ਯੂਨੀਵਸਿਟੀ ਸਮੇਂ ਦੀਆਂ ਯਾਦਾਂ ਨੂੰ ਰਣਜੀਤ ਬਾਵਾ ਨੇ ਕੀਤਾ ਤਾਜ਼ਾ, ਸਾਂਝੀ ਕੀਤੀ ਪੁਰਾਣੀ ਵੀਡੀਓ
Thursday, Jun 24, 2021 - 03:59 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਰਣਜੀਤ ਬਾਵਾ ਨੂੰ ਮਿੱਟੀ ਦਾ ਬਾਵਾ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਤੇ ਕਈ ਪੰਜਾਬੀ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਰਣਜੀਤ ਬਾਵਾ ਨੇ ਲਿਖਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਐੱਮ. ਏ. ਮਿਊਜ਼ਿਕ (2011-13) ਡਿਗਰੀ ਲੈਣ ਵੇਲੇ ਦੀ ਇਕ ਯਾਦਗਾਰ ਕਲਿੱਪ ਕਲਾਸਮੇਟ ਨੇ ਭੇਜੀ, ਜਿਸ ਗਾਣੇ ਤੋਂ ਬਾਅਦ ਮੇਰਾ ਨਾਂ ਬਾਵਾ ਪੈ ਗਿਆ। 2018 ਦੀ ਵੀਡੀਓ।’
ਇਸ ਵੀਡੀਓ ਨੂੰ ਰਣਜੀਤ ਬਾਵਾ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਤੇ ਇਸ ’ਤੇ ਲਗਾਤਾਰ ਕੁਮੈਂਟਸ ਕਰ ਰਹੇ ਹਨ। ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਕ ਤੋਂ ਬਾਅਦ ਇਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਦਾ ਗੀਤ ‘ਸੁੱਚਾ ਸੂਰਮਾ’ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ’ਚ ਵੀ ਸਰਗਰਮ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਨਵੀਂ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਐਲਾਨ ਵੀ ਕੀਤਾ ਹੈ। ਬਾਵਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਤੇ ਫ਼ਿਲਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਰਣਜੀਤ ਬਾਵਾ ਅਕਸਰ ਚਰਚਾ ’ਚ ਰਹਿੰਦੇ ਹਨ, ਫਿਰ ਭਾਵੇਂ ਉਹ ਗਾਣਿਆਂ ਨੂੰ ਲੈ ਕੇ ਕਿਉਂ ਨਾ ਹੋਵੇ ਜਾਂ ਫਿਰ ਕੰਗਨਾ ਨਾਲ ਟਵਿਟਰ ਵਾਰ ਹੀ ਕਿਉਂ ਨਾ ਹੋਵੇ।
ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ’ਚ ਵੀ ਕਿਸਾਨਾਂ ਦਾ ਖੁੱਲ੍ਹ ਕੇ ਸਾਥ ਦਿੱਤਾ ਹੈ। ਕਿਸਾਨਾਂ ਦੇ ਹੱਕਾਂ ’ਚ ਆਪਣੀ ਆਵਾਜ਼ ’ਚ ਕਈ ਗਾਣੇ ਵੀ ਗਾਏ ਤੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਗੁਹਾਰ ਵੀ ਲਗਾਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।