ਰਣਜੀਤ ਬਾਵਾ 15 ਜੁਲਾਈ ਨੂੰ ਦੇਣਗੇ ਪੰਜਾਬੀਆਂ ਨੂੰ ਖ਼ਾਸ ਤੋਹਫ਼ਾ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ
Tuesday, Jul 13, 2021 - 10:47 AM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦਾ ਨਾਮੀ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਦੀ ਐਲਬਮ 'Loud' ਦਾ ਪਹਿਲਾ ਗੀਤ 15 ਜੁਲਾਈ ਨੂੰ ਰਿਲੀਜ਼ ਹੋਵੇਗਾ। ਪੋਸਟਰ 'ਤੇ ਖ਼ਾਸ ਤੌਰ 'ਤੇ ਲਿਖਿਆ ਗਿਆ ਹੈ ਕਿ "ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ , ਬਾਵਾ ਆਪ ਈ ਉੱਚੀ ਗਾਉਂਦਾ।" ਟਾਈਟਲ ਟਰੈਕ 'Loud' ਨੂੰ ਬੰਟੀ ਬੈਂਸ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਦੇਸੀ ਕਰਿਊ ਦਾ ਸੰਗੀਤ ਇਸ ਨੂੰ ਹੋਰ ਵੀ ਖ਼ਾਸ ਬਣਾਏਗਾ।
'ਮਿੱਟੀ ਦਾ ਬਾਵਾ' ਅਤੇ 'ਇਕ ਤਾਰੇ ਵਾਲਾ' ਤੋਂ ਬਾਅਦ ਰਣਜੀਤ ਬਾਵਾ ਦੀ ਇਹ ਤੀਜੀ ਐਲਬਮ ਹੈ। ਕਲਾਕਾਰ ਦੀਆਂ ਪਿਛਲੀਆਂ ਦੋਵੇਂ ਐਲਬਮਾਂ ਬਹੁਤ ਹਿੱਟ ਰਹੀਆਂ ਸੀ। 'ਮਿੱਟੀ ਦਾ ਬਾਵਾ' ਨੂੰ ਵਿਸ਼ੇਸ਼ ਤੌਰ 'ਤੇ ਕਾਫ਼ੀ ਚੰਗਾ ਹੁੰਗਾਰਾ ਮਿਲਿਆ। ਰਣਜੀਤ ਤੋਂ ਉਸ ਦੀ ਆਉਣ ਵਾਲੀ ਐਲਬਮ ਨਾਲ ਪ੍ਰਸ਼ੰਸਕਾਂ ਨੂੰ ਕਾਫ਼ੀ ਉਮੀਦਾਂ ਹਨ।
ਐਲਬਮ ਦਾ ਸੰਗੀਤ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਮਸ਼ਹੂਰ ਕਲਾਕਾਰਾਂ ਜਿਵੇਂ ਨਰਿੰਦਰ ਬਾਠ, ਅਮ੍ਰਿਤ ਮਾਨ, ਬੰਟੀ ਬੈਂਸ, ਬੱਬੂ, ਮਨਦੀਪ ਮਾਵੀ, ਰੋਨੀ ਅਜਨਾਲੀ ਦੀ ਆਵਾਜ਼ ਇਸ ਐਲਬਮ 'ਚ ਸੁਣਨ ਨੂੰ ਮਿਲੇਗੀ।
ਨੋਟ - ਰਣਜੀਤ ਬਾਵਾ ਦੀ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।