ਰਣਵੀਰ ਸਿੰਘ ਨੇ ਲਗਾਈ ਦੀਪਿਕਾ ਪਾਦੁਕੋਣ ਦੇ ਨਾਂ ਦੀ ਮਹਿੰਦੀ, ਰੱਖਿਆ ਕਰਵਾ ਚੌਥ ਦਾ ਵਰਤ

Monday, Oct 25, 2021 - 06:12 PM (IST)

ਰਣਵੀਰ ਸਿੰਘ ਨੇ ਲਗਾਈ ਦੀਪਿਕਾ ਪਾਦੁਕੋਣ ਦੇ ਨਾਂ ਦੀ ਮਹਿੰਦੀ, ਰੱਖਿਆ ਕਰਵਾ ਚੌਥ ਦਾ ਵਰਤ

ਮੁੰਬਈ (ਬਿਊਰੋ)– ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਇੰਡਸਟਰੀ ਦੇ ਮੇਡ ਫ਼ਾਰ ਈਚ ਅਦਰ ਕੱਪਲ ਹਨ। ਦੀਪਿਕਾ ਲਈ ਰਣਵੀਰ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ, ਉਹ ਖੁੱਲ੍ਹ ਕੇ ਇਸ ਦਾ ਇਜ਼ਹਾਰ ਕਰਦੇ ਹਨ। ਰਣਵੀਰ ਸਿੰਘ ਇਨ੍ਹੀਂ ਦਿਨੀਂ ਕਲਰਸ ਟੀ. ਵੀ. ਦੇ ਸ਼ੋਅ ‘ਦਿ ਬਿੱਗ ਪਿਕਚਰ’ ਦੀ ਮੇਜ਼ਬਾਨੀ ਕਰ ਰਹੇ ਹਨ, ਜਿਸ ’ਚ ਇਸ ਹਫਤੇ ‘ਛੋਟੀ ਸਰਦਾਰਨੀ’ ਫੇਮ ਅਦਾਕਾਰਾ ਨਿਮਰਤ ਕੌਰ ਤੇ ‘ਉਡਾਰੀਆਂ’ ਸੀਰੀਅਲ ਦੀ ਪ੍ਰਿਅੰਕਾ ਚੌਧਰੀ ਮਹਿਮਾਨਾਂ ਦੇ ਰੂਪ ’ਚ ਪਹੁੰਚੀਆਂ। ਇਸ ਮੌਕੇ ਰਣਵੀਰ ਨੇ ਮੰਨਿਆ ਕਿ ਉਹ ਦੀਪਿਕਾ ਲਈ ਕਰਵਾ ਚੌਥ ਦਾ ਵਰਤ ਰੱਖਦੇ ਹਨ। ਇੰਨਾ ਹੀ ਨਹੀਂ, ਉਸ ਨੇ ਆਪਣੇ ਹੱਥ ’ਤੇ ਉਸ ਦੇ ਨਾਮ ਦੀ ਮਹਿੰਦੀ ਵੀ ਲਗਵਾਈ ਹੈ।

‘ਦਿ ਬਿੱਗ ਪਿਕਚਰ’ ਸ਼ੋਅ ਦੌਰਾਨ ਰਣਵੀਰ ਸਿੰਘ ਨੇ ਸ਼ੋਅ ’ਚ ਮੁਕਾਬਲੇਬਾਜ਼ਾਂ ਨਾਲ ਖੂਬ ਮਸਤੀ ਕੀਤੀ। ਸ਼ੋਅ ਦਾ ਪ੍ਰੋਮੋ ਕਲਰਸ ਟੀ. ਵੀ. ਦੇ ਇੰਸਟਾ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਹੈ, ਜਿਸ ’ਚ ਪ੍ਰਿਅੰਕਾ ਤੇ ਨਿਮਰਤ ਰਣਵੀਰ ਸਿੰਘ ਨੂੰ ਦੱਸਦੀਆਂ ਹਨ ਕਿ ਉਹ ਦੀਪਿਕਾ ਪਾਦੁਕੋਣ ਲਈ ਹਮੇਸ਼ਾ ਕਰਵਾ ਚੌਥ ਰੱਖਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ’ਤੇ ਰਣਵੀਰ ਹਾਂ ਕਹਿੰਦੇ ਹਨ ਤੇ ਉਹ ਦੋਵੇਂ ਰਣਵੀਰ ਦੇ ਹੱਥਾਂ ’ਤੇ ਮਹਿੰਦੀ ਲਗਾਉਂਦੀਆਂ ਹਨ। ਨਿਮਰਤ ਉਸ ਦੇ ਹੱਥ ’ਤੇ ਦੀਪਿਕਾ ਦੇ ਨਾਮ ਦਾ ਪਹਿਲਾ ਅੱਖਰ ‘ਡੀ’ ਲਿਖਦੀ ਹੈ ਤੇ ਉਸ ਦੇ ਆਲੇ-ਦੁਆਲੇ ਇਕ ਦਿਲ ਬਣਾਉਂਦੀ ਹੈ। ਰਣਵੀਰ ਵੀ ਸ਼ੋਅ ’ਚ ਛਾਣਨੀ ਰਾਹੀਂ ਚੰਨ ਨੂੰ ਦੇਖਦਿਆਂ ਉਸ ਦਾ ਨਾਂ ਚੁੰਮਦੇ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਵੀ ਰਣਵੀਰ ਇਕ ਐਪੀਸੋਡ ’ਚ ਇਹ ਕਹਿੰਦੇ ਹੋਏ ਦੇਖੇ ਗਏ ਸਨ ਕਿ ਉਹ ਦੋ-ਤਿੰਨ ਸਾਲਾਂ ’ਚ ਫੈਮਿਲੀ ਪਲਾਨਿੰਗ ਬਾਰੇ ਸੋਚ ਰਹੇ ਹਨ। ਇੰਨਾ ਹੀ ਨਹੀਂ, ਉਹ ਕਹਿੰਦੇ ਹਨ ਕਿ ਉਹ ਦੀਪਿਕਾ ਵਰਗਾ ਪਿਆਰਾ ਬੱਚਾ ਚਾਹੁੰਦਾ ਹੈ। ਰਣਵੀਰ ਤੇ ਦੀਪਿਕਾ ਦਾ ਵਿਆਹ 2018 ’ਚ ਹੋਇਆ ਸੀ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਦੋਨਾਂ ਨੇ 6 ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਟਲੀ ’ਚ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਬਾਅਦ ਉਨ੍ਹਾਂ ਨੇ ਭਾਰਤ ’ਚ ਰਿਸੈਪਸ਼ਨ ਦਿੱਤੀ। ਰਣਵੀਰ ਸਿੰਘ ਜਲਦ ਹੀ ਫ਼ਿਲਮ ‘83’ ’ਚ ਨਜ਼ਰ ਆਉਣਗੇ। ਇਹ ਫ਼ਿਲਮ ਕ੍ਰਿਕਟਰ ਕਪਿਲ ਦੇਵ ਦੀ ਜੀਵਨੀ ’ਤੇ ਆਧਾਰਿਤ ਹੈ, ਜੋ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਸਨ। ਇਸ ਫ਼ਿਲਮ ’ਚ ਉਨ੍ਹਾਂ ਨਾਲ ਦੀਪਿਕਾ ਵੀ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News