ਅਕਸ਼ੇ ਕੁਮਾਰ ਦੀ ਫ਼ਿਲਮ ਦੇ ਕਾਸਟਿੰਗ ਡਾਇਰੈਕਟਰ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ

11/30/2020 3:13:21 PM

ਜਲੰਧਰ (ਬਿਊਰੋ)– ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਬੈੱਲ ਬੌਟਮ’ ਦੇ ਕਾਸਟਿੰਗ ਡਾਇਰੈਕਟਰ ਆਯੂਸ਼ ਤਿਵਾੜੀ ਤੇ ਉਸ ਦੇ ਸਾਥੀ ਰਾਕੇਸ਼ ਸ਼ਰਮਾ ਵਿਰੁੱਧ ਆਈ. ਪੀ. ਸੀ. ਦੀ ਧਾਰਾ 376 ਤਹਿਤ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਪੀੜਤਾ ਅਦਾਕਾਰਾ ਵਜੋਂ ਕੰਮ ਕਰਦੀ ਹੈ, ਜਿਸ ਨੇ ਕਈ ਫ਼ਿਲਮਾਂ ਤੇ ਓ. ਟੀ. ਟੀ. ਵੈੱਬ ਸੀਰੀਜ਼ ’ਚ ਕੰਮ ਕੀਤਾ ਹੈ। ਪੀੜਤਾ ਦਾ ਇਲਜ਼ਾਮ ਹੈ ਕਿ ਆਯੂਸ਼ ਨੇ ਵਿਆਹ ਦਾ ਬਹਾਨਾ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਲੜਕੀ ਦਾ ਦੋਸ਼ ਹੈ ਕਿ ਉਸ ਨੇ ਇਸ ਦੀ ਸ਼ਿਕਾਈਤ ਜਦੋਂ ਉਸ ਦੇ ਦੋਸਤ ਰਾਕੇਸ਼ ਨੂੰ ਕੀਤੀ ਤਾਂ ਉਸ ਨੇ ਵੀ ਜਬਰ-ਜ਼ਨਾਹ ਕੀਤਾ।

ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਨੇ ਫ਼ਿਲਮ ਦੀ ਸ਼ੂਟਿੰਗ ਲਾਕਡਾਊਨ ’ਚ ਕੀਤੀ ਸੀ ਤੇ ਇਸ ਦੀ ਸ਼ੂਟਿੰਗ ਡੇਢ ਮਹੀਨੇ ਅੰਦਰ ਪੂਰੀ ਹੋ ਗਈ ਸੀ। ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਅਕਸ਼ੇ ਕੁਮਾਰ ਸਟਾਰਰ ਇਹ ਇਕ ਸਪਾਈ ਫ਼ਿਲਮ ਹੈ। ਇਸ ਦੀ ਕਹਾਣੀ 80 ਦੇ ਦਹਾਕੇ ਦੀ ਹੈ। ਫ਼ਿਲਮ ’ਚ ਅਕਸ਼ੇ ਸੀਕ੍ਰੇਟ ਏਜੰਟ ਦੀ ਭੂਮਿਕਾ ’ਚ ਦਿਖਾਈ ਦੇਣਗੇ।


Rahul Singh

Content Editor Rahul Singh