ਰਣਵੀਰ ਸਿੰਘ ਨੇ ਮੈਡਮ ਤੁਸਾਦ ਮਿਊਜ਼ੀਅਮ ’ਚ ਆਪਣੇ ਮੋਮ ਦੇ ਬੁੱਤ ਦਾ ਕੀਤਾ ਉਦਘਾਟਨ

Tuesday, Dec 19, 2023 - 12:03 PM (IST)

ਲੰਡਨ (ਏ. ਐੱਨ. ਆਈ.)– ਅਦਾਕਾਰ ਰਣਵੀਰ ਸਿੰਘ ਨੇ ਸੋਮਵਾਰ ਨੂੰ ਲੰਡਨ ਤੇ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ’ਚ ਆਪਣੇ ਮੋਮ ਦੇ ਬੁੱਤਾਂ ਦਾ ਉਦਘਾਟਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

PunjabKesari

ਰਣਵੀਰ ਸਿੰਘ ਦੇ ਵੈਕਸਵਰਕ ਦਾ ਐਲਾਨ ਅਸਲ ’ਚ ਸਾਲ 2019 ’ਚ ਕੀਤਾ ਗਿਆ ਸੀ, ਜਦੋਂ ਅਦਾਕਾਰ ਨੂੰ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ (ਆਈਫਾ) ਐਵਾਰਡ ਸਮਾਰੋਹ ’ਚ ‘ਮੈਡਮ ਤੁਸਾਦ ਆਫ ਦਿ ਫਿਊਚਰ ਐਵਾਰਡ’ ਮਿਲਿਆ ਸੀ।

PunjabKesari

ਰਣਵੀਰ ਸਿੰਘ ਨੇ ਕਿਹਾ, “ਮੇਰੇ ਲਈ ਇਹ ਸ਼ਾਨਦਾਰ ਪਲ ਹੈ ਕਿ ਮੈਂ ਆਪਣੀ ਮਾਂ ਅੰਜੂ ਭਵਨਾਨੀ ਦੇ ਨਾਲ ਮੈਡਮ ਤੁਸਾਦ ਲੰਡਨ ਵਿਖੇ ਆਪਣੇ ਮੋਮ ਦੇ ਬੁੱਤ ਦਾ ਉਦਘਾਟਨ ਕਰ ਰਿਹਾ ਹਾਂ। ਮੈਨੂੰ ਆਪਣੇ ਬਚਪਨ ’ਚ ਇਸ ਮਨਮੋਹਕ ਜਗ੍ਹਾ ਬਾਰੇ ਪੜ੍ਹਨਾ ਯਾਦ ਹੈ।”

PunjabKesari

ਮੈਡਮ ਤੁਸਾਦ ਦੀ ਲੰਡਨ ਬ੍ਰਾਂਚ ’ਚ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਬੱਚਨ ਤੇ ਪ੍ਰਿਅੰਕਾ ਚੋਪੜਾ ਜੋਨਸ ਵਰਗੇ ਭਾਰਤੀ ਸਿਤਾਰਿਆਂ ਦੇ ਮੋਮ ਦੇ ਬੁੱਤ ਵੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News