ਰਣਵੀਰ-ਦੀਪਿਕਾ ਨੇ ਬੰਗਲੇ ’ਚ ਕੀਤਾ ਗ੍ਰਹਿ ਪ੍ਰਵੇਸ਼, ਪੂਰੇ ਰੀਤਿ-ਰਿਵਾਜ਼ਾਂ ਨਾਲ ਕੀਤੀ ਪੂਜਾ
Sunday, Aug 21, 2022 - 04:16 PM (IST)
ਬਾਲੀਵੁੱਡ ਡੈਸਕ- ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਇਕ ਵਾਰ ਫ਼ਿਰ ਸੁਰਖੀਆਂ ’ਚ ਹਨ। ਹਾਲ ਹੀ ’ਚ ਦੋਹਾਂ ਨੇ ਆਪਣੇ ਨਵੇਂ ਘਰ ’ਚ ਗ੍ਰਹਿ ਪ੍ਰਵੇਸ਼ ਪੂਜਾ ਕੀਤੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।ਬੀਤੇ ਦਿਨੀਂ ਦੇਸ਼ ਭਰ ’ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਆਪਣੇ ਨਵੇਂ ਘਰ ’ਚ ਗ੍ਰਹਿ ਪ੍ਰਵੇਸ਼ ਪੂਜਾ ਕੀਤੀ। ਦੋਵਾਂ ਸਿਤਾਰਿਆਂ ਨੇ ਪੂਰੀ ਰੀਤੀ-ਰਿਵਾਜਾਂ ਨਾਲ ਹਵਨ ਕੀਤਾ। ਇਸ ਮੌਕੇ ’ਤੇ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਮੌਜੂਦ ਸਨ।
ਸਿਤਾਰਿਆਂ ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਦੀਪਿਕਾ ਰਣਵੀਰ ਹਵਨ, ਪੂਜਾ ਆਰਤੀ ਅਤੇ ਆਪਣੇ ਨਵੇਂ ਘਰ ਦਾ ਦਰਵਾਜ਼ਾ ਖੋਲ੍ਹਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਨੂੰ ਸਪੋਰਟ ਕਰਨ ’ਤੇ ਫ਼ਿਲਮ ‘ਲਾਈਗਰ’ ਦਾ ਹੋਇਆ ਬਾਈਕਾਟ ਟ੍ਰੈਂਡ
ਹਾਲਾਂਕਿ ਤਸਵੀਰਾਂ ’ਚ ਜੋੜੇ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਸਿਤਾਰੇ ਗ੍ਰਹਿ ਪ੍ਰਵੇਸ਼ ਪੂਜਾ ਕਰਦੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਰਣਵੀਰ-ਦੀਪਿਕਾ ਦਾ ਇਹ ਘਰ ਮੁੰਬਈ ਦੇ ਅਲੀਬਾਗ ’ਚ ਸਮੁੰਦਰ ਕੰਢੇ ਸਥਿਤ ਹੈ। ਖ਼ਬਰਾਂ ਮੁਤਾਬਕ ਰਣਵੀਰ ਅਤੇ ਦੀਪਿਕਾ ਦਾ ਇਹ ਦੂਜਾ ਘਰ ਹੈ। ਇਹ ਲਗਭਗ 2.25 ਏਕੜ ਰਕਬੇ ’ਚ ਫ਼ੈਲਿਆ ਹੋਇਆ ਹੈ। ਪ੍ਰਸ਼ੰਸਕ ਇਨ੍ਹਾਂ ਘਰ ਦੀ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ : ‘KGF’ ਸਟਾਰ ਯਸ਼ ਨੇ ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕਰਨ ਦੀ ਜਤਾਈ ਇੱਛਾ, ਕਿਹਾ- ‘ਉਹ ਇਕ ਸ਼ਾਨਦਾਰ ਅਦਾਕਾਰ ਹੈ’
ਰਣਵੀਰ ਸਿੰਘ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਆਲੀਆ ਭੱਟ ਅਤੇ ਰੋਹਿਤ ਸ਼ੈੱਟੀ ਦੀ ‘ਸਰਕਸ’ ਨਾਲ ਨਜ਼ਰ ਆਉਣਗੇ।
ਇਸ ਦੇ ਨਾਲ ਹੀ ਦੀਪਿਕਾ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਪਠਾਨ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦੀਪਿਕਾ ਅਮਿਤਾਭ ਬੱਚਨ ਅਤੇ ਪ੍ਰਭਾਸ ਨਾਲ ਨਾਗ ਅਸ਼ਵਿਨ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਵੀ ਕਰ ਰਹੀ ਹੈ। ਇੰਨਾ ਹੀ ਨਹੀਂ, ਦੀਪਿਕਾ ਅਮਿਤਾਭ ਬੱਚਨ ਦੇ ਨਾਲ ‘ਦਿ ਇੰਟਰਨ’ ਦੇ ਹਿੰਦੀ ਰੀਮੇਕ ਅਤੇ ਰਿਤਿਕ ਰੋਸ਼ਨ ਦੇ ਨਾਲ ਫ਼ਾਈਟਰ ’ਚ ਨਜ਼ਰ ਆਵੇਗੀ।