ਕੇਰਲ ''ਚ ਵਿੱਤੀ ਵਿਵਾਦ ਕਾਰਨ ਰੈਪਰ ਡਬਜੀ ਅਤੇ ਉਨ੍ਹਾਂ ਦੇ 3 ਦੋਸਤ ਗ੍ਰਿਫ਼ਤਾਰ

Saturday, May 24, 2025 - 05:37 PM (IST)

ਕੇਰਲ ''ਚ ਵਿੱਤੀ ਵਿਵਾਦ ਕਾਰਨ ਰੈਪਰ ਡਬਜੀ ਅਤੇ ਉਨ੍ਹਾਂ ਦੇ 3 ਦੋਸਤ ਗ੍ਰਿਫ਼ਤਾਰ

ਮਲੱਪੁਰਮ (ਏਜੰਸੀ)- ਮਸ਼ਹੂਰ ਰੈਪਰ ਦਬਜੀ ਅਤੇ ਉਨ੍ਹਾਂ ਦੇ 3 ਦੋਸਤਾਂ ਨੂੰ ਸ਼ਨੀਵਾਰ ਸਵੇਰੇ ਮਲੱਪੁਰਮ ਜ਼ਿਲ੍ਹੇ ਵਿੱਚ ਇੱਕ ਵਿੱਤੀ ਵਿਵਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦਬਜੀ ਦਾ ਅਸਲੀ ਨਾਮ ਮੁਹੰਮਦ ਫਾਜ਼ਿਲ ਹੈ। ਉਨ੍ਹਾਂ ਨੂੰ ਕੱਲ੍ਹ ਦੇਰ ਰਾਤ ਚਾਂਗਰਾਮਕੁਲਮ ਪੁਲਸ ਨੇ ਕਾਂਜੀਯੂਰ ਦੇ ਵਸਨੀਕ ਬਾਸਿਲ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਸ ਅਨੁਸਾਰ, ਰੈਪਰ ਅਤੇ ਤਿੰਨ ਹੋਰ ਮੁਲਜ਼ਮ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਦੇ ਘਰ ਵਿੱਚ ਦਾਖਲ ਹੋਏ ਅਤੇ ਕਿਸੇ ਵਿੱਤੀ ਲੈਣ-ਦੇਣ ਨੂੰ ਲੈ ਕੇ ਹੰਗਾਮਾ ਕੀਤਾ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ, ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਸ਼ਨੀਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ। ਪੁਲਸ ਨੇ ਦੱਸਿਆ ਕਿ ਰੈਪਰ ਅਤੇ 3 ਹੋਰਾਂ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।


author

cherry

Content Editor

Related News