ਆਪਣੇ ਬਿੰਦਾਸ ਅੰਦਾਜ਼ ਨਾਲ ਪ੍ਰੇਮਿਕਾ ਦੀ ਫਿਲਮ ''xXx'' ਦਾ ਪ੍ਰਚਾਰ ਕਰ ਰਹੇ ਹਨ ਰਣਵੀਰ
Wednesday, Feb 10, 2016 - 11:33 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਡਿੰਪਲ ਗਰਲ ਦੀਪਕਾ ਪਾਦੁਕੋਣ ਦਾ ਸੰਬੰਧ ਅੱਜਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕਾਫੀ ਸੁਰਖੀਆਂ ਵੀ ਬਟੋਰ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜਕਲ ਦੀਪਿਕਾ ਪਾਦੁਕੋਣ ਵਿਦੇਸ਼ ''ਚ ਆਪਣੀ ਫਿਲਮ ''xXx'' ਦੀ ਸ਼ੂਟਿੰਗ ''ਚ ਵਿਨ ਡੀਜ਼ਲ ਨਾਲ ਰੁੱਝੀ ਹੋਈ ਹੈ। ਵਿਨ ਡੀਜ਼ਲ ਲਗਾਤਾਰ ਫਿਲਮ ਦੇ ਸੈੱਟ ਦੀਆਂ ਤਸਵੀਰਾਂ ਇੰਟਰਨੈੱਟ ''ਤੇ ਸ਼ੇਅਰ ਕਰ ਰਹੇ ਹਨ।
ਦੂਜੇ ਪਾਸੇ ਦੀਪਿਕਾ ਦੇ ਪ੍ਰੇਮੀ ਰਣਵੀਰ ਸਿੰਘ ''ਤੇ ਦੀਪਿਕਾ ਦਾ ਪਿਆਰ ਸਿਰ ਚੱੜ੍ਹ ਕੇ ਬੋਲ ਰਿਹਾ ਹੈ, ਜਿਸ ਕਾਰਨ ਉਹ ਆਪਣੇ ਵੱਖਰੇ ਢੰਗ ਨਾਲ ਆਪਣੀ ਪ੍ਰੇਮਿਕਾ ਦੀਪਿਕਾ ਦੀ ਹਾਲੀਵੁੱਡ ਫਿਲਮ ਦਾ ਪ੍ਰਚਾਰ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਰਣਵੀਰ ਸਿੰਘ ਨੇ ਬਿੰਦਾਸ ਅੰਦਾਜ਼ ਨਾਲ ਇੰਸਟਾਗਰਾਮ ''ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ''ਚ ਇਕ ਟੈਕਸੀ ਦੇ ਪਿੱਛੇ ਟ੍ਰਿਪਲ ਐਕਸ ਦਾ ਸਟਿਕਰ ਚਿਪਕਿਆ ਹੋਇਆ ਹੈ ਅਤੇ ਉਹ ਇਸ਼ਾਰਾ ਕਰਕੇ ਕਹਿ ਰਹੇ ਹਨ ਕਿ ਫਿਲਮ ਦਾ ਜਾਦੂ ਭਾਰਤ ''ਚ ਚੱਲਣਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਹੈ।