂੰ ਇੰਨੀ ਫਿਕਰ ਨਹੀਂ, ਜਿੰਨੀ ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਲੇਸ਼ਨਸ਼ਿਪ ਦੀ ਹੈ

ਰਾਕੇਸ਼ ਬਾਪਟ ਤੇ ਸ਼ਮਿਤਾ ਸ਼ੈੱਟੀ ਦਾ ਰਿਸ਼ਤਾ ਇਕ ਸਾਲ ਵੀ ਨਹੀਂ ਚੱਲਿਆ। ਹਾਲ ਹੀ ’ਚ ਅਦਾਕਾਰ ਨੇ ਆਪਣੀ ਇੰਸਟਾ ਸਟੋਰੀ ’ਚ ਲਿਖਿਆ, ‘‘ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਮੈਂ ਤੇ ਸ਼ਮਿਤਾ ਹੁਣ ਇਕੱਠੇ ਨਹੀਂ ਹਾਂ। ਅਸੀਂ ਇਕ-ਦੂਜੇ ਨਾਲ ਅਜਿਹੀ ਜਗ੍ਹਾ ਮਿਲੇ, ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਬਹੁਤ ਸਾਰਾ ਪਿਆਰ ‘Shara’ ਫੈਮਿਲੀ ਇਸ ਪਿਆਰ ਤੇ ਸੁਪੋਰਟ ਲਈ।’’

PunjabKesari

ਇਸ ਦੇ ਅੱਗੇ ਰਾਕੇਸ਼ ਨੇ ਲਿਖਿਆ, ‘‘ਮੈਂ ਬਹੁਤ ਹੀ ਪ੍ਰਾਈਵੇਟ ਇਨਸਾਨ ਹਾਂ, ਕਦੇ ਵੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲਾਂ ਨਹੀਂ ਕਰਦਾ ਪਰ ਅਸੀਂ ਚਾਹੁੰਦੇ ਸੀ ਕਿ ਬ੍ਰੇਕਅੱਪ ਦੀ ਜਾਣਕਾਰੀ ਅਧਿਕਾਰਕ ਤੌਰ ’ਤੇ ਪ੍ਰਸ਼ੰਸਕਾਂ ਨੂੰ ਦਿੱਤੀ ਜਾਵੇ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਸਾਨੂੰ ਪਤਾ ਹੈ ਕਿ ਤੁਹਾਨੂੰ ਇਹ ਸੁਣ ਕੇ ਵਧੀਆ ਨਹੀਂ ਲੱਗੇਗਾ ਪਰ ਫਿਰ ਵੀ ਆਪਣਾ ਪਿਆਰ ਤੇ ਸੁਪੋਰਟ ਸਾਨੂੰ ਦਿੰਦੇ ਰਹੋ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News