ਰੈਪਰ ਬਾਦਸ਼ਾਹ ਨੂੰ ਪ੍ਰਸਿੱਧ ਕਾਮੇਡੀਅਨ ਨਾਲ ਪੰਗਾ ਪਿਆ ਭਾਰੀ, ਪੜ੍ਹੋ ਪੂਰਾ ਮਾਮਲਾ

Saturday, Aug 31, 2024 - 04:06 PM (IST)

ਰੈਪਰ ਬਾਦਸ਼ਾਹ ਨੂੰ ਪ੍ਰਸਿੱਧ ਕਾਮੇਡੀਅਨ ਨਾਲ ਪੰਗਾ ਪਿਆ ਭਾਰੀ, ਪੜ੍ਹੋ ਪੂਰਾ ਮਾਮਲਾ

ਜਲੰਧਰ (ਬਿਊਰੋ) - ਰੈਪਰ ਬਾਦਸ਼ਾਹ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਆਪਣੇ ਗੀਤਾਂ ਦੇ ਨਾਲ-ਨਾਲ ਉਹ ਅਕਸਰ ਆਪਣੀਆਂ ਪੋਸਟਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਹ ਮਸ਼ਹੂਰ ਟੀਵੀ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' 'ਚ ਜੱਜ ਰਹਿ ਚੁੱਕੇ ਹਨ ਪਰ ਹਾਲ ਹੀ 'ਚ ਉਨ੍ਹਾਂ ਨੇ ਕੁਝ ਅਜਿਹਾ ਪੋਸਟ ਕੀਤਾ ਹੈ, ਜਿਸ ਤੋਂ ਬਾਅਦ ਉਹ ਟਰੋਲਸ ਦਾ ਨਿਸ਼ਾਨਾ ਬਣ ਗਏ ਹਨ। ਸਟੈਂਡਅੱਪ ਕਾਮੇਡੀਅਨ ਸਮੈ ਰੈਨਾ ਬਾਰੇ ਉਨ੍ਹਾਂ ਨੇ ਕੁਝ ਅਜਿਹਾ ਕਿਹਾ ਜੋ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਰੈਪਰ ਦੀ ਕਲਾਸ ਲੱਗਾ ਦਿੱਤੀ।

ਰੈਪਰ ਬਾਦਸ਼ਾਹ ਨੇ ਹਾਲ ਹੀ 'ਚ ਸਮੈ ਰੈਨਾ ਦੇ ਮਸ਼ਹੂਰ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' 'ਤੇ ਤੰਜ ਕੱਸਿਆ। ਕੁਝ ਯੂਜ਼ਰਸ ਨੂੰ ਉਸ ਦਾ ਸਟਾਈਲ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਰੈਪਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕੀ ਕਿਹਾ ਅਤੇ ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ…

ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ

PunjabKesari

ਮਾਮਲਾ ਕਿਵੇਂ ਸ਼ੁਰੂ ਹੋਇਆ?
ਦਰਅਸਲ ਨਮਨ ਅਰੋੜਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਨਮਨ ਅਰੋੜਾ ਨੂੰ ਹਾਲ ਹੀ ਵਿੱਚ ਕਾਮੇਡੀਅਨ ਸਮੈ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਚ ਦੇਖਿਆ ਗਿਆ ਸੀ। ਨਮਨ ਅਰੋੜਾ ਨੇ ਸਮੈ ਰੈਨਾ ਦੇ ਸ਼ੋਅ ਦੇ ਪੰਜਵੇਂ ਐਪੀਸੋਡ 'ਚ ਹਿੱਸਾ ਲਿਆ। ਉਹ ਇਸ ਐਪੀਸੋਡ ਦਾ ਵਿਜੇਤਾ ਵੀ ਸੀ। ਨਮਨ ਅਰੋੜਾ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਹੈ। ਕਈ ਲੋਕ ਉਨ੍ਹਾਂ ਨੂੰ ਹੈਪੀ ਅਰੋੜਾ ਦੇ ਨਾਂ ਨਾਲ ਵੀ ਜਾਣਦੇ ਹਨ।

ਬਾਦਸ਼ਾਹ ਨੇ ਕੀ ਕੀਤਾ ਪੋਸਟ ?
ਰੈਪਰ ਬਾਦਸ਼ਾਹ ਨੇ ਵੀਡੀਓ 'ਚ ਸਮੈ ਰੈਨਾ 'ਤੇ ਤੰਜ ਕੱਸਦਿਆਂ ਪੋਸਟ 'ਚ ਲਿਖਿਆ- ''ਇੰਡੀਆਜ਼ ਗੌਟ ਟੇਲੈਂਟ ਤੋਂ ਇੰਡੀਆਜ਼ ਗੌਟ ਲੇਟੈਂਟ ਤੱਕ। ਡਾਊਨਫੋਲ ਸੱਚ ਹੈ।''

PunjabKesari

ਟਰੋਲ ਕੀ ਕਹਿ ਰਹੇ ਹਨ?
ਜਿਵੇਂ ਹੀ ਬਾਦਸ਼ਾਹ ਨੇ ਇਹ ਪੋਸਟ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਕੁਮੈਂਟ ਕਰਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ- ''ਹਨੀ ਸਿੰਘ ਨੂੰ ਬਾਦਸ਼ਾਹ, ਡਾਊਨਫੋਲ ਸੱਚ ਹੈ। ਇਕ ਹੋਰ ਨੇ ਲਿਖਿਆ- ''ਹਰ ਕੋਈ ਇਸ ਨੂੰ ਡਾਊਨਫੋਲ ਵਜੋਂ ਨਹੀਂ ਦੇਖਦਾ।'' ਇਕ ਹੋਰ ਨੇ ਲਿਖਿਆ- ''ਦਰਅਸਲ ਬਾਬਾ ਸਹਿਗਲ ਤੋਂ ਬਾਦਸ਼ਾਹ ਤੱਕ। ਡਾਊਨਫੋਲ ਸੱਚ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News