ਰਣਵੀਰ-ਦੀਪਿਕਾ ਨੇ ਸ਼ਰੇਆਮ ਇਕ-ਦੂਜੇ ਨੂੰ ਭਰਿਆ ਬਾਹਾਂ ''ਚ (ਤਸਵੀਰਾਂ)
Saturday, Dec 12, 2015 - 11:10 AM (IST)

ਮੁੰਬਈ : ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ''ਚ ਰਹਿਣ ਵਾਲੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਅੱਜਕਲ ਆਪਣੀ ਫਿਲਮ ''ਬਾਜੀਰਾਵ ਮਸਤਾਨੀ'' ਦੀ ਪ੍ਰਮੋਸ਼ਨ ''ਚ ਰੁੱਝੇ ਹਨ। ਹੁਣੇ ਜਿਹੇ ਦੋਵੇਂ ਮੁੰਬਈ ਏਅਰਪੋਰਟ ''ਤੇ ਦੇਖੇ ਗਏ। ਇਸ ਦੌਰਾਨ ਰਣਵੀਰ ਨੇ ਦੀਪਿਕਾ ਨੂੰ ਜਿਸ ਤਰ੍ਹਾਂ ਗਲੇ ਲਗਾਇਆ, ਉਸ ਤੋਂ ਉਹ ਲਵਬਰਡਸ ਤੋਂ ਘੱਟ ਨਹੀਂ ਲੱਗ ਰਹੇ ਸਨ।
ਇਹ ਜੋੜੀ ਅਹਿਮਦਾਬਾਦ ''ਚ ਫਿਲਮ ਦੀ ਪ੍ਰਮੋਸ਼ਨ ਲਈ ਰਵਾਨਾ ਹੋਈ ਹੈ। ਏਅਰਪੋਰਟ ''ਤੇ ਬਾਲਕ ਕਲਰ ਆਊਟਫਿੱਟ ''ਚ ਰਣਵੀਰ ਕਾਫੀ ਕੂਲ ਲੱਗ ਰਿਹਾ ਸੀ। ਉਥੇ ਹੀ ਰੈੱਡ ਜੈਕੇਟ ਅਤੇ ਜੀਨਸ ''ਚ ਦੀਪਿਕਾ ਸਟਾਈਲਿਸ਼ ਨਜ਼ਰ ਆਈ। ਦੱਸ ਦੇਈਏ ਕਿ ਪ੍ਰਮੋਸ਼ਨ ਦੌਰਾਨ ਵੀ ਦੋਹਾਂ ਦੀ ਕੈਮਿਸਟਰੀ ਕਾਫੀ ਰੋਮਾਂਟਿਕ ਸੀ। ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਇਹ ਫਿਲਮ 18 ਦਸੰਬਰ ਨੂੰ ਰਿਲੀਜ਼ ਹੋਵੇਗੀ।