ਦੇਖੋ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਕੀ ਆਖ ਦਿੱਤਾ, ਵੀਡੀਓ ਵੀ ਕੀਤੀ ਸਾਂਝੀ

Monday, Nov 22, 2021 - 12:51 PM (IST)

ਦੇਖੋ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਕੀ ਆਖ ਦਿੱਤਾ, ਵੀਡੀਓ ਵੀ ਕੀਤੀ ਸਾਂਝੀ

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਨੇ ਬੀਤੇ ਦਿਨੀਂ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਰਣਜੀਤ ਬਾਵਾ ਦੇ ਲਾਈਵ ਸ਼ੋਅ ਦੀ ਹੈ। ਇਸ ਸ਼ੋਅ ਦੌਰਾਨ ਰਣਜੀਤ ਬਾਵਾ ਆਪਣਾ ਗੀਤ ‘ਪੰਜਾਬ ਬੋਲਦਾ’ ਗਾ ਰਹੇ ਹਨ, ਜੋ ਉਨ੍ਹਾਂ ਨੇ ਕੰਗਨਾ ਰਣੌਤ ਲਈ ਕੱਢਿਆ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਦੀ ਪੰਜਾਬ ਤੇ ਮੁੰਬਈ ਪੁਲਸ ਨੂੰ ਅਪੀਲ, ‘ਕੰਗਨਾ ਰਣੌਤ ਨੂੰ ਹਿੰਸਾ ਫੈਲਾਉਣ ਲਈ ਭੇਜਿਆ ਜਾਵੇ ਜੇਲ੍ਹ’

ਹੁਣ ਰਣਜੀਤ ਬਾਵਾ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ ਹੈ, ‘ਬੋਲ ਮੈਡਮ ਜਿੰਨਾ ਬੋਲਣਾ, ਅਸੀਂ ਤੈਨੂੰ ਕੁਝ ਨਹੀਂ ਕਹਿਣਾ। ਤੂੰ ਵੀ ਖ਼ਬਰ ਕੱਲ ਦੀ ਸੁਣ ਹੀ ਲਈ ਹੋਣੀ। ਕੰਗਨਾ ਰਣੌਤ ਕਿਤੇ ਟੱਕਰਾਂਗੇ।’

ਦੱਸ ਦੇਈਏ ਕਿ ਇਸ ਕੈਪਸ਼ਨ ਨਾਲ ਰਣਜੀਤ ਬਾਵਾ ਨੇ ਹਾਸੇ ਵਾਲੀ ਇਮੋਜੀ ਵੀ ਸਾਂਝੀ ਕੀਤੀ ਹੈ। ਭਾਵ ਰਣਜੀਤ ਬਾਵਾ ਕੰਗਨਾ ਰਣੌਤ ਨੂੰ ਮਜ਼ਾਕੀਆ ਤੰਜ ਕੱਸ ਰਹੇ ਹਨ।

 
 
 
 
 
 
 
 
 
 
 
 
 
 
 

A post shared by Ranjit Bawa (@ranjitbawa)

ਉਥੇ ਵੀਡੀਓ ’ਚ ਰਣਜੀਤ ਬਾਵਾ ਬੋਲ ਰਹੇ ਹਨ, ‘ਬੰਦਾ ਜਿੰਨਾ ਵੱਡਾ, ਜ਼ੁਬਾਨ ਉਨੀ ਛੋਟੀ ਹੋਣੀ ਚਾਹੀਦੀ ਹੈ ਪਰ ਉਹ ਤਾਂ ਬੋਲੀ ਜਾਂਦੀ ਹੈ। ਉੱਤੋਂ ਉਸ ਨੂੰ ਸਕਿਓਰਿਟੀ ਜ਼ੈੱਡ ਦੇ ਦਿੱਤੀ।’

ਦੱਸ ਦੇਈਏ ਕਿ ਰਣਜੀਤ ਬਾਵਾ ਦੇ ਪ੍ਰਸ਼ੰਸਕ ਇਸ ਵੀਡੀਓ ’ਤੇ ਕੰਗਨਾ ਰਣੌਤ ਨੂੰ ਲੈ ਕੇ ਖ਼ੂਬ ਤੰਜ ਕੱਸ ਰਹੇ ਹਨ।

ਨੋਟ– ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News