‘ਲਹਿੰਬਰਗਿੰਨੀ’ ਫ਼ਿਲਮ ਨਾਲ ਰਣਜੀਤ ਬਾਵਾ ਮੁੜ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ, ਦੇਖੋ ਟਰੇਲਰ

Sunday, May 14, 2023 - 02:39 PM (IST)

‘ਲਹਿੰਬਰਗਿੰਨੀ’ ਫ਼ਿਲਮ ਨਾਲ ਰਣਜੀਤ ਬਾਵਾ ਮੁੜ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ, ਦੇਖੋ ਟਰੇਲਰ

ਚੰਡੀਗੜ੍ਹ (ਬਿਊਰੋ)– ਆਉਣ ਵਾਲੀ ਰੋਮ-ਕੋਮ ‘ਲਹਿੰਬਰਗਿੰਨੀ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ ਤੇ ਲੰਬੇ ਸਮੇਂ ਬਾਅਦ ਇਕ ਸਮਾਜਿਕ ਸੰਦੇਸ਼ ਦੇ ਨਾਲ ਇਕ ਬਹੁਤ ਹੀ ਵਿਲੱਖਣ ਤੇ ਇਸ ਦਿਲਚਸਪ ਕਹਾਣੀ ਦੇ ਨਾਲ ਰਣਜੀਤ ਬਾਵਾ ਨੂੰ ਇਕ ਵਾਰ ਫਿਰ ਵੱਡੇ ਪਰਦੇ ’ਤੇ ਦੇਖਣ ਲਈ ਦਰਸ਼ਕਾਂ ਦੀ ਉਡੀਕ ਨੂੰ ਖ਼ਤਮ ਕਰ ਦਿੱਤਾ ਹੈ। ਐੱਸ. ਐੱਸ. ਡੀ. ਪ੍ਰੋਡਕਸ਼ਨ, ਹੈਂਗਬੌਇਸ ਸਟੂਡੀਓਜ਼ ਤੇ 91 ਫ਼ਿਲਮ ਸਟੂਡੀਓਜ਼ ਮਿਲ ਕੇ ਫ਼ਿਲਮ ‘ਲਹਿੰਬਰਗਿੰਨੀ’ ਲੈ ਕੇ ਆ ਰਹੇ ਹਨ, ਜਿਸ ’ਚ ਰਣਜੀਤ ਬਾਵਾ ਮੁੱਖ ਭੂਮਿਕਾ ’ਚ ਹਨ। ਰਣਜੀਤ ਬਾਵਾ ਆਪਣੀ ਈਮਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ

ਫ਼ਿਲਮ ਦਾ ਨਾਂ ਇਸ ਪਿੱਛੇ ਦੀ ਕਹਾਣੀ ਨੂੰ ਦੇਖਣ ਲਈ ਦਿਲਚਸਪੀ ਜਗਾਉਂਦਾ ਹੈ ਤੇ ਰਣਜੀਤ ਬਾਵਾ ਦੇ ਨਾਲ ਇਹ ਦੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਉਹ ਲੰਬੇ ਸਮੇਂ ਬਾਅਦ ਆਪਣੇ ਦਰਸ਼ਕਾਂ ਲਈ ਕੀ ਲੈ ਕੇ ਆ ਰਹੇ ਹਨ। ਪੰਜਾਬੀ ਇੰਡਸਟਰੀ ਨੂੰ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਪਾਲੀਵੁੱਡ ’ਚ ਇਕ ਮਜ਼ੇਦਾਰ ਤੇ ਕਾਮੇਡੀ ਫ਼ਿਲਮ ਲੈ ਕੇ ਆ ਰਹੀ ਹੈ।

ਫ਼ਿਲਮ ਦੇ ਟਰੇਲਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਕਿਉਂਕਿ ਇਹ ਨਹੀਂ ਪਤਾ ਕਿ ਫ਼ਿਲਮ ’ਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ, ਗਲਤਫਹਿਮੀਆਂ ਤੇ ਉਲਝਣਾਂ ਹੋਣਗੀਆਂ ਤੇ ਰਣਜੀਤ ਬਾਵਾ ਇਸ ਨੂੰ ਕਿਵੇਂ ਹੱਲ ਕਰਨਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵੱਖ-ਵੱਖ ਕਿਰਦਾਰ ਸਿਨੇਮਾਘਰਾਂ ’ਚ ਪਰਿਵਾਰ ਤੇ ਨੌਜਵਾਨ ਦਰਸ਼ਕਾਂ ਨੂੰ ਕਿਵੇਂ ਬੰਨ੍ਹ ਕੇ ਰੱਖਦੇ ਹਨ, ਜੋ ਫ਼ਿਲਮ ਦੇਖਣ ਤੋਂ ਬਾਅਦ ਹੀ ਸਾਫ ਹੋਵੇਗਾ। ‘ਲਹਿੰਬਰਗਿੰਨੀ’ ਦੇ ਹੋਰ ਸਸਪੈਂਸ ਨੂੰ ਦੂਰ ਕਰਨ ਲਈ ਹੁਣ ਸਾਰੇ ਫ਼ਿਲਮ ਰਿਲੀਜ਼ ਦੀ ਉਡੀਕ ਕਰ ਰਹੇ ਹਨ।

ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਮੁੱਖ ਭੂਮਿਕਾ ’ਚ ਹਨ। ਹੋਰ ਸਟਾਰ ਕਾਸਟ ’ਚ ਸਰਬਜੀਤ ਚੀਮਾ, ਨਿਰਮਲ ਰਿਸ਼ੀ, ਕਿਮੀ ਵਰਮਾ, ਸ਼ਿਵਮ ਸ਼ਰਮਾ, ਗੁਰਤੇਗ ਸਿੰਘ, ਅਸ਼ੋਕ ਤਾਂਗੜੀ ਤੇ ਗੁਰੀ ਸੰਧੂ ਸ਼ਾਮਲ ਹਨ। ਫ਼ਿਲਮ ਦਾ ਨਿਰਮਾਣ ਜੱਸ ਧਾਮੀ, ਸ਼ਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰ ਤੇ ਨੰਦਿਤਾ ਰਾਓ ਕਰਨਾਡ ਨੇ ਕੀਤਾ ਹੈ। ਫ਼ਿਲਮ ਕੈਮ ਤੇ ਪਰਮ (ਹੈਸ਼ਟੈਗ ਸਟੂਡੀਓਜ਼ ਯੂ. ਕੇ.) ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ। ਫ਼ਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਡਾਇਲਾਗ ਉਪਿੰਦਰ ਵੜੈਚ ਨੇ ਲਿਖੇ ਹਨ। ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ 2 ਜੂਨ, 2023 ਨੂੰ ਵਿਸ਼ਵ-ਵਿਆਪੀ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News