ਜਏਸ਼ਭਾਈ ਤੇ ਮੈਂ ਦੋਵੇਂ ਐਕਸੀਡੈਂਟਲ ਹੀਰੋ ਹਾਂ : ਰਣਵੀਰ ਸਿੰਘ

05/05/2022 11:56:54 AM

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੇ ‘ਜਏਸ਼ਭਾਈ ਜ਼ੋਰਦਾਰ’ ’ਚ ਸੁਪਰਸਟਾਰ ਰਣਵੀਰ ਸਿੰਘ ਲੀਡ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ। ਇਹ ਇਕ ਬਿੱਗ ਸਕਰੀਨ ਐਂਟਰਟੇਨਰ ਹੈ, ਜੋ ਮੁੱਖ ਕਿਰਦਾਰ ‘ਜਏਸ਼ਭਾਈ ਜ਼ੋਰਦਾਰ’ ਦੇ ਜ਼ਰੀਏ ਹੀਰੋ ਤੇ ਹੀਰੋਇਜ਼ਮ ਦਾ ਇਕ ਨਵਾਂ ਬ੍ਰਾਂਡ ਪੇਸ਼ ਕਰੇਗਾ ਤੇ ਜੋ ਇੰਡੀਅਨ ਸਿਨੇਮਾ ’ਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ

ਰਣਵੀਰ ਇਕ ਅਜਿਹੇ ਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਆਪਣੇ ਅਜੰਮੇ ਬੱਚੇ ਤੇ ਪਤਨੀ ਲਈ ਉੱਠ ਖਡ਼੍ਹਾ ਹੁੰਦਾ ਹੈ। ਅਜਿਹੇ ਹਾਲਾਤ ’ਚ ਉਸ ਨੂੰ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾਣਾ ਪੈਂਦਾ ਹੈ, ਜੋ ਸਾਡੇ ਸਮਾਜ ਦੀ ਅਗਵਾਈ ਕਰਦਾ ਹੈ।

ਜਿਵੇਂ ਕਿ ਸਭ ਜਾਣਦੇ ਹਨ ਕਿ ਰਣਵੀਰ ਵੀ ਇਕ ਐਕਸੀਡੈਂਟਲ ਹੀਰੋ ਹਨ, ਜਿਨ੍ਹਾਂ ਨੇ ਜਨਰੇਸ਼ਨ ਡਿਫਾਈਨਿੰਗ ਫ਼ਿਲਮਾਂ ਜ਼ਰੀਏ ਬਾਲੀਵੁੱਡ ’ਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਉਨ੍ਹਾਂ ਨੇ ਬਾਲੀਵੁਡ ’ਚ ਆਪਣੇ ਆਪ ਨੂੰ ਦੇਸ਼ ਦੇ ਬੈਸਟ ਐਕਟਰ ਦੇ ਤੌਰ ’ਤੇ ਸਥਾਪਿਤ ਕੀਤਾ ਹੈ।

ਰਣਵੀਰ ਕਹਿੰਦੇ ਹਨ, ‘‘ਜਏਸ਼ਭਾਈ ਦੀ ਭੂਮਿਕਾ ਨਿਭਾਉਂਦਿਆਂ ਮੈਨੂੰ ਆਪਣੇ ਜੀਵਨ ਦੇ ਅਨੁਭਵਾਂ ਦਾ ਫਾਇਦਾ ਮਿਲਿਆ। ਜਏਸ਼ ਦੇ ਮਾਮਲੇ ’ਚ ਪਿਆਰ ਉਨ੍ਹਾਂ ਦੀ ਪਤਨੀ ਤੇ ਧੀ ਲਈ ਹੈ। ਮੇਰੇ ਮਾਮਲੇ ’ਚ ਪਿਆਰ ਮੇਰੇ ਮਾਤਾ-ਪਿਤਾ ਤੇ ਕੁਝ ਅਜਿਹਾ ਹਾਸਲ ਕਰਕੇ ਉਨ੍ਹਾਂ ਦਾ ਸਿਰ ਉੱਚਾ ਕਰਨ ਦੀ ਮੇਰੀ ਇੱਛਾ ਹੈ, ਜਿਸ ਨੇ ਮੈਨੂੰ ਅੱਗੇ ਵਧਾਇਆ ਹੈ। ਜਏਸ਼ਭਾਈ ਤੇ ਮੈਂ ਦੋਵੇਂ ਐਕਸੀਡੈਂਟਲ ਹੀਰੋਜ਼ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News