ਮੁਸ਼ਕਿਲਾਂ ’ਚ ਘਿਰੇ ਰਣਵੀਰ ਸਿੰਘ, ਲਗਾਤਾਰ ਫਲਾਪ ਫ਼ਿਲਮਾਂ ਤੋਂ ਬਾਅਦ YRF ਨੇ ਵੱਟਿਆ ਪਾਸਾ!

Sunday, Apr 16, 2023 - 05:20 PM (IST)

ਮੁਸ਼ਕਿਲਾਂ ’ਚ ਘਿਰੇ ਰਣਵੀਰ ਸਿੰਘ, ਲਗਾਤਾਰ ਫਲਾਪ ਫ਼ਿਲਮਾਂ ਤੋਂ ਬਾਅਦ YRF ਨੇ ਵੱਟਿਆ ਪਾਸਾ!

ਮੁੰਬਈ (ਬਿਊਰੋ)– ‘ਬਾਜੀਰਾਓ ਮਸਤਾਨੀ’, ‘ਪਦਮਾਵਤ’, ‘ਗਲੀ ਬੁਆਏ’ ਤੇ ‘ਗੋਲਿਓਂ ਕੀ ਰਾਸਲੀਲਾ : ਰਾਮਲੀਲਾ’ ਵਰਗੀਆਂ ਜ਼ਬਰਦਸਤ ਤੇ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਬਾਕਸ ਆਫਿਸ ’ਤੇ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੀਆਂ। ਕੋਰੋਨਾ ਤੋਂ ਬਾਅਦ ਸਭ ਤੋਂ ਪਹਿਲਾਂ 2021 ’ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਬਾਇਓਪਿਕ ‘83’ ਰਿਲੀਜ਼ ਹੋਈ ਤੇ ਫਿਰ ‘ਜਯੇਸ਼ਭਾਈ ਜ਼ੋਰਦਾਰ’ (2022) ਸਿਨੇਮਾਘਰਾਂ ’ਚ ਰਿਲੀਜ਼ ਹੋਈ, ਜਿਸ ਨੇ ਬਾਕਸ ਆਫਿਸ ’ਤੇ 16 ਕਰੋੜ ਰੁਪਏ ਤੋਂ ਘੱਟ ਦੀ ਕਮਾਈ ਕੀਤੀ।

ਇਸ ਦੇ ਨਾਲ ਹੀ ‘ਸਰਕਸ’ ਨੇ ਵੀ ਬਾਕਸ ਆਫਿਸ ’ਤੇ 35.65 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਿਸ ਨੂੰ ਦਰਸ਼ਕਾਂ ਵਲੋਂ ਕੋਈ ਖ਼ਾਸ ਪ੍ਰਸ਼ੰਸਾ ਨਹੀਂ ਮਿਲੀ। ਰਣਵੀਰ ਸਿੰਘ ਦੀਆਂ 3 ਬੈਕ ਟੂ ਬੈਕ ਫਲਾਪ ਫ਼ਿਲਮਾਂ ਤੋਂ ਬਾਅਦ ਹੁਣ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜੋ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੀ ਹੈ। ਕੁਝ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਾਤਾਰ ਤਿੰਨ ਫਲਾਪ ਹੋਣ ਤੋਂ ਬਾਅਦ ਯਸ਼ਰਾਜ ਫ਼ਿਲਮਜ਼ (ਵਾਈ.  ਆਰ. ਐੱਫ.) ਨੇ ਕੁਝ ਸਮੇਂ ਲਈ ਰਣਵੀਰ ਸਿੰਘ ਨਾਲ ਕੋਈ ਫ਼ਿਲਮ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰਾਜਸਥਾਨ ਦੀ 19 ਸਾਲਾ ਨੰਦਿਨੀ ਗੁਪਤਾ ਦੇ ਸਿਰ ਸਜਿਆ ‘ਮਿਸ ਇੰਡੀਆ 2023’ ਦਾ ਤਾਜ

ਬਾਲੀਵੁੱਡ ਹੰਗਾਮਾ ਦੀ ਰਿਪੋਰਟ ਅਨੁਸਾਰ ਆਦਿਤਿਆ ਚੋਪੜਾ ਤੇ YRF ’ਚ ਉਸ ਦੀ ਕੋਰ ਟੀਮ ਨੇ ਸਪਾਈ ਯੂਨੀਵਰਸ ’ਚ ਭਾਰੀ ਨਿਵੇਸ਼ ਕੀਤਾ ਹੈ, ਇਸ ਲਈ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਖ਼ਾਸਕਰ ਸ਼ਾਹਰੁਖ ਖ਼ਾਨ ਦੀ ‘ਪਠਾਨ’ ਦੀ ਸਫਲਤਾ ਤੋਂ ਬਾਅਦ ਹੁਣ YRF ਕੋਈ ਗਲਤੀ ਨਹੀਂ ਕਰਨਾ ਚਾਹੁੰਦੀ। YRF ਨਾਲ ਜੁੜੇ ਇਕ ਸੂਤਰ ਨੇ ਪੋਰਟਲ ਨੂੰ ਦੱਸਿਆ, ‘‘ਇਸ ’ਚ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ ਕਿਉਂਕਿ ਹਰ ਫ਼ਿਲਮ ਦਾ ਬਜਟ ਬਹੁਤ ਵੱਡਾ ਹੁੰਦਾ ਹੈ ਤੇ ਇਸ ਲਈ ਗਲਤੀ ਲਈ ਕੋਈ ਥਾਂ ਨਹੀਂ ਹੋ ਸਕਦੀ।’’

ਸੂਤਰ ਨੇ ਅੱਗੇ ਕਿਹਾ, ‘‘ਇਸ ਲਈ YRF ਨੇ ਰਣਵੀਰ ਸਿੰਘ ਨਾਲ ਕੋਈ ਵੀ ਫ਼ਿਲਮ ਸਾਈਨ ਨਾ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਹੁਣ ਤਕ YRF ਨਾਲ ਉਸ ਦੀਆਂ ਛੇ ਫ਼ਿਲਮਾਂ ’ਚੋਂ ਸਿਰਫ ਇਕ ਹੀ ਫਲਾਪ ਸੀ। ਬੇਸ਼ੱਕ ਉਹ ਨਾਨ ਸਪਾਈ ਯੂਨੀਵਰਸ ਫ਼ਿਲਮਾਂ ਵੀ ਬਣਾਉਣਗੇ ਪਰ ਰਣਵੀਰ ਨੇ YRF ਨਾਲ ਕੀਤੀਆਂ 6 ਫ਼ਿਲਮਾਂ ’ਚੋਂ ਸਿਰਫ ਇਕ ਫਲਾਪ ਦਿੱਤੀ ਤੇ ਉਹ ਸੀ ‘ਗੁੰਡੇ’ (2014)। ਇਹ ਫ਼ਿਲਮ ਵੀ ਸੈਮੀ ਹਿੱਟ ਰਹੀ। ਇਸ ਤੋਂ ਇਲਾਵਾ ‘ਬੈਂਡ ਬਾਜਾ ਬਾਰਾਤ’, ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ (2011) ਤੇ ‘ਬੇਫਿਕਰੇ’ (2016) ਚੰਗੀ ਕਮਾਈ ਕਰਨ ਵਾਲੀਆਂ ਫ਼ਿਲਮਾਂ ਸਨ। ਇਸ ਦੌਰਾਨ ‘ਕਿਲ ਦਿਲ’ (2014) ਤੇ ‘ਜਯੇਸ਼ਭਾਈ’ ਫਲਾਪ ਹੋਈਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News