ਨਿਊਡ ਫ਼ੋਟੋਸ਼ੂਟ ਵਿਵਾਦ ’ਚ ਫ਼ਸੇ ਰਣਵੀਰ ਸਿੰਘ, ਬਿਆਨ ਦਰਜ ਕਰਵਾਉਣ ਲਈ ਮੰਗਿਆ 2 ਹਫ਼ਤਿਆਂ ਦਾ ਸਮਾਂ
Sunday, Aug 21, 2022 - 06:06 PM (IST)
ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਨਿਊਡ ਫ਼ੋਟੋਸ਼ੂਟ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖੀਆਂ ’ਚ ਹਨ। ਉਨ੍ਹਾਂ ਨੇ ਇਹ ਫ਼ੋਟੋਸ਼ੂਟ ਇਕ ਮੈਗਜ਼ੀਨ ਲਈ ਕਰਵਾਇਆ ਹੈ। ਪਰ ਇਸ ਫ਼ੋਟੋਸ਼ੂਟ ਤੋਂ ਬਾਅਦ ਅਦਾਕਾਰ ਕਾਫ਼ੀ ਮੁਸੀਬਤ ’ਚ ਫ਼ਸ ਗਏ। ਸੋਸ਼ਲ ਮੀਡੀਆ ’ਤੇ ਲਗਾਤਾਰ ਹੋ ਰਹੇ ਵਿਰੋਧ ਅਤੇ ਐਫ਼.ਆਈ.ਆਰ ਕਾਰਨ ਅਦਾਕਾਰ ਨੂੰ ਇਸ ਮਾਮਲੇ ’ਚ ਸੰਮਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜ਼ੋਮੈਟੋ ਇਸ਼ਤਿਹਾਰ ਲਈ ਕੰਪਨੀ ਨੇ ਮੰਗੀ ਮੁਆਫ਼ੀ, ਕਿਹਾ- ਸਾਡਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ
ਹਾਲ ਹੀ ’ਚ ਮੁੰਬਈ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਚੇਂਬੂਰ ਪੁਲਸ ਸਟੇਸ਼ਨ ਨੇ ਅਦਾਕਾਰ ਰਣਵੀਰ ਸਿੰਘ ਨੂੰ 22 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਇਸ ਸੰਬਧੀ ਅਦਾਕਾਰ ਨੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਹੁਣ ਚੈਂਬਰ ਪੁਲਸ ਨਵੀਂ ਤਰੀਖ਼ ਤੈਅ ਕਰਕੇ ਅਦਾਕਾਰ ਨੂੰ ਨਵੇਂ ਸਿਰੇ ਤੋਂ ਸੰਮਨ ਭੇਜੇਗੀ।
Nude photoshoot controversy | Chembur police station had summoned actor Ranveer Singh asking him to appear tomorrow. The actor has sought 2 weeks time to appear, now fresh summons will be sent by Chembur police after fixing a new date: Mumbai Police
(File Pic) pic.twitter.com/FHuPijFDIS
— ANI (@ANI) August 21, 2022
ਨਿਊਡ ਫ਼ੋਟੇਸ਼ੂਟ ਮਾਮਲੇ ’ਚ ਚੇਂਬੂਰ ਪੁਲਸ ਕੁਝ ਦਿਨ ਪਹਿਲਾਂ ਰਣਵੀਰ ਸਿੰਘ ਦੇ ਘਰ ਪਹੁੰਚੀ ਸੀ। ਪੁਲਸ ਨੇ ਅਦਾਕਾਰ ਨੂੰ 16 ਅਗਸਤ ਤੱਕ ਨੋਟਿਸ ਦਿੱਤਾ ਸੀ ਅਜਿਹੇ ’ਚ ਅਦਾਕਾਰ ਸ਼ਹਿਰ ਤੋਂ ਬਾਹਰ ਚਲਾ ਗਿਆ ਸੀ ਅਤੇ ਪੁਸਲ ਬਿਨਾਂ ਨੋਟਿਸ ਦਿੱਤੇ ਪਰਤ ਗਈ ਸੀ।
ਇਹ ਵੀ ਪੜ੍ਹੋ : ਤਿੰਨ ਮਹੀਨਿਆਂ ਬਾਅਦ ਘਰ ਪਹੁੰਚੇ ਅਨੁਪਮ ਖ਼ੇਰ, ਮਾਂ ਨੂੰ ਦਿੱਤਾ ਸਰਪ੍ਰਾਈਜ਼ (ਵੀਡੀਓ)
ਨੋਟਿਸ ’ਚ ਲਿਖਿਆ ਗਿਆ ਸੀ ਕਿ ਰਣਬੀਰ ਸਿੰਘ ਨੂੰ 22 ਅਗਸਤ ਨੂੰ ਚੇਂਬੂਰ ਪੁਲਸ ਸਟੇਸ਼ਨ ਪੇਸ਼ ਹੋਣਾ ਪਵੇਗਾ। ਦੱਸ ਦੇਈਏ ਨਿਊਡ ਫ਼ੋਟੋਸ਼ੂਟ ਮਾਮਲੇ ’ਚ ਰਣਵੀਰ ਸਿੰਘ ਖਿਲਾਫ਼ ਆਈ.ਪੀ.ਸੀ ਧਾਰਾ 509, 292, 294, ਆਈ.ਟੀ ਐਕਟ ਦੀ ਧਾਰਾ 67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।