ਫਰਜ਼ੀ ਫਾਲੋਅਰਸ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਪਹੁੰਚੇ ਬਾਦਸ਼ਾਹ (ਵੀਡੀਓ)

Friday, Aug 07, 2020 - 01:56 PM (IST)

ਫਰਜ਼ੀ ਫਾਲੋਅਰਸ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਪਹੁੰਚੇ ਬਾਦਸ਼ਾਹ (ਵੀਡੀਓ)

ਮੁੰਬਈ (ਵੈੱਬ ਡੈਸਕ) - ਮੁੰਬਈ ਪੁਲਸ ਨੇ ਪ੍ਰਸਿੱਧ ਰੈਪਰ ਬਾਦਸ਼ਾਹ ਨੂੰ ਫਰਜੀ ਸੋਸ਼ਲ ਮੀਡੀਆ ਫਾਲੋਅਰਸ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਨੂੰ ਕੁਝ ਦਿਨ ਪਹਿਲਾ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਪੁਲਸ ਨੇ ਉਨ੍ਹਾਂ ਨੂੰ ਅਪਰਾਧ ਸ਼ਾਖਾ 'ਚ ਪੇਸ਼ ਹੋਣ ਲਈ ਕਿਹਾ ਹੈ। ਇਸੇ ਮਾਮਲੇ 'ਚ ਅੱਜ ਬਾਦਸ਼ਾਹ ਮੁੰਬਈ ਪੁਲਸ ਕ੍ਰਾਈਮ ਬ੍ਰਾਂਚ 'ਚ ਆਪਣਾ ਬਿਆਨ ਦਰਜ ਕਰਵਾਉਣ ਪਹੁੰਚੇ ਹਨ।

20 ਤੋਂ ਜ਼ਿਆਦਾ ਕਲਾਕਾਰਾਂ ਦੇ ਬਿਆਨ ਦਰਜ ਕਰ ਚੁੱਕੀ ਹੈ ਪੁਲਸ
ਦੱਸ ਦਈਏ ਕਿ ਮੁੰਬਈ ਪੁਲਸ ਨੇ ਇਸ ਮਾਮਲੇ 'ਚ 20 ਤੋਂ ਜ਼ਿਆਦਾ ਸਿਤਾਰਿਆਂ ਦੇ ਬਿਆਨ ਦਰਜ ਕਰ ਚੁੱਕੀ ਹੈ ਤੇ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ। ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਪ੍ਰਸਿੱਧ ਹਸਤੀਆਂ 'ਚ ਸ਼ਾਮਲ ਸੀ, ਜਿਨ੍ਹਾਂ ਤੋਂ ਮੁੰਬਈ ਪੁਲਸ ਵਲੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਸੀ। ਹਾਲਾਂਕਿ ਹਾਲੇ ਤੱਕ ਇਨ੍ਹਾਂ 'ਚੋਂ ਕਿਸੇ ਤੋਂ ਵੀ ਪੁੱਛਗਿੱਛ ਨਹੀਂ ਕੀਤੀ ਗਈ ਹੈ। ਇਸ ਮਾਮਲੇ 'ਚ ਕਰੀਬ 100 ਸਿਤਾਰੇ ਪੁਲਸ ਦੀ ਰਡਾਰ 'ਤੇ ਹਨ।

ਭੂਮੀ ਤ੍ਰਿਵੇਦੀ ਨੇ ਦਰਜ ਕਰਵਾਇਆ ਸੀ ਮਾਮਲਾ
ਦੱਸਣਯੋਗ ਹੈ ਕਿ ਸਿੰਗਰ ਭੂਮੀ ਤ੍ਰਿਵੇਦੀ ਨੇ ਫਰਜੀ ਸੋਸ਼ਲ ਮੀਡੀਆ ਫਾਲੋਅਰਸ ਨੂੰ ਲੈ ਕੇ ਮੁੰਬਈ ਪੁਲਸ 'ਚ ਮਾਮਲਾ ਦਰਜ ਕਰਵਾਇਆ ਸੀ। ਭੂਮੀ ਦਾ ਕਹਿਣਾ ਸੀ ਕਿ ਕੁਝ ਲੋਕ ਉਸ ਦੇ ਨਾਂ ਨਾਲ ਸੋਸ਼ਲ ਮੀਡੀਆ 'ਤੇ ਫਰਜੀ ਫੈਨ ਫਾਲੋਇੰਗ ਵਧਾਉਣ ਦਾ ਦਾਅਵਾ ਕਰ ਰਹੇ ਹਨ। ਜਦੋਂ ਇਸ ਮਾਮਲੇ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਕਈ ਖਿਡਾਰੀਆਂ, ਬਿਜ਼ਨੈੱਸਮੈਨ ਤੇ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਫਾਲੋਅਰਸ ਵਧਾਉਣ ਲਈ ਪੈਸੇ ਦਿੱਤੇ ਸਨ। ਹੁਣ ਫਰਜੀ ਫਾਲੋਅਰਸ ਮਾਮਲੇ 'ਚ ਪੁਲਸ ਆਪਣਾ ਸ਼ਿਕੰਜਾ ਲਗਾਤਾਰ ਕੱਸਦੀ ਜਾ ਰਹੀ ਹੈ।


author

sunita

Content Editor

Related News