ਜਏਸ਼ਭਾਈ ਲਈ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਡਿਕਸ਼ਨ ਕੋਚ ਨਾਲ ਕੰਮ ਕੀਤਾ

05/09/2022 5:13:59 PM

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ‘ਜਏਸ਼ਭਾਈ ਜੋਰਦਾਰ’ ’ਚ ਸੁਪਰਸਟਾਰ ਰਣਵੀਰ ਸਿੰਘ ਲੀਡ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ। ਇਹ ਇਕ ਬਿੱਗ ਸਕ੍ਰੀਨ ਐਂਟਰਟੇਨਰ ਹੈ, ਜੋ ਮੁੱਖ ਕਿਰਦਾਰ ‘ਜਏਸ਼ਭਾਈ ਜੋਰਦਾਰ’ ਦੇ ਜ਼ਰੀਏ ਹੀਰੋ ਤੇ ਹੀਰੋਇਜ਼ਮ ਦਾ ਨਵਾਂ ਬ੍ਰਾਂਡ ਪੇਸ਼ ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਮਦਰਸ ਡੇਅ ਮੌਕੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਸਾਂਝੀ ਕੀਤੀ ਧੀ ਮਾਲਤੀ ਦੀ ਤਸਵੀਰ

ਆਪਣੇ ਕਿਰਦਾਰ ’ਚ ਉਤਰ ਜਾਣ ਦੀਆਂ ਖੂਬੀਆਂ ਦੀ ਵਜ੍ਹਾ ਨਾਲ ਰਣਵੀਰ ਨੂੰ ਚੰਗੇ ਅਦਾਕਾਰਾਂ ’ਚ ਸ਼ੁਮਾਰ ਕੀਤਾ ਜਾਂਦਾ ਹੈ। ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਆਪ ਨੂੰ ਗੁਜਰਾਤੀ ਕਿਰਦਾਰ ’ਚ ਢਾਲ ਲਿਆ ਹੈ, ਜੋ ਤੀਖਣ ਬੁੱਧੀ ਨਾਲ ਸਾਡਾ ਮਨੋਰੰਜਨ ਕਰੇਗਾ, ਦਿਲਾਂ ਨੂੰ ਜਿੱਤੇਗਾ ਤੇ ਨਾਲ ਹੀ ਸੁਨੇਹਾ ਵੀ ਦੇਵੇਗਾ।

ਰਣਵੀਰ ਫ਼ਿਲਮ ’ਚ ਗੁਜਰਾਤੀ ਵਿਅਕਤੀ ਦੀ ਭੂਮਿਕਾ ਨਿਭਾਅ ਰਹੇ ਹਨ, ਇਸ ਨੂੰ ਧਿਆਨ ’ਚ ਰੱਖ ਕੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਡਿਕਸ਼ਨ ਕੋਚ ਦੀ ਮਦਦ ਲਈ ਤੇ ‘ਜਏਸ਼ਭਾਈ ਜੋਰਦਾਰ’ ਦੀ ਸ਼ੂਟਿੰਗ ਦੌਰਾਨ ਆਪਣੇ ਆਪ ਨੂੰ ਗੁਜਰਾਤੀ ਥੀਏਟਰ ਅਦਾਕਾਰਾਂ ਵਿਚਾਲੇ ਘੇਰੇ ਰੱਖਿਆ।

ਰਣਵੀਰ ਕਹਿੰਦੇ ਹਨ, ‘‘ਜਦੋਂ ਅਜਿਹਾ ਕਿਰਦਾਰ ਨਿਭਾਉਣ ਨੂੰ ਦਿੱਤਾ ਗਿਆ ਹੈ, ਜੋ ਦੇਸ਼ ਦੇ ਖ਼ਾਸ ਇਲਾਕੇ ਨਾਲ ਸਬੰਧ ਰੱਖਦਾ ਹੈ ਤਾਂ ਮੇਰੇ ਲਈ ਪਰਫਾਰਮੈਂਸ ਦੀ ਆਥੈਂਟੀਸਿਟੀ ਬੇਹੱਦ ਜ਼ਰੂਰੀ ਹੈ। ਲੋਕਾਂ ਤੇ ਉਨ੍ਹਾਂ ਦੀ ਰੰਗ-ਬਿਰੰਗੀ, ਜੀਵੰਤ ਸੰਸਕ੍ਰਿਤੀ ਤੇ ਉਸ ਜਗ੍ਹਾ ’ਤੇ ਬੋਲੀ ਜਾਣ ਵਾਲੀ ਬੋਲੀ (ਡਾਇਲੈਕਟਸ) ਦੇ ਨਾਲ ਨਿਆਂ ਕਰਨ ਨੂੰ ਡਿਊਟੀ ਮੰਨਦਾ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News